Home » ਪ੍ਰਮੁੱਖ ਖ਼ਬਰਾਂ » ਗਰਾਸਰੂਟ ਅਕੈਡਮੀ ਦੇ ਹਾਕੀ ਖੇਡਣ ਵਾਲੇ 35 ਬੱਚਿਆਂ ਨੂੰ ਰਣਯੋਧੇ ਫਾਊਂਡੇਸ਼ਨ ਵੱਲੋ ਬੂਟ ਕੀਤੇ ਭੇਟ – ਕੋਚ ਪਿਆਰਾ ਲਾਲ

ਗਰਾਸਰੂਟ ਅਕੈਡਮੀ ਦੇ ਹਾਕੀ ਖੇਡਣ ਵਾਲੇ 35 ਬੱਚਿਆਂ ਨੂੰ  ਰਣਯੋਧੇ ਫਾਊਂਡੇਸ਼ਨ ਵੱਲੋ ਬੂਟ ਕੀਤੇ ਭੇਟ – ਕੋਚ ਪਿਆਰਾ ਲਾਲ

ਗੌਰਮਿੰਟ ਸਕੂਲਾਂ ਵਿੱਚ ਪੜ੍ਹਦੇ ਹਾਕੀ ਖੇਡਣ ਵਾਲੇ ਬੱਚਿਆਂ ਨੂੰ ਜਿਹੜੇ ਗਰਾਸ ਰੂਟ ਅਕੈਡਮੀ ਬਰਨਾਲਾ ਵਿੱਚ ਹਾਕੀ ਦੀ ਕੋਚਿੰਗ ਪ੍ਰਾਪਤ ਕਰ ਰਹੇ ਹਨ ਨੂੰ ਰਣਯੋਧੇ ਫਾਊਂਡੇਸ਼ਨ ਬਰਨਾਲਾ ਵੱਲੋ 35 ਜੋੜੇ ਬੂਟ ਭੇਟ ਕੀਤੇ ਗਏ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਕੇ ਅਕੈਡਮੀ ਦੇ
 ਰਣਯੋਧੇ ਫਾਊਂਡੇਸ਼ਨ ਦੇ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਸਹਿਯੋਗੀ ਡਾਕਟਰ ਜਸਵੀਰ ਸਿੰਘ ਪਦਮ ਕੋਚ ਪਿਆਰਾ ਲਾਲ ਅਤੇ ਹੋਰ ਮੈਂਬਰ
[responsivevoice_button voice="Hindi Male"]

 ਬਰਨਾਲਾ  ਬਿਊਰੋ

             ਗੌਰਮਿੰਟ ਸਕੂਲਾਂ ਵਿੱਚ ਪੜ੍ਹਦੇ ਹਾਕੀ ਖੇਡਣ ਵਾਲੇ ਬੱਚਿਆਂ ਨੂੰ ਜਿਹੜੇ ਗਰਾਸ ਰੂਟ ਅਕੈਡਮੀ ਬਰਨਾਲਾ ਵਿੱਚ ਹਾਕੀ ਦੀ ਕੋਚਿੰਗ ਪ੍ਰਾਪਤ ਕਰ ਰਹੇ ਹਨ ਨੂੰ ਰਣਯੋਧੇ ਫਾਊਂਡੇਸ਼ਨ ਬਰਨਾਲਾ ਵੱਲੋ 35 ਜੋੜੇ ਬੂਟ ਭੇਟ ਕੀਤੇ ਗਏ ਇਹ ਜਾਣਕਾਰੀ ਪ੍ਰੈਸ ਨੋਟ ਜਾਰੀ ਕਰਕੇ ਅਕੈਡਮੀ ਦੇ ਕੋਚ ਪਿਆਰਾ ਲਾਲ ਨੇ ਦਿੱਤੀ ਇਸ ਮੌਕੇ ਬੋਲਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਸ ਅਕੈਡਮੀ ਦਾ ਬਹੁਤ ਹੀ ਸੋਹਣਾ ਉਪਰਾਲਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਨੌਜਵਾਨ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਅੱਜ ਦੇ ਜੁੱਗ ਵਿੱਚ ਬਹੁਤ ਹੀ ਮਹੱਤਵ ਪੂਰਨ ਲੋੜ ਹੈ ਕਿਉਕਿ ਅਫ਼ਸੋਸ ਦੀ ਗੱਲ ਹੈ ਬਹੁਤ ਸਾਰੇ ਨੌਜਵਾਨ ਗੁੰਮਰਾਹ ਹੋਕੇ ਨਸ਼ਿਆ ਦੇ ਆਦੀ ਹੋ ਚੁੱਕੇ ਹਨ ਅਤੇ ਅੱਜ ਨੌਜਵਾਨ ਬੱਚਿਆਂ ਨੂੰ ਇਸ ਅਲਾਮਤ ਤੋਂ ਬਚਾਉਣਾ ਅਤਿ ਜਰੂਰੀ ਹੈ ਅਤੇ ਸਪੋਰਟਸ ਹੀ ਇਕ ਅਜਿਹਾ ਜਰੀਆ ਹੈ ਜਿਸ ਵਿੱਚ ਬੱਚਿਆਂ ਨੂੰ ਮਸਰੂਫ਼ ਕਰਕੇ ਇਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਸੰਸਥਾ ਵੱਲੋ ਇਹ ਮਦਦ ਦਾ ਉਪਰਾਲਾ ਹਰ ਸਾਲ ਕਰਨ ਦਾ ਭਰੋਸਾ ਦਿੱਤਾ ਗਿਆ ਸੰਸਥਾ ਨੇ ਸਹਿਯੋਗੀ ਵੀਰ ਕਰਮਪਾਲ ਸਿੱਧੂ ਕਨੇਡਾ ਡਾਕਟਰ ਜਸਵੀਰ ਸਿੰਘ ਪਦਮ ਦਾ ਧੰਨਵਾਦ ਕੀਤਾ ਇਸ ਮੌਕੇ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਸੂਬੇਦਾਰ ਧੰਨਾ ਸਿੰਘ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਰੂਪ ਸਿੰਘ ਮਹਿਤਾ ਅਤੇ ਅਕੈਡਮੀ ਦੇ ਬੱਚੇ ਹਾਜਰ ਸਨ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਲੁਧਿਆਣਾ ਦੇ ਨਿੱਜੀ ਸਕੂਲ ਵਿੱਚ ਲੱਗੀ ਭਿਆਨਕ ਅੱਗ, ਪ੍ਰਬੰਧਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਛੁੱਟੀ ਕਰਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 3 3 6
Users Today : 10
Users Yesterday : 112
Users Last 7 days : 593

ਰਾਸ਼ੀਫਲ