
ਬੈਂਕ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਆਰ- ਪਾਰ ਦੀ ਲੜਾਈ ਦਾ ਐਲਾਨ
-ਕਿਹਾ: 5 ਦਿਨਾਂ ਬੈਂਕਿੰਗ: ਭੀਖ ਨਹੀਂ, ਸਾਡਾ ਹੱਕ ਹੈ
ਬਰਨਾਲ਼ਾ ਬਿਊਰੋ ਯੂਨਾਇਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਦੇਸ਼ ਵਿਆਪੀ ਸੰਘਰਸ਼ੀ ਸੱਦੇ ਤਹਿਤ ਇਥੇ ਸਟੇਟ ਬੈਂਕ ਆਫ ਇੰਡੀਆ (ਮੁੱਖ ਸ਼ਾਖਾ) ਦੇ ਸਾਹਮਣੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਇੰਡੀਅਨ ਬੈਂਕਸ ਅਸੋਸੀਏਸ਼ਨ ਤੇ ਸਰਕਾਰ ਦੀ ਟਾਲਮਟੋਲ ਨੀਤੀ ਦੀ ਸਖ਼ਤ ਨਿਖੇਧੀ ਕੀਤੀ।






