Home » ਪ੍ਰਮੁੱਖ ਖ਼ਬਰਾਂ » ਤਕਨੀਕੀ ਖ਼ਰਾਬੀ ਕਾਰਨ ਬ੍ਰਾਡਬੈਂਡ ਤੇ ਵਾਈ-ਫਾਈ ਸੇਵਾਵਾਂ ਪ੍ਰਭਾਵਿਤ; ਕਾਰੋਬਾਰੀਆਂ ਨੂੰ ਝੱਲਣਾ ਪਿਆ ਲੱਖਾਂ ਦਾ ਨੁਕਸਾਨ, ਹੁਣ ਸੇਵਾਵਾਂ ਬਹਾਲ

ਤਕਨੀਕੀ ਖ਼ਰਾਬੀ ਕਾਰਨ ਬ੍ਰਾਡਬੈਂਡ ਤੇ ਵਾਈ-ਫਾਈ ਸੇਵਾਵਾਂ ਪ੍ਰਭਾਵਿਤ; ਕਾਰੋਬਾਰੀਆਂ ਨੂੰ ਝੱਲਣਾ ਪਿਆ ਲੱਖਾਂ ਦਾ ਨੁਕਸਾਨ, ਹੁਣ ਸੇਵਾਵਾਂ ਬਹਾਲ

ਬਰਨਾਲਾ ਸ਼ਹਿਰ ’ਚ ਪਿਛਲੇ 24 ਘੰਟਿਆਂ ਤੋਂ ਏਅਰਟੈੱਲ ਕੰਪਨੀ ਦੀਆਂ ਇੰਟਰਨੈੱਟ ਸੇਵਾਵਾਂ ’ਚ ਆਈ ਵੱਡੀ ਤਕਨੀਕੀ ਖ਼ਰਾਬੀ ਕਾਰਨ ਕਾਰੋਬਾਰੀ ਤੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਦੁਪਹਿਰ ਤੋਂ ਸ਼ਨੀਵਾਰ ਤੱਕ ਏਅਰਟੈੱਲ ਖਪਤਕਾਰਾਂ ਲਈ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣ ਕਾਰਨ ਸ਼ਹਿਰ ਦਾ ਡਿਜੀਟਲ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਿਸ ਕਾਰਨ ਉਨ੍ਹਾਂ ਦੇ ਵਪਾਰਕ ਗਤੀਵਿਧੀਆਂ ਨੂੰ ਵੱਡੀ ਮਾਰ ਪਈ ਹੈ।
ਤਕਨੀਕੀ ਖ਼ਰਾਬੀ ਕਾਰਨ ਬ੍ਰਾਡਬੈਂਡ ਤੇ ਵਾਈ-ਫਾਈ ਸੇਵਾਵਾਂ ਪ੍ਰਭਾਵਿਤ; ਕਾਰੋਬਾਰੀਆਂ ਨੂੰ ਝੱਲਣਾ ਪਿਆ ਲੱਖਾਂ ਦਾ ਨੁਕਸਾਨ, ਹੁਣ ਸੇਵਾਵਾਂ ਬਹਾਲ
[responsivevoice_button voice="Hindi Male"]

ਬਰਨਾਲਾ ਬਿਊਰੋ 2 ਮਾਰਚ

          ਬਰਨਾਲਾ ਸ਼ਹਿਰ ਚ ਪਿਛਲੇ 24 ਘੰਟਿਆਂ ਤੋਂ ਏਅਰਟੈੱਲ ਕੰਪਨੀ ਦੀਆਂ ਇੰਟਰਨੈੱਟ ਸੇਵਾਵਾਂ ਚ ਆਈ ਵੱਡੀ ਤਕਨੀਕੀ ਖ਼ਰਾਬੀ ਕਾਰਨ ਕਾਰੋਬਾਰੀ ਤੇ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਦੁਪਹਿਰ ਤੋਂ ਸ਼ਨੀਵਾਰ ਤੱਕ ਏਅਰਟੈੱਲ ਖਪਤਕਾਰਾਂ ਲਈ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣ ਕਾਰਨ ਸ਼ਹਿਰ ਦਾ ਡਿਜੀਟਲ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜਿਸ ਕਾਰਨ ਉਨ੍ਹਾਂ ਦੇ ਵਪਾਰਕ ਗਤੀਵਿਧੀਆਂ ਨੂੰ ਵੱਡੀ ਮਾਰ ਪਈ ਹੈ। ਰਿਪੋਰਟਾਂ ਅਨੁਸਾਰ ਸ਼ੁੱਕਰਵਾਰ 27 ਫਰਵਰੀ ਦੀ ਦੁਪਹਿਰ ਨੂੰ ਏਅਰਟੈੱਲ ਦੇ ਨੈੱਟਵਰਕ ਚ ਅਚਾਨਕ ਕੋਈ ਵੱਡੀ ਤਕਨੀਕੀ ਨੁਕਸ ਪੈ ਗਿਆ। ਇਸ ਕਾਰਨ ਸ਼ਹਿਰ ਭਰ ਚ ਕੰਪਨੀ ਦੇ ਬ੍ਰਾਡਬੈਂਡ ਕਨੈਕਸ਼ਨ ਤੇ ਵਾਈ-ਫਾਈ ਰਾਊਟਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਚ ਹਫੜਾ-ਦਫੜੀ ਮਚ ਗਈ ਤੇ ਕੰਪਨੀ ਦੇ ਕਸਟਮਰ ਕੇਅਰ ਨੰਬਰਾਂ ਤੇ ਸ਼ਿਕਾਇਤਾਂ ਦਾ ਹੜ੍ਹ ਆ ਗਿਆ। ਅੱਜ ਦੇ ਡਿਜੀਟਲ ਯੁਗ ਚ ਜਿਥੇ ਜ਼ਿਆਦਾਤਰ ਵਪਾਰਕ ਲੈਣ-ਦੇਣ, ਬੈਂਕਿੰਗ ਕਾਰਜ ਅਤੇ ਜੀ.ਐਸ.ਟੀ. ਬਿਲਿੰਗ ਇੰਟਰਨੈੱਟ `ਤੇ ਨਿਰਭਰ ਹੈ। ਉਥੇ 24 ਘੰਟੇ ਦੇ ਇਸ `ਆਊਟੇਜ ਨੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦੀ ਮਾਨਸਿਕ ਤੇ ਵਿੱਤੀ ਪ੍ਰੇਸ਼ਾਨੀ ਵਧਾ ਦਿੱਤੀ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। http://ਬਰਨਾਲਾ ਸਿਵਲ ਹਸਪਤਾਲ ਦਾ ਬਲੱਡ ਬੈਂਕ ਡੇਢ ਮਹੀਨੇ ਤੋਂ ਬੰਦ: ਭਾਜਪਾ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ

ਬਾਜ਼ਾਰਾਂ ਚ ਡਿਜੀਟਲ ਭੁਗਤਾਨ ਨਾ ਹੋਣ ਕਾਰਨ ਗਾਹਕਾਂ ਨੂੰ ਖ਼ਰੀਦਦਾਰੀ ਕੀਤੇ ਬਿਨਾਂ ਹੀ ਵਾਪਸ ਮੁੜਨਾ ਪਿਆ। ਆਨਲਾਈਨ ਬਿਲਿੰਗ ਪ੍ਰਣਾਲੀ ਰੁਕਣ ਕਾਰਨ ਵੱਡੇ ਸ਼ੋਰੂਮਾਂ ਤੇ ਵਪਾਰਕ ਅਦਾਰਿਆਂ ਚ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇੰਟਰਨੈੱਟ ਸੇਵਾਵਾਂ ਲਗਾਤਾਰ ਬੰਦ ਰਹਿਣ ਕਾਰਨ ਉਪਭੋਗਤਾਵਾਂ ਚ ਕੰਪਨੀ ਵਿਰੁੱਧ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਸ਼ਨੀਵਾਰ 28 ਫਰਵਰੀ ਨੂੰ ਦੁਪਹਿਰ ਕਰੀਬ 3:30 ਵਜੇ ਕੰਪਨੀ ਵਲੋਂ ਤਕਨੀਕੀ ਖ਼ਰਾਬੀ ਨੂੰ ਦੂਰ ਕਰਕੇ ਨੈੱਟਵਰਕ ਬਹਾਲ ਕਰ ਦਿੱਤਾ ਗਿਆ। ਸੇਵਾਵਾਂ ਚਾਲੂ ਹੋਣ ਤੋਂ ਬਾਅਦ ਹੀ ਕਾਰੋਬਾਰੀਆਂ ਤੇ ਆਮ ਲੋਕਾਂ ਨੇ ਸੁਖ ਦਾ ਸਾਹ ਲਿਆ ਤੇ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋਣੀ ਸ਼ੁਰੂ ਹੋਈ। ਸ਼ਹਿਰ ਵਾਸੀਆਂ ਤੇ ਕਾਰੋਬਾਰੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੱਡੀਆਂ ਕੰਪਨੀਆਂ ਨੂੰ ਅਜਿਹੇ ਤਕਨੀਕੀ ਨੁਕਸਾਂ ਲਈ ਬਦਲਵੇਂ ਪ੍ਰਬੰਧ ਰੱਖਣੇ ਚਾਹੀਦੇ ਹਨ ਤਾਂ ਜੋ ਕਾਰੋਬਾਰ ਦਾ ਨੁਕਸਾਨ ਨਾ ਹੋਵੇ। 24 ਘੰਟੇ ਤਕ ਨੈਟਵਰਕ ਗਾਇਬ ਰਹਿਣਾ ਕੰਪਨੀ ਦੀ ਸੇਵਾ ਗੁਣਵੱਤਾ `ਤੇ ਵੱਡਾ ਸਵਾਲੀਆ ਚਿੰਨ੍ਹ ਲਗਾਉਂਦਾ ਹੈ।

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ  https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ