ਬਰਨਾਲਾ ਬਿਊਰੋ , 3 ਮਾਰਚ :
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਦੇਣ ਦੇ ਮਕਸਦ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਗੜ੍ਹ ਸੋਹੀਆਂ ਵਲੋਂ ਦੋ ਰੋਜ਼ਾ ਵਿਸ਼ੇਸ਼ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਪੰਜਾਬ ਦੇ ਇਤਿਹਾਸਕ ਤੇ ਵਿਗਿਆਨਕ ਸਥਾਨਾਂ ਦਾ ਦੌਰਾ ਕੀਤਾ। ਜੋ ਉਨ੍ਹਾਂ ਲਈ ਬੇਹੱਦ ਯਾਦਗਾਰੀ ਤੇ ਸਿੱਖਿਆਦਾਇਕ ਰਿਹਾ। ਟੂਰ ਦੇ ਪਹਿਲੇ ਪੜਾਅ ਦੌਰਾਨ ਬੱਚਿਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ। ਇਥੇ ਵਿਦਿਆਰਥੀਆਂ ਨੇ ਵਿਗਿਆਨਕ ਮਾਡਲਾਂ, ਡਾਇਨਾਸੌਰ ਪਾਰਕ ਤੇ ਸਪੇਸ ਥੀਏਟਰ ਰਾਹੀਂ ਵਿਗਿਆਨ ਦੀਆਂ ਅਦਭੁਤ ਕਾਢਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਸਮੂਹ ਬੱਚਿਆਂ ਨੇ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਧਿਆਤਮਕ ਸ਼ਾਂਤੀ ਪ੍ਰਾਪਤ ਕੀਤੀ ਤੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਇਤਿਹਾਸ ਬਾਰੇ ਜਾਣਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ http://ਭਾਕਿਯੂ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ: ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
ਇਸ ਵਿਦਿਅਕ ਟੂਰ ਦਾ ਸਭ ਤੋਂ ਖਿੱਚ ਦਾ ਕੇਂਦਰ ਵਾਹਗਾ ਬਾਰਡਰ (ਅਟਾਰੀ-ਵਾਹਗਾ ਸਰਹੱਦ) ਦੀ ਫੇਰੀ ਰਹੀ। ਸਰਹੱਦ ਤੇ ਹੋਣ ਵਾਲੀ `ਰੀਟਰੀਟ ਸੈਰਾਮਨੀ ਦੌਰਾਨ ਬੱਚਿਆਂ ਦੇ ਦਿਲ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਗਏ। ਭਾਰਤੀ ਸੈਨਿਕਾਂ ਦੀ ਬਹਾਦਰੀ ਤੇ ਅਨੁਸ਼ਾਸਨ ਨੂੰ ਅੱਖੀਂ ਦੇਖ ਕੇ ਬੱਚਿਆਂ ਨੇ ਜੈ ਹਿੰਦ ਦੇ ਨਾਅਰੇ ਲਗਾਏ। ਅਧਿਆਪਕਾਂ ਨੇ ਦੱਸਿਆ ਕਿ ਅਜਿਹੇ ਦੌਰੇ ਬੱਚਿਆਂ ’ਚ ਆਪਣੇ ਦੇਸ਼ ਪ੍ਰਤੀ ਸਨਮਾਨ ਤੇ ਸੇਵਾ ਦੀ ਭਾਵਨਾ ਪੈਦਾ ਕਰਨ ’ਚ ਸਹਾਈ ਹੁੰਦੇ ਹਨ। ਇਸ ਟੂਰ ਨੂੰ ਸਫ਼ਲ ਬਣਾਉਣ ’ਚ ਇਲਾਕੇ ਦੇ ਦਾਨੀ ਸੱਜਣਾਂ ਤੇ ਪਰਵਾਸੀ ਭਾਰਤੀਆਂ ਦਾ ਵੱਡਾ ਯੋਗਦਾਨ ਰਿਹਾ। ਸਕੂਲ ਪ੍ਰਬੰਧਕਾਂ ਵਲੋਂ ਸਾਬਕਾ ਸਰਪੰਚ ਤੇਜਿੰਦਰ ਸਿੰਘ, ਐੱਨਆਰਆਈ ਮੱਖਣ ਸਿੰਘ, ਸਿਕੰਦਰ ਸਿੰਘ ਆਸਟ੍ਰੇਲੀਆ ਤੇ ਬਲਜਿੰਦਰ ਕੌਰ ਕੈਨੇਡਾ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ ਗਿਆ। ਜਿਨ੍ਹਾਂ ਦੇ ਆਰਥਿਕ ਤੇ ਨੈਤਿਕ ਸਹਿਯੋਗ ਸਦਕਾ ਇਹ ਟੂਰ ਸੰਭਵ ਹੋ ਸਕਿਆ। ਸਮੁੱਚੇ ਟੂਰ ਦੌਰਾਨ ਬੱਚਿਆਂ ਦੀ ਸੁਰੱਖਿਆ ਤੇ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਗਿਆ। ਸਕੂਲ ਦੇ ਮੁਖ ਅਧਿਆਪਕ ਪਰਵਿੰਦਰ ਕੌਰ, ਹਰਜਿੰਦਰ ਸਿੰਘ ਤੇ ਜਸਪਾਲ ਕੌਰ ਨੇ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ ਉਨ੍ਹਾਂ ਨੂੰ ਹਰ ਸਥਾਨ ਦੇ ਇਤਿਹਾਸ ਤੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php









Users Today : 5
Users Yesterday : 3
Users Last 7 days : 43