ਬਰਨਾਲਾ ਬਿਊਰੋ 3 ਮਾਰਚ :
ਐੱਸਐੱਸਡੀ ਕਾਲਜ ਬਰਨਾਲਾ ਦੇ ਕੰਪਿਊਟਰ ਵਿਭਾਗ ਵਲੋਂ ਵਿਦਿਆਰਥੀਆਂ ਦੀ ਤਕਨੀਕੀ ਮੁਹਾਰਤ ਨੂੰ ਪਰਖਣ ਤੇ ਉਨ੍ਹਾਂ ਅੰਦਰ ਪ੍ਰੋਗ੍ਰਾਮਿੰਗ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਕੋਡਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਕਾਲਜ ਦੀ ਅਤਿ-ਆਧੁਨਿਕ ਕੰਪਿਊਟਰ ਲੈਬ ’ਚ ਕਰਵਾਇਆ ਗਿਆ। ਜਿਸ ’ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਦਾ ਮੁਖ ਮੰਤਵ ਵਿਦਿਆਰਥੀਆਂ ’ਚ ਪ੍ਰੋਗ੍ਰਾਮਿੰਗ ਕੌਸ਼ਲ, ਤਰਕਸ਼ੀਲ ਸੋਚ ਤੇ ਜਟਿਲ ਤਕਨੀਕੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਨਿਖਾਰਨਾ ਸੀ। ਪ੍ਰੋਗਰਾਮ ਦੀ ਸੰਯੋਜਕ ਸੁਨੀਤਾ ਰਾਣੀ ਦੀ ਅਗਵਾਈ ਹੇਠ ਇਸ ਮੁਕਾਬਲੇ ਨੂੰ ਵੱਖ-ਵੱਖ ਪੜਾਵਾਂ ’ਚ ਵੰਡਿਆ ਗਿਆ ਸੀ। ਜਿਸ ’ਚ ਤਕਨੀਕੀ ਪ੍ਰਸ਼ਨਾਂ ਤੋਂ ਲੈ ਕੇ ਲਾਈਵ ਕੋਡਿੰਗ ਟਾਸਕ ਸ਼ਾਮਲ ਸਨ। ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗ੍ਰਾਮਿੰਗ ਭਾਸ਼ਾਵਾਂ ਦੀ ਵਰਤੋਂ ਕਰਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਵਿਚਕਾਰ ਕੜੀ ਟੱਕਰ ਦੇਖਣ ਨੂੰ ਮਿਲੀ।
ਆਪਣੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਮਿਸ ਰਮਨਪ੍ਰੀਤ ਕੌਰ ਤੇ ਮਿਸ ਤਰਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਦੂਜੇ ਸਥਾਨ `ਤੇ ਮਿਸ ਰਾਜਵੀਰ ਕੌਰ ਤੇ ਮਿਸ ਨਰਵਿੰਦਰ ਕੌਰ ਰਹੀਆਂ। ਜਦਕਿ ਤੀਜਾ ਸਥਾਨ ਮਿਸ ਸਿਮਰ ਤੇ ਮਿਸ ਸਿਮਰਜੀਤ ਕੌਰ ਨੇ ਸਾਂਝੇ ਤੌਰ `ਤੇ ਆਪਣੇ ਨਾਮ ਕੀਤਾ। ਜੇਤੂਆਂ ਦੀ ਚੋਣ ਉਨ੍ਹਾਂ ਦੀ ਕੋਡਿੰਗ ਦੀ ਸ਼ੁੱਧਤਾ ਤੇ ਸਮੱਸਿਆ ਹੱਲ ਕਰਨ ਦੀ ਗਤੀ ਦੇ ਆਧਾਰ `ਤੇ ਕੀਤੀ ਗਈ। ਸਮਾਗਮ ਦੇ ਅਖੀਰ ’ਚ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਪ੍ਰਸ਼ੰਸਾ ਪੱਤਰ ਵੰਡਦਿਆਂ ਵਧਾਈ ਦਿੱਤੀ। ਆਪਣੇ ਸੰਬੋਧਨ ’ਚ ਡਾ. ਜਿੰਦਲ ਨੇ ਕਿਹਾ ਅਜੋਕੇ ਡਿਜੀਟਲ ਯੁਗ ’ਚ ਕੋਡਿੰਗ ਸਿਰਫ਼ ਇਕ ਵਿਸ਼ਾ ਨਹੀਂ। ਬਲਕਿ ਇਕ ਨਵੀਂ ਭਾਸ਼ਾ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਉਨ੍ਹਾਂ ਸਾਰੇ ਭਾਗੀਦਾਰਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਅਜਿਹੀਆਂ ਤਕਨੀਕੀ ਗਤੀਵਿਧੀਆਂ ’ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਪਿਊਟਰ ਵਿਭਾਗ ਦੇ ਸੀਨੀਅਰ ਫੈਕਲਟੀ ਮੈਂਬਰ ਪ੍ਰੋ. ਦਲਵੀਰ ਕੌਰ, ਪ੍ਰੋ. ਕੁਲਦੀਪ ਕੌਰ ਤੇ ਪ੍ਰੋ. ਕਮਲਪ੍ਰੀਤ ਕੌਰ ਵੀ ਮੌਜੂਦ ਸਨ। ਜਿਨ੍ਹਾਂ ਨੇ ਮੁਕਾਬਲੇ ਦੇ ਪੂਰੇ ਪ੍ਰਬੰਧਾਂ ਦੀ ਦੇਖਰੇਖ ਕੀਤੀ ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਪ੍ਰੋਗਰਾਮ ਦਾ ਸਮਾਪਨ ਧੰਨਵਾਦ ਦੇ ਮਤੇ ਨਾਲ ਹੋਇਆ। ਇਹ ਸਮੁੱਚਾ ਮੁਕਾਬਲਾ ਵਿਦਿਆਰਥੀਆਂ ਲਈ ਇਕ ਯਾਦਗਾਰ ਤੇ ਪ੍ਰੇਰਣਾਦਾਇਕ ਅਨੁਭਵ ਹੋ ਨਿਬੜਿਆ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁ੍ੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43