ਪਾਕਿਸਤਾਨ ਤੋਂ ਮੰਗਵਾ ਪੰਜਾਬ ‘ਚ ਕਰਦੇ ਸੀ ਨਸ਼ਾ ਅਤੇ ਹਥਿਆਰ ਸਪਲਾਈ, ਪੁਲਿਸ ਨੇ 2 ਕਿੱਲੋ 700 ਗ੍ਰਾਮ ਹੈਰੋਇਨ ਅਤੇ ਵਿਦੇਸ਼ੀ ਪਿਸਟਲ ਸਮੇਤ ਤਿੰਨ ਕੀਤੇ ਕਾਬੂ।
ਬਰਨਾਲਾ ਪੁਲਿਸ ਵੱਲੋਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਪੰਜਾਬ ਚ ਵੇਚਣ ਵਾਲੇ ਗਰੋਹ ਦੇ ਤਿੰਨ ਮੈਂਬਰ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ।
ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਨਾਲ ਅੱਗੇ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਤੇ ਨਕੇਲ ਕਸਣ ਵਿਚ ਆਸਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਗਗਨਦੀਪ ਸਿੰਘ ਉਰਫ ਗਗਨ ਵਾਸੀ ਹਮੀਦੀ (ਬਰਨਾਲਾ) ਨੂੰ ਬਰਨਾਲਾ – ਫਰਵਾਹੀ ਰੋਡ ਤੋਂ 52 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਆਪਣੇ ਸਾਥੀ ਜੱਜੀ ਵਾਸੀ ਫਾਜ਼ਿਲਕਾ ਨਾਲ ਮਿਲ ਕੇ ਸਰਹੱਦ ਪਾਰ ਤੋਂ ਹੈਰੋਇਨ ਮੰਗਵਾਉਂਦੇ ਅਤੇ ਆਪਣੇ ਸਾਥੀਆਂ ਦੀ ਮੱਦਦ ਨਾਲ ਵੱਖ ਵੱਖ ਪਿੰਡਾਂ ਵਿੱਚ ਵੇਚਦੇ ਹਨ।

ਉਹਨਾਂ ਅੱਗੇ ਦੱਸਿਆ ਕਿ ਥਾਣਾ ਬਰਨਾਲਾ ਵਿਖੇ ਦਰਜ ਮਾਮਲੇ ਵਿੱਚ ਗਗਨਦੀਪ ਸਿੰਘ ਉਰਫ ਗਗਨ ਤੋਂ ਕੀਤੀ ਗਈ ਪੁੱਛਗਿਛ ਦੇ ਅਧਾਰ ਤੇ ਰਾਜਕਰਨ ਸਿੰਘ ਉਰਫ ਘੋਗਾ ਵਾਸੀ ਚੱਕ ਵਜੀਦਾ (ਫਾਜ਼ਿਲਕਾ) ਤੇ ਸਾਰਜ ਸਿੰਘ ਵਾਸੀ ਹਬੀਬਵਾਲ (ਫਿਰੋਜ਼ਪੁਰ) ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਦੀ ਨਿਸ਼ਾਨਦੇਹੀ ‘ਤੇ ਪਿੰਡ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਮੁਕਦਮੇ ਵਿੱਚ ਚਿੱਟੇ ਰੰਗ ਦੀ ਥੈਲੀ ਵਿੱਚ ਜਿਸ ਤੇ ਉਰਦੂ ਵਿੱਚ ਲਿਖਿਆ ਹੋਇਆ ਸੀ ਚੋਂ 1 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਹੁਣ ਵੀ ਇਸ ਦੌਰਾਨ ਹੀ ਇੱਕ ਵਿਦੇਸ਼ੀ ਗਲੋਕ 9 ਐਮਐਮ ਪਿਸਟਲ ਜੋ ਕਿ ਆਸਟਰੇਲੀਆ ਦਾ ਬਣਿਆ ਹੋਇਆ ਹੈ ਵੀ ਬਰਾਮਦ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਗਗਨਦੀਪ ਸਿੰਘ ਤੋਂ ਪੜਤਾਲ ਦੌਰਾਨ ਅਤੇ ਇਲੈਕਟਰੋਨਿਕ ਸਬੂਤਾਂ ਦੇ ਅਧਾਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਨਸ਼ੇ ਦੇ ਇੱਕ ਮਾਮਲੇ ਵਿੱਚ ਫਰੀਦਕੋਟ ਜੇਲ ਵਿੱਚ ਬੰਦ ਸੀ ਜਿੱਥੇ ਉਸਦੀ ਪਹਿਚਾਣ ਜੱਜ ਸਿੰਘ ਉਪਜੀ ਨਾਂ ਦੇ ਵਿਅਕਤੀ ਨਾਲ ਹੋਈ।









Users Today : 25
Users Yesterday : 13
Users Last 7 days : 148