ਪ੍ਰਮੁੱਖ ਖ਼ਬਰਾਂ

ਠਾਹ ਸੋਟਾ: ਮੁੱਖ ਮੰਤਰੀ ਮਾਨ ਪੰਜਾਬੀ ਦੇ ‘ਠੇਠ’ ਤੇ ਅਫ਼ਸਰ ‘ਆਜੀਵਕਾ’ ਦੇ ਸੇਠ..!

ਠਾਹ ਸੋਟਾ: ਮੁੱਖ ਮੰਤਰੀ ਮਾਨ ਪੰਜਾਬੀ ਦੇ ‘ਠੇਠ’ ਤੇ ਅਫ਼ਸਰ ‘ਆਜੀਵਕਾ’ ਦੇ ਸੇਠ..!

ਪੰਜਾਬ ਸਰਕਾਰ ਇੱਕ ਪਾਸੇ ਤਾਂ ਸੂਬੇ ’ਚ ਪੰਜਾਬੀ ਭਾਸ਼ਾ ਨੂੰ ਹਰ ਮੰਚ `ਤੇ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ ਦੂਜੇ ਪਾਸੇ ਸਰਕਾਰੀ ਸਕੀਮਾਂ ਦੇ ਨਾਮ ਹੀ ਪੰਜਾਬੀ ਮਾਂ ਬੋਲੀ ਦਾ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਬਰਨਾਲਾ ਵਿਖੇ ਕਰਵਾਏ ਜਾ ਰਹੇ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਤਹਿਤ ਪੰਜਾਬ ਸਖੀ ਸ਼ਕਤੀ ਮੇਲੇ ਨੇ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੰਜਾਬੀ ਪ੍ਰਤੀ ‘ਮੁਹੱਬਤ’ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੇ ਹੀ ਵੀ ਜਿਕਰ ਕਰਨਾ ਲਾਜਿਮੀ ਹੈ ਕਿ

Read More »
ਹਾਈਕੋਰਟ `ਚ ਨੌਕਰੀਆਂ..! ਜਾਲੀ ਆਈ ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!

ਹਾਈਕੋਰਟ `ਚ ਨੌਕਰੀਆਂ..! ਜਾਲੀ ਆਈ ਕਾਰਡ, ਫਰਜ਼ੀ ਆਰਡਰ, ਕਰੋੜਾਂ ਦੀ ਠੱਗੀ, ਵੀਡੀਓ ਨੇ ਖੋਲ੍ਹੇ ਸਾਰੇ ਭੇਤ..!

 ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਇੱਕ ਵਿਅਕਤੀ ਆਖਿਰ ਲੰਘੀ ਕੱਲ੍ਹ ਪੀੜਤ ਲੋਕਾਂ ਨੇ ਖੁਦ ਹੀ ਫੜ੍ਹ ਲਿਆ। ਲੋਕਾਂ ਦੇ ਹੱਥੇ ਚੜ੍ਹੇ ਕਥਿਤ ਦੋਸ਼ੀ ਜਗਦੀਸ਼ ਸਿੰਘ ਪੁੱਤਰ ਰਣਜੀਤ ਸਿੰਘ ’ਤੇ ਭੜਕੇ ਲੋਕਾਂ ਨੇ ਚੰਗਾ ਹੱਥ ਹੌਲਾ ਵੀ ਕੀਤਾ।

Read More »
,ਟ੍ਰਾਈਡੈਂਟ ਸਮੂਹ ਨੇ ਵਿਕਸਿਤ ਭਾਰਤ ਮਿਸ਼ਨ ਤਹਿਤ ਸ਼ੁਰੂ ਕੀਤੀ ਸਰਵ ਭਾਰਤੀ ਭਰਤੀ ਮੁਹਿੰਮ

ਟ੍ਰਾਈਡੈਂਟ ਸਮੂਹ ਨੇ ਵਿਕਸਿਤ ਭਾਰਤ ਮਿਸ਼ਨ ਤਹਿਤ ਸ਼ੁਰੂ ਕੀਤੀ ਸਰਵ ਭਾਰਤੀ ਭਰਤੀ ਮੁਹਿੰਮ

ਟ੍ਰਾਈਡੈਂਟ ਲਿਮਿਟਡ ਜੋ ਕਿ ਟ੍ਰਾਈਡੈਂਟ ਸਮੂਹ ਦੀ ਪ੍ਰਮੁੱਖ ਕੰਪਨੀ ਹੈ ਤੇ ਭਾਰਤ ਦੇ ਅਗੇੜੇ ਕਾਰੋਬਾਰੀ ਸਮੂਹਾਂ ’ਚੋਂ ਇੱਕ ਹੈ ਨੇ ਆਪਣੇ ਉਤਪਾਦਨ ਸੰਚਾਲਨਾਂ ਲਈ 3000 ਤੋਂ ਵੱਧ ਕਰਮਯੋਗੀਆਂ ਦੀ ਭਰਤੀ ਲਈ ਵੱਡੇ ਪੱਧਰ ’ਤੇ ਨਿਯੁਕਤੀ ਮੁਹਿੰਮ ਦਾ ਐਲਾਨ ਕੀਤਾ ਹੈ

Read More »
ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਕਾਲਾ ਸਿੰਘ ਢਿੱਲੋਂ ਦੇ ਨਿਵਾਸ 'ਤੇ ਹੋਈ ਪ੍ਰੈੱਸ ਵਾਰਤਾ

ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਕਾਲਾ ਸਿੰਘ ਢਿੱਲੋਂ ਦੇ ਨਿਵਾਸ ‘ਤੇ ਹੋਈ ਪ੍ਰੈੱਸ ਵਾਰਤਾ

ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਣ ਵਾਲੀ ਰਾਹੁਲ ਗਾਂਧੀ ਦੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਬਰਨਾਲਾ ਦੇ ਵਿਧਾਇਕ ਕਾਲਾ ਸਿੰਘ ਢਿੱਲੋਂ ਦੇ ਨਿਵਾਸ ਸਥਾਨ ‘ਤੇ ਇੱਕ ਵਿਸ਼ੇਸ਼ ਪ੍ਰੈੱਸ ਵਾਰਤਾ ਦਾ ਆਯੋਜਨ ਕੀਤਾ ਗਿਆਕਾਲਾ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਰੈਲੀ ਨੂੰ ਲੈ ਕੇ ਮਾਲਵਾ ਖੇਤਰ ਦੇ ਲੋਕਾਂ ਅਤੇ ਕਾਂਗਰਸ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ 

Read More »
ਬਰਨਾਲਾ `ਚ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਨਾਲ ਸ਼ਰਧਾ ਦੇ ਰੰਗ `ਚ ਰੰਗਿਆ ਸ਼ਹਿਰ

ਬਰਨਾਲਾ `ਚ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਨਾਲ ਸ਼ਰਧਾ ਦੇ ਰੰਗ `ਚ ਰੰਗਿਆ ਸ਼ਹਿਰ

ਬਰਨਾਲਾ ਸ਼ਹਿਰ ’ਚ ਬੁੱਧਵਾਰ ਨੂੰ ਉਸ ਸਮੇਂ ਸ਼ਿਵ ਭਗਤੀ ਦੇ ਰੰਗ ’ਚ ਪੂਰੀ ਤਰ੍ਹਾਂ ਰੰਗਿਆ ਗਿਆ। ਜਦੋਂ ਇੱਥੇ ਪਹਿਲੀ ਵਾਰ ਪਹੁੰਚੀ ਸੋਮਨਾਥ ਜਯੋਤਿਰਲਿੰਗ ਅੰਸ਼ ਯਾਤਰਾ ਤੋਂ ਪਹਿਲਾ ਇੱਕ ਵਿਸ਼ਾਲ ਤੇ ਭਵਯ ਸ਼ੋਭਾ ਯਾਤਰਾ ਸਜਾਈ ਗਈ। ਇਸ ਅਲੌਕਿਕ ਮੌਕੇ ਤੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ  ਇਸ ਸ਼ੋਭਾ ਯਾਤਰਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ’ਚ ਜਲੌਰ ਧਾਮ ਦੇ ਸਵਾਮੀ ਅੰਮ੍ਰਿਤਾਨੰਦ ਜੀ ਸ਼ਾਮਿਲ ਹੋਏ।

Read More »
ਹਲਕਾ ਭਦੌੜ ਤੇ ਮਹਿਲ ਕਲਾਂ ’ਚ ਇੰਚਾਰਜਾਂ ਦੀ ਅਣਹੋਂਦ: ਬਰਨਾਲਾ ਰੈਲੀ ’ਚ ਰਾਹੁਲ ਗਾਂਧੀ ਦੀ ਆਮਦ ਤੇ ਕੀ `ਆਪੇ ਬਣੇ ਆਗੂ ਜੁਟਾ ਪਾਉਣਗੇ ਭੀੜ?

ਹਲਕਾ ਭਦੌੜ ਤੇ ਮਹਿਲ ਕਲਾਂ ’ਚ ਇੰਚਾਰਜਾਂ ਦੀ ਅਣਹੋਂਦ: ਬਰਨਾਲਾ ਰੈਲੀ ’ਚ ਰਾਹੁਲ ਗਾਂਧੀ ਦੀ ਆਮਦ ਤੇ ਕੀ `ਆਪੇ ਬਣੇ ਆਗੂ ਜੁਟਾ ਪਾਉਣਗੇ ਭੀੜ?

 ਆਉਣ ਵਾਲੀ 28 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਜਿਥੇ ਕਾਂਗਰਸ ਇਸ ਰੈਲੀ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ’ਚ ਹੈ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਸਿਆਸੀ ਹਾਲਾਤ ਪਾਰਟੀ ਲਈ ਇਕ ਵੱਡੀ ਚੁਣੌਤੀ ਬਣੇ ਹੋਏ ਹਨ।

Read More »
ਕਬਾੜ ਦੀ ਦੁਕਾਨ ’ਚ ਲੱਗੀ ਭਿਆਨਕ, ਜਾਨੀ ਨੁਕਸਾਨ ਤੋਂ ਬਚਾਅ

ਕਬਾੜ ਦੀ ਦੁਕਾਨ ’ਚ ਲੱਗੀ ਭਿਆਨਕ, ਜਾਨੀ ਨੁਕਸਾਨ ਤੋਂ ਬਚਾਅ

ਦਿਨ ਚੜ੍ਹਦੇ ਹੀ ਨਾਮਦੇਵ ਮਾਰਗ ’ਤੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਕਬਾੜ ਦੀ ਦੁਕਾਨ ’ਚ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਮਿਲੀ ਹੈ। ਜਦਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਕਬਾੜੀਆਂ ਕਰਤਾਰ ਰਾਮ ਵਾਸੀ ਰੂੜੇਕੇ ਕਲਾਂ ਜਿਸ ਨੇ ਜਗ੍ਹਾ ਕਿਰਾਏ ’ਤੇ ਲੈ ਕੇ ਕਬਾੜ ਦਾ ਕੰਮ ਕੀਤਾ ਹੋਇਆ ਹੈ। ਜਿੱਥੇ ਉਸ

Read More »
ਕਿਸਾਨ ਕਨਵੈਨਸ਼ਨ ਬਰਨਾਲਾ ’ਚ ਵੱਡੀ ਗਿਣਤੀ ’ਚ ਕਿਸਾਨ ਲੈਣਗੇ ਹਿੱਸਾ: ਨਾਮਧਾਰੀ

ਕਿਸਾਨ ਕਨਵੈਨਸ਼ਨ ਬਰਨਾਲਾ ’ਚ ਵੱਡੀ ਗਿਣਤੀ ’ਚ ਕਿਸਾਨ ਲੈਣਗੇ ਹਿੱਸਾ: ਨਾਮਧਾਰੀ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ 28 ਫਰਵਰੀ ਨੂੰ ਗੁਰਦੁਆਰਾ ਸਾਹਿਬ ਬੀਬੀ ਪ੍ਧਾਨ ਕੌਰ ਬਰਨਾਲਾ ਵਿਖੇ ਕੀਤੀ ਜਾ ਰਹੀ ਜਿਲਾ ਪੱਧਰੀ ਕਿਸਾਨ ਕਨਵੈਨਸ਼ਨ ਜੋ ਜਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।

Read More »
ਰਾਹੁਲ ਗਾਂਧੀ ਦਾ 2027 ਦਾ ਚੋਣ ਬਿਗਲ: ਬਰਨਾਲਾ ਸੀਟ ’ਤੇ ਕੀ ਨਵੇਂ ਉਮੀਦਵਾਰ ਵੱਲ ਹੋਵੇਗਾ ਇਸ਼ਾਰਾ?

ਰਾਹੁਲ ਗਾਂਧੀ ਦਾ 2027 ਦਾ ਚੋਣ ਬਿਗਲ: ਬਰਨਾਲਾ ਸੀਟ ’ਤੇ ਕੀ ਨਵੇਂ ਉਮੀਦਵਾਰ ਵੱਲ ਹੋਵੇਗਾ ਇਸ਼ਾਰਾ?

  ਪੰਜਾਬ ਦੀ ਸਿਆਸਤ ’ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਗੂੰਜ ਅਜੇ ਤੋਂ ਹੀ ਸੁਣਾਈ ਦੇਣ ਲੱਗੀ ਹੈ। ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਜਾ ਰਹੀ ਜਨਤਕ ਰੈਲੀ ਨੂੰ ਮਹਿਜ਼ ਇੱਕ ਚੋਣ ਪ੍ਰਚਾਰ ਨਹੀਂ। ਸਗੋਂ ਪੰਜਾਬ ਕਾਂਗਰਸ ਦੇ ਭਵਿੱਖੀ ਰੂਪਰੇਖਾ ਦੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ

Read More »
ਐੱਸਐੱਡੀ ਕਾਲਜ ਬਰਨਾਲਾ ਵਿਖੇ ਭਾਵਨਾਤਮਕ ਸੁਖ ਸਿਹਤ ਵਿਸ਼ੇ `ਤੇ ਕਰਵਾਇਆ ਲੇਖ ਲਿਖਣ ਮੁਕਾਬਲਾ

ਐੱਸਐੱਡੀ ਕਾਲਜ ਬਰਨਾਲਾ ਵਿਖੇ ਭਾਵਨਾਤਮਕ ਸੁਖ ਸਿਹਤ ਵਿਸ਼ੇ `ਤੇ ਕਰਵਾਇਆ ਲੇਖ ਲਿਖਣ ਮੁਕਾਬਲਾ

    ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐੱਸਐੱਡੀ ਕਾਲਜ ਬਰਨਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਭਾਵਨਾਤਮਕ ਸੁਖ ਸਿਹਤ ਵਿਸ਼ੇ `ਤੇ ਇੱਕ ਪ੍ਰਭਾਵਸ਼ਾਲੀ ਲੇਖ ਲਿਖਣ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਦੀ ਸਰਪ੍ਰਸਤੀ ਹੇਠ ਸਫਲਤਾਪੂਰਵਕ ਕਰਵਾਇਆ ਗਿਆ।

Read More »