Home » ਰਾਸ਼ਟਰੀ » “ਚੋਣਾਂ ਭਾਈਚਾਰਾ ਬਣਾਉਣ ਦਾ ਨਹੀਂ ਬਲਕਿ ਤੋੜਨ ਦਾ ਸਾਧਨ”

“ਚੋਣਾਂ ਭਾਈਚਾਰਾ ਬਣਾਉਣ ਦਾ ਨਹੀਂ ਬਲਕਿ ਤੋੜਨ ਦਾ ਸਾਧਨ”

[responsivevoice_button voice="Hindi Male"]

ਬਰਨਾਲ਼ਾ ਬਿਊਰੋ

ਇਨਕਲਾਬੀ ਕੇਂਦਰ ਵੱਲੋਂ ਮੌਜੂਦਾ ਚੋਣਾਂ ਤੇ ਕੀਤੀ ਡੂੰਘੀ ਵਿਚਾਰ ਚਰਚਾ

ਮੌਜੂਦਾ ਚੋਣਾਂ ਦੇ ਮੱਦੇਨਜ਼ਰ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਇੱਥੇ ਤਰਕਸ਼ੀਲ ਭਵਨ ਵਿਖੇ ‘ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ: ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ’ ਵਿਸ਼ੇ ਸਬੰਧੀ ਵਿਚਾਰ ਚਰਚਾ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਕਰਵਾਈ ਗਈ।  ਬੁਲਾਰਿਆਂ ਵਜੋਂ  ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਭਾਕਿਯੂ ਏਕਤਾ ਡਕੌਂਦਾ ਦੇ ਆਗੂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੇਂਦਰ ਆਗੂ ਜਸਪਾਲ ਚੀਮਾ ਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਚਾਇਤ ਸਮਿਤੀ/ਜ਼ਿਲ੍ਹਾ ਪਰਿਸ਼ਦ ਸਮੇਤ ਲਗਭਗ ਸਾਰੀਆਂ ਹੀ ਸਰਕਾਰੀ ਸੰਸਥਾਵਾਂ ਦੀਆਂ ਚੋਣਾਂ  ਭਾਈਚਾਰਾ ਬਣਾਉਣ ਲਈ ਨਹੀਂ ਬਲਕਿ ਪੇਂਡੂ ਭਾਈਚਾਰਾ ਤੋੜਨ ਦਾ ਸਾਧਨ ਹਨ।

ਬਰਨਾਲਾ ਵਿਖੇ ਚਰਚਾ ਉਪਰੰਤ ਲੀਫ਼ਲੈੱਟ ਰਿਲੀਜ਼ ਕਰਦੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ।

ਚੋਣਾਂ ਪੈਸੇ ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ : ਡਾ. ਰਜਿੰਦਰ ਪਾਲ

ਹਾਕਮ ਜਮਾਤਾਂ ਦੇ ਸਿਆਸੀ ਘੜੰਮ ਚੌਧਰੀ ਲੋਕਾਂ ਉੱਪਰ ਆਪਣਾ ਅਤੇ ਹਕੂਮਤ ਦਾ ਦਾਬਾ ਕਾਇਮ ਕਰਦੇ ਹਨ। ਕਿਹਾ ਕਿ ਇਹ ਲੋਕਾਂ ਨੂੰ ਧਰਮਾਂ, ਜਾਤਾਂ, ਗੋਤਾਂ, ਠੁਲਿਆਂ, ਪੱਤੀਆਂ ਆਦਿ ਨਾਵਾਂ ‘ਤੇ ਵੰਡੀਆਂ ਪਾਉਂਦੇ ਹਨ ਤੇ ਨਸ਼ਿਆਂ/ ਸ਼ਰਾਬ ਦੀ ਅੰਨ੍ਹੀ ਵਰਤੋਂ ਕਰਕੇ ਆਮ ਲੋਕਾਂ ਦੀ ਚੇਤਨਾ ਨੂੰ ਵਰਗਲਾਉਦੇਂ ਤੇ ਖੁੰਢਾ ਕਰਦੇ ਹਨ। ਜਨਤਕ ਫੰਡਾਂ ਦੀ ਕਥਿਤ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਇਹ ਚੁਣਾਵੀ ਅਭਿਆਸ ਲੋਟੂ ਅਤੇ ਭ੍ਰਿਸ਼ਟ ਪ੍ਰਬੰਧ ਦੀ ਉਮਰ ਲੰਮੇਰੀ ਕਰਨ ਦਾ ਸਾਧਨ ਬਣਦਾ ਹੈ। ਬਲਕਿ ਬੁਲਾਰਿਆਂ ਕਿਹਾ ਕਿ ਲੋਕਾਂ ਦੇ ਹਕੀਕੀ/ ਬੁਨਿਆਦੀ  ਮਸਲਿਆਂ ਜਿਵੇਂ ਕਿ ਕਾਰਪੋਰੇਟ ਪੱਖੀ ਨੀਤੀਆਂ ਦਾ ਮਾਮਲਾ ਹੋਵੇ,ਔਰਤਾਂ ਅਤੇ ਦਲਿਤਾਂ ਖ਼ਿਲਾਫ਼ ਹੁੰਦੇ ਜ਼ਬਰ, ਖੇਤੀ ਵਿਰੋਧੀ ਕਾਲੇ ਕਾਨੂੰਨ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ, ਸਿਹਤ , ਸਿੱਖਿਆ, ਨਿੱਜੀਕਰਨ ਬਿਜਲੀ ਸੋਧ ਬਿਲ-2025, ਨਵੀਂ ਸਿੱਖਿਆ ਨੀਤੀ-2020, ਨਵੇਂ ਲਾਗੂ ਕੀਤੇ 4 ਕਿਰਤ ਕੋਡ, ਬੀਜ ਸੋਧ ਬਿੱਲ, ਨਸ਼ੇ ਤੇ ਗੁੰਡਾਗਰਦੀ ਜਿਹੇ ਮਸਲਿਆਂ ਵਿਰੁੱਧ ਇਹ ਲੋਕ ਦੜ ਵੱਟੀ ਰੱਖਦੇ ਹਨ।

ਬਰਾਬਰਤਾ ਵਾਲਾ ਨਵੇਂ ਜਮਹੂਰੀ ਪ੍ਰਬੰਧ ਦੀ ਸਿਰਜਣਾ ਸਮੇਂ ਦੀ ਲੋੜ: ਨਰਾਇਣ ਦੱਤ

ਇਸ ਸਮੇਂ ਇਨਕਲਾਬੀ ਕੇਂਦਰ ਦੇ ਆਗੂ ਨਰਾਇਣ ਦੱਤ ਨੇ ਕਿਹਾ ਕਿ ਇਹ ਚੋਣਾਂ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਲਈ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਇਸ ਨਾਲ ਦੇਸ਼ ਦੇ ਆਰਥਿਕ ਅਤੇ ਬੁਨਿਆਦੀ ਢਾਂਚੇ ਦੀਆਂ ਖੁੱਲ ਕੇ ਧੱਜੀਆਂ ਉਡਦੀਆਂ ਹਨ ਉਹਨਾਂ ਕਿਹਾ ਕਿ ਜੇਕਰ ਦੇਸ਼ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਬਰਾਬਰਤਾ ਵਾਲੇ ਨਵੇਂ ਜਮਹੂਰੀ ਪ੍ਰਬੰਧਾਂ ਦੀ ਸਿਰਜਣਾ ਸਮੇਂ ਦੀ ਮੁੱਖ ਲੋੜ ਹੈ ਉਨਾਂ ਸਮੇਤ ਹੋਰ ਆਗੂਆਂ ਨੇ ਸੱਦਾ ਦਿੰਦਿਆਂ ਕਿਹਾ ਕਿ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਸਮੇਤ ਸਮੁੱਚੀਆਂ ਪਾਰਲੀਮਾਨੀ ਚੋਣਾਂ ਦੀ ਖੇਡ ਤੋਂ ਭਲੇ ਦੀ ਝਾਕ ਛੱਡਦਿਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਜਮਾਤੀ, ਤਬਕਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਕੀਤਾ ਜਾਵੇ। ਲੋਕਾਂ ਦੀ ਪੁੱਗਤ ਵਾਲੇ ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦੇ ਸੁਪਨਿਆਂ ਦਾ ਬਰਾਬਰੀ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਥਾਪਿਤ ਕਰਨ ਇਨਕਲਾਬੀ ਚੇਤਨਾ ਨਾਲ ਲੈਸ ਹੋ ਕੇ ਅੱਗੇ ਆਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਵਾਸਤੇ ਵਿਊਂਤਬੰਦੀ ਉਲੀਕਦਿਆਂ ਖੁੱਡੀ ਕਲਾਂ, ਚੀਮਾ, ਜੋਧਪੁਰ, ਅਮਲਾ ਸਿੰਘ ਵਾਲਾ, ਹਮੀਦੀ, ਠੁੱਲੀਵਾਲ, ਮਾਂਗੇਵਾਲ, ਕੁਰੜ, ਹਰਦਾਸਪੁਰਾ, ਮਹਿਲਕਲਾਂ,ਧਨੇਰ, ਮੂੰਮ ਸਮੇਤ ਅਨੇਕਾਂ ਪਿੰਡਾਂ ਵਿੱਚ ਘਰ ਘਰ ਜਾਕੇ ਲੀਫਲੈੱਟ ਵੰਡਣ ਦਾ ਫ਼ੈਸਲਾ ਕੀਤਾ ਗਿਆ। ਵੰਡਿਆ ਜਾਣ ਵਾਲਾ ਲੀਫਲੈੱਟ ਜਾਰੀ ਵੀ ਕੀਤਾ।
ਇਸ ਸਮੇਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸਿੰਘ ਠੁੱਲੀਵਾਲ, ਡਾ. ਅਮਰਜੀਤ ਸਿੰਘ ਕਾਲਸਾਂ, ਡਾ. ਜੰਗ ਸਿੰਘ, ਅਮਰਜੀਤ ਕੌਰ, ਨੀਲਮ ਰਾਣੀ, ਮਜੀਦ ਖਾਂ, ਅਜਮੇਰ ਸਿੰਘ ਕਾਲਸਾਂ, ਗੁਲਵੰਤ ਸਿੰਘ ਬਰਨਾਲਾ, ਬਲਵੰਤ ਸਿੰਘ ਉੱਪਲੀ, ਸੰਦੀਪ ਸਿੰਘ ਚੀਮਾ, ਜਗਮੀਤ ਸਿੰਘ, ਮੁਨੀਸ਼ ਕੁਮਾਰ, ਬਲਵੰਤ ਸਿੰਘ ਬਰਨਾਲਾ, ਹੇਮ ਰਾਜ, ਰਾਮ ਲਖਣ, ਕਮਲਜੀਤ ਸਿੰਘ, ਪਿਸ਼ੌਰਾ ਸਿੰਘ ਹਮੀਦੀ ਆਦਿ ਆਗੂ ਵੀ ਹਾਜ਼ਰ ਸਨ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 0 6 8 2
Users Today : 0
Users Yesterday : 27
Users Last 7 days : 145

ਰਾਸ਼ੀਫਲ