Home » ਪ੍ਰਮੁੱਖ ਖ਼ਬਰਾਂ » ਹਲਕਾ ਇੰਚਾਰਜਾਂ ਦੀ ਗੈਰ-ਮੌਜੂਦਗੀ ਤੇ ਵਰਕਰਾਂ ’ਚ ਨਿਰਾਸ਼ਾ: ਬਰਨਾਲਾ ਰੈਲੀ ਰਾਹੁਲ ਦੀ ਆਮਦ ਰਸਮੀ ਇਕੱਠ

ਹਲਕਾ ਇੰਚਾਰਜਾਂ ਦੀ ਗੈਰ-ਮੌਜੂਦਗੀ ਤੇ ਵਰਕਰਾਂ ’ਚ ਨਿਰਾਸ਼ਾ: ਬਰਨਾਲਾ ਰੈਲੀ ਰਾਹੁਲ ਦੀ ਆਮਦ ਰਸਮੀ ਇਕੱਠ

ਪੰਜਾਬ ਦੀ ਸਿਆਸਤ ’ਚ ਇਸ ਵੇਲੇ ਸਭ ਦੀਆਂ ਨਜ਼ਰਾਂ 28 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਹੋਣ ਜਾ ਰਹੀ ਕਾਂਗਰਸ ਦੀ ਵਿਸ਼ਾਲ ਜਨਤਕ ਰੈਲੀ ਤੇ ਟਿਕੀਆਂ ਹੋਈਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇhttps://theopeneyes24.com/wp-admin/media-upload.php?post_id=2915&type=image&TB_iframe=1ਤਾ ਰਾਹੁਲ ਗਾਂਧੀ ਇਸ ਰੈਲੀ ਰਾਹੀਂ ਪੰਜਾਬ ਕਾਂਗਰਸ ’ਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕਰਨਗੇ।
ਹਲਕਾ ਇੰਚਾਰਜਾਂ ਦੀ ਗੈਰ-ਮੌਜੂਦਗੀ ਤੇ ਵਰਕਰਾਂ ’ਚ ਨਿਰਾਸ਼ਾ
[responsivevoice_button voice="Hindi Male"]

ਬਰਨਾਲਾ ਬਿਊਰੋ 20 ਫਰਵਰੀ

ਪੰਜਾਬ ਦੀ ਸਿਆਸਤ ’ਚ ਇਸ ਵੇਲੇ ਸਭ ਦੀਆਂ ਨਜ਼ਰਾਂ 28 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਹੋਣ ਜਾ ਰਹੀ ਕਾਂਗਰਸ ਦੀ ਵਿਸ਼ਾਲ ਜਨਤਕ ਰੈਲੀ ਤੇ ਟਿਕੀਆਂ ਹੋਈਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਰੈਲੀ ਰਾਹੀਂ ਪੰਜਾਬ ਕਾਂਗਰਸ ’ਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕਰਨਗੇ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਅੰਦਰੂਨੀ ਕਲੇਸ਼ ਤੇ ਲੀਡਰਸ਼ਿਪ ਦੇ ਖਲਾਅ ਨਾਲ ਜੂਝ ਰਹੀ ਪਾਰਟੀ ਲਈ ਇਹ ਰੈਲੀ `ਸੰਜੀਵਨੀ ਸਾਬਿਤ ਹੋਵੇਗੀ ਜਾਂ ਮਹਿਜ਼ ਇਕ ਰਸਮੀ ਇਕੱਠ ਬਣ ਕੇ ਰਹਿ ਜਾਵੇਗੀ ?

ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚੋਂ ਦੋ ਹਲਕੇ ਭਦੌੜ ਤੇ ਮਹਿਲ ਕਲਾਂ ਹਲਕਾ ਇੰਚਾਰਜਾਂ ਤੋਂ ਸੱਖਣੇ ਪਾਰਟੀ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਲੰਬੇ ਸਮੇਂ ਤੋਂ ਕਿਸੇ ਮਜ਼ਬੂਤ ਸਥਾਨਕ ਆਗੂ ਦੀ ਅਣਹੋਂਦ ਕਾਰਨ ਟਕਸਾਲੀ ਕਾਂਗਰਸੀ ਵਰਕਰ ਆਪਣੇ ਆਪ ਨੂੰ ਲਾਵਾਰਿਸ ਮਹਿਸੂਸ ਕਰ ਰਹੇ ਹਨ। ਸੂਤਰਾਂ ਮੁਤਾਬਕ ਕਈ ਸੀਨੀਅਰ ਕਾਂਗਰਸੀ ਆਗੂ ਨਿਰਾਸ਼ਾ ਦੇ ਆਲਮ ’ਚ ਹਨ ਤੇ ਪਾਰਟੀ ਨੂੰ ਅਲਵਿਦਾ ਕਹਿਣ ਲਈ ਤਿਆਰ ਬੈਠੇ ਹਨ। ਜੇਕਰ ਪਾਰਟੀ ਨੇ ਜਲਦ ਹੀ ਹਲਕਾ ਇੰਚਾਰਜ ਨਾ ਲਗਾਇਆ ਤਾਂ ਇਨ੍ਹਾਂ ਵਰਕਰਾਂ ਨੂੰ ਸੰਭਾਲਣਾ ਜਿਥੇ ਔਖਾ ਹੋ ਜਾਵੇਗਾ, ਉੱਥੇ ਇਸ ਦਾ ਸਿੱਧਾ ਅਸਰ ਆਉਣ ਵਾਲੀਆਂ ਚੋਣਾਂ `ਤੇ ਪੈਣਾ ਤੈਅ ਹੈ।

ਪੰਜਾਬ ਕਾਂਗਰਸ ਚ ਸਭ ਅੱਛਾ ਨਹੀਂ

ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਸਮੁੱਚੀ ਪੰਜਾਬ ਕਾਂਗਰਸ ’ਚ ਵੀ ਸਥਿਤੀ ਤਣਾਅਪੂਰਨ ਜਾਪ ਰਹੀ ਹੈ। ਸੂਬਾ ਲੀਡਰਸ਼ਿਪ ’ਚ ਚੱਲ ਰਹੀ ਖਿੱਚੋਤਾਣ ਤੇ ਗੁੱਟਬੰਦੀ ਨੇ ਆਮ ਵੋਟਰਾਂ ’ਚ ਨਕਾਰਾਤਮਕ ਸੰਦੇਸ਼ ਦਿੱਤਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੇ ਕੱਦ-ਕਾਠ ਸਦਕਾ ਰੈਲੀ ’ਚ ਭੀੜ ਜੁਟਾਉਣਾ ਸ਼ਾਇਦ ਔਖਾ ਨਾ ਹੋਵੇ। ਪਰ ਇਸ ਭੀੜ ਨੂੰ ਵੋਟਾਂ ’ਚ ਤਬਦੀਲ ਕਰਨਾ ਕਾਂਗਰਸ ਲਈ ਇਕ ਟੇਢੀ ਖੀਰ ਸਾਬਿਤ ਹੋਵੇਗਾ।

ਵੋਟਰਾਂ ਦਾ ਭਰੋਸਾ ਜਿੱਤਣਾ ਵੱਡੀ ਚੁਣੌਤੀ

ਚਰਚਾ ਹੈ ਕਿ ਰਾਹੁਲ ਗਾਂਧੀ ਦੇ ਭਾਸ਼ਣਾਂ ਨਾਲ ਇਕ ਵਾਰ ਤਾਂ ਜੋਸ਼ ਭਰਿਆ ਜਾ ਸਕਦਾ ਹੈ। ਪਰ ਸਥਾਨਕ ਪੱਧਰ `ਤੇ ਜਥੇ ਬੰਦਕ ਢਾਂਚੇ ਦੀ ਕਮਜ਼ੋਰੀ ਕਾਰਨ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਮੁਸ਼ਕਿਲ ਜਾਪਦਾ ਹੈ। ਅਜਿਹੇ ’ਚ ਸਵਾਲ ਖੜ੍ਹਾ ਹੁੰਦਾ ਹੈ ਕੀ ਰਾਹੁਲ ਗਾਂਧੀ ਬਰਨਾਲਾ ਦੀ ਧਰਤੀ ਤੋਂ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਦਾ ਕੋਈ ਮੰਤਰ ਦੇਣਗੇ? ਕੀ ਨਿਰਾਸ਼ ਵਰਕਰਾਂ ਨੂੰ ਮੁੜ ਮੁਖ ਧਾਰਾ ’ਚ ਲਿਆਂਦਾ ਜਾ ਸਕੇਗਾ? ਕੀ ਇਹ ਰੈਲੀ ਸਿਰਫ਼ ਸ਼ਕਤੀ ਪ੍ਰਦਰਸ਼ਨ ਤਕ ਸੀਮਤ ਰਹੇਗੀ ਜਾਂ ਫਿਰ ਵੋਟ ਬੈਂਕ ਨੂੰ ਵੀ ਮਜ਼ਬੂਤ ਕਰੇਗੀ?

 

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 1
Users Today : 6
Users Yesterday : 3
Users Last 7 days : 44

ਰਾਸ਼ੀਫਲ