
ਬਰਨਾਲਾ `ਚ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਨਾਲ ਸ਼ਰਧਾ ਦੇ ਰੰਗ `ਚ ਰੰਗਿਆ ਸ਼ਹਿਰ
ਬਰਨਾਲਾ ਸ਼ਹਿਰ ’ਚ ਬੁੱਧਵਾਰ ਨੂੰ ਉਸ ਸਮੇਂ ਸ਼ਿਵ ਭਗਤੀ ਦੇ ਰੰਗ ’ਚ ਪੂਰੀ ਤਰ੍ਹਾਂ ਰੰਗਿਆ ਗਿਆ। ਜਦੋਂ ਇੱਥੇ ਪਹਿਲੀ ਵਾਰ ਪਹੁੰਚੀ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਤੋਂ ਪਹਿਲਾ ਇੱਕ ਵਿਸ਼ਾਲ ਤੇ ਭਵਯ ਸ਼ੋਭਾ ਯਾਤਰਾ ਸਜਾਈ ਗਈ। ਇਸ ਅਲੌਕਿਕ ਮੌਕੇ ਤੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਇਸ ਸ਼ੋਭਾ ਯਾਤਰਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ’ਚ ਜਲੌਰ ਧਾਮ ਦੇ ਸਵਾਮੀ ਅੰਮ੍ਰਿਤਾਨੰਦ ਜੀ ਸ਼ਾਮਿਲ ਹੋਏ।












