ਤੁਸੀ ਵੀ ਹੋ ਸਕਦੇ ਓ ਇੰਝ ਠੱਗੀ ਦੇ ਸ਼ਿਕਾਰ
ਜਾਣੋ ਕਿਵੇਂ ਬਚੀਏ ?
ਨੈਸ਼ਨਲ ਬਿਊਰੋ। ਡਿਜੀਟਲ ਇੰਡੀਆ ਹੋਣ ਦੇ ਨਾਲ ਬੇਸ਼ੱਕ ਕਾਗਜ ਕਾਰਵਾਈ ਵਿੱਚ ਵੱਡੀ ਪੱਧਰ ‘ਤੇ ਘਾਟ ਹੋਈ ਹੈ ਤੇ ਇਸ ਨਾਲ ਸਮੇਂ ਦੀ ਵੀ ਬੱਚਤ ਹੋਣਾ ਸੁਭਾਵਿਕ ਹੈ ਪ੍ਰੰਤੂ ਹਰ ਕੰਮ ਆਨਲਾਈਨ ਹੋਣ ਦੇ ਨਾਲ ਸਾਈਬਰ ਠੱਗੀਆਂ ਦਾ ਜੋਖਮ ਵੀ ਵਧ ਗਿਆ ਹੈ। ਜਿਸ ਕਾਰਨ ਰੋਜਾਨਾ ਦੇਸ਼ ਭਰ ਵਿੱਚ ਲੋਕ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇੱਕ ਮਾਮਲਾ ਪੰਜਾਬ ਦੇ ਸ਼ਹਿਰ ਤਪਾ ਨਾਲ ਸੰਬੰਧਿਤ ਸਾਹਮਣੇ ਆਇਆ ਹੈ ਜਿੱਥੇ ਸਾਈਬਰ ਠੱਗਾਂ ਦੀਆਂ ਚਾਲਾਂ ਨੂੰ ਮਾਤ ਦੇ ਇੱਕ ਨੌਜਵਾਨ ਨੇ ਆਪਣੀ ਕਮਾਈ ਹੀ ਨਹੀਂ ਬਚਾਈ ਸਗੋਂ ਸ਼ਾਤਰ ਠੱਗਾਂ ਦੀਆਂ ਆਸਾਂ ‘ਤੇ ਵੀ ਪਾਣੀ ਫੇਰ ਦਿੱਤਾ ਅਤੇ ਆਮ ਲੋਕਾਂ ਲਈ ਇੱਕ ਚੰਗਾ ਸੰਦੇਸ਼ ਵੀ ਦਿੱਤਾ ਹੈ।
ਠੱਗ ਨੇ ਫੋਨ ਨੰਬਰ 86849 71379 ਤੋਂ ਗੱਲ ਕਰਦੇ ਹੋਏ ਆਪਣਾ ਨਾਮ ਮਨਜੀਤ ਸਿੰਘ ਦੱਸ ਕੇ ਕਿਹਾ ਕਿ ਅਸੀਂ ਤੁਹਾਡੇ ਖਾਤੇ ਵਿੱਚ ਪੈਸੇ ਪਾਉਣੇ ਹਨ ਤੁਸੀਂ ਆਪਣਾ ਅਕਾਊਂਟ ਨੰਬਰ ਜਾਂ ਗੂਗਲ ਪੇ ਨੰਬਰ ਦੱਸੋ ਤਾਂ ਕਿ ਮੈਂ ਉਸ ਵਿੱਚ ਪੈਸੇ ਪਾ ਸਕਾਂ।

ਠੱਗਾਂ ਵੱਲੋ ਭੇਜਿਆ ਗਿਆ ਪਹਿਲਾ ਜਾਅਲੀ ਸੁਨੇਹਾ।
ਇਸ ਸਬੰਧੀ ਲੋਹਾ ਵਪਾਰੀ ਪੰਕਜ ਸਿੰਗਲਾ ਨੇ ਦੱਸਿਆ ਕਿ ਉਹਨਾਂ ਨੇ ਉਸਨੂੰ ਆਪਣਾ ਗੂਗਲ ਪੇ ਫੋਨ ਨੰਬਰ ਦੱਸ ਦਿੱਤਾ ਕਿਉਂ ਕਿ ਉਸ ਦਿਨ ਹੀ ਖਾਤੇ ‘ਚ ਰਕਮ ਪਾਉਣ ਦੀ ਗੱਲ ਸਥਾਨਕ ਕਿਸੇ ਨਾਲ ਹੋਈ ਸੀ। ਜਿਸ ਤੇ ਉਸਨੇ ਕਿਹਾ ਕਿ ਪੰਕਜ ਪਹਿਲਾਂ ਮੈਂ ਤੁਹਾਨੂੰ 10 ਰੁਪਏ ਪਾ ਕੇ ਕਨਫਰਮ ਕਰ ਰਿਹਾ ਹਾਂ ਉਸਨੇ ਮੇਰਾ ਦਿੱਤਾ ਫੋਨ ਨੰਬਰ ਟਾਈਪ ਕਰਕੇ ਉਸ ਉੱਤੇ 10 ਰੁਪਏ ਭੇਜ ਦੇਣ ਦਾ ਮੈਸੇਜ ਮੈਨੂੰ ਭੇਜ ਦਿੱਤਾ ਅਤੇ ਫੋਨ ਲਾ ਕੇ ਮੈਨੂੰ ਪੁੱਛਣ ਲੱਗਿਆ ਕਿ ਪੰਕਜ ਦਸ ਰੁਪਏ ਆ ਗਏ ਮੈਂ ਜਲਦੀ ਵਿੱਚ ਉਸ ਦੇ ਮੈਸੇਜ ਨੂੰ ਦੇਖ ਕੇ 10 ਰੁਪਏ ਆਏ ਸਮਝ ਕੇ ਕਹਿ ਦਿੱਤਾ ਕਿ ਹਾਂਜੀ ਆ ਗਏ ਹਨ । ਇਸੇ ਤਰ੍ਹਾਂ ਫਿਰ ਉਸਨੇ ਕਿਹਾ ਕਿ ਉਹ ਪੰਜ ਹਜਾਰ ਰੁਪਏ ਹੋਰ ਪਾ ਰਹੇ ਹਨ ਨਾਲ ਦੀ ਨਾਲ ਉਸਦਾ ਫੇਰ ਫੋਨ ਆਇਆ ਕਿ ਦੇਖੋ ਪੰਕਜ ਆ ਗਏ। ਉਸੇ ਤਰ੍ਹਾਂ ਮੈਨੂੰ ਮੈਸੇਜ ਭੇਜ ਕੇ ਉਸਨੇ ਮੈਥੋਂ ਪੰਜ ਹਜਾਰ ਰੁਪਏ ਆਉਣ ਬਾਰੇ ਵੀ ਹਾਂ ਕਰਵਾ ਲਈ।

ਠੱਗਾਂ ਵੱਲੋ ਭੇਜਿਆ ਗਿਆ ਦੂਜਾ ਸੁਨੇਹਾ।
ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਤਿੰਨ ਹਜਾਰ ਰੁਪਏ ਹੋਰ ਤੁਹਾਡੇ ਖਾਤੇ ਵਿੱਚ ਪਾ ਰਿਹਾ ਹੈ ਅਤੇ ਉਹ ਪਹਿਲਾਂ ਵਾਂਗ ਹੀ ਮੈਸੇਜ ਕਰਕੇ ਮੈਨੂੰ ਪੁੱਛਣ ਲੱਗਾ ਅਤੇ ਜਲਦੀ ਜਲਦੀ ਬੋਲਕੇ ਕਹਿਣ ਲੱਗਿਆ ਕਿ ਪੰਕਜ ਦੇਖਣਾ ਯਾਰ ਗਲਤੀ ਨਾਲ ਮੇਰੇ ਕੋਲੋਂ 30 ਹਜਾਰ ਰੁਪਿਆ ਤੁਹਾਡੇ ਖਾਤੇ ਵਿੱਚ ਪਾ ਦਿੱਤਾ ਗਿਆ ਹੈ ਕਿਰਪਾ ਕਰਕੇ ਹੁਣੇ ਮੈ ਤੁਹਾਨੂੰ ਨੰਬਰ ਦੱਸ ਰਿਹਾ ਹਾਂ ਗੂਗਲ ਪੇ ਖੋਲ ਕੇ ਉਸ ਤੇ ਤੁਸੀਂ ਆਪਣੇ ਪੈਸੇ ਰੱਖ ਕੇ ਬਾਕੀ ਪੈਸੇ ਮੇਰੇ ਖਾਤੇ ਵਿੱਚ ਵਾਪਸ ਕਰ ਦਿਓ। ਪੰਕਜ ਨੇ ਦੱਸਿਆ ਕਿ ਮੈਂ ਇੱਕ ਵਾਰ ਫੇਰ ਉਸਦੇ ਕੀਤੇ ਮੈਸੇਜ ਨੂੰ ਦੇਖ ਕੇ ਹੀ ਕਿਹਾ ਕਿ ਹਾਂ ਮੈਂ ਤੁਹਾਡੇ ਤੀਹ ਹਜਾਰ ਰੁਪਏ ਹੋਰ ਆ ਗਏ ਹਨ ਤੁਸੀਂ ਆ ਕੇ ਦੁਕਾਨ ਤੋਂ ਵਾਪਿਸ ਨਗਦ ਲਈ ਜਾਓ। ਪਰ ਉਹ ਬਾਰ ਬਾਰ ਗੂਗਲ ਪੇ ਤੇ ਇਹ 95099 84862 ਨੰਬਰ ਲਗਵਾ ਕੇ ਰਕਮ ਪਵਾਉਣ ਦਾ ਜ਼ੋਰ ਪਾਂ ਰਿਹਾ ਸੀ । ਜਦੋਂ ਮੈਂ ਉਸਨੂੰ ਨਾਮ ਪੁੱਛਿਆ ਤਾਂ ਉਸਨੇ ਸੰਗੀਤਾ ਨਾਮ ਦੱਸ ਕੇ ਉਹ ਫੇਰ ਵੀ ਮੈਨੂੰ ਹੋਰ ਪ੍ਰੇਸ਼ਰ ਕਰ ਰਿਹਾ ਸੀ ਕਿ ਨਾਮ ਗੂਗਲ ਪੇ ਤੋਂ ਮੈ ਹੀ ਉਸਨੂੰ ਸਪਸ਼ਟ ਕਰਾਂ ਅਤੇ ਜਲਦੀ ਪੈਮੇਂਟ ਕਰ ਦੇਵਾਂ।

ਠੱਗਾਂ ਦੁਆਰਾ ਯਕੀਨ ਦਿਵਾਉਣ ਲਈ ਭੇਜਿਆ ਗਿਆ ਤੀਜਾ ਸੁਨੇਹਾ।
“ਇੰਝ ਹੋਇਆ ਬਚਾਅ“
ਫੇਰ ਇੱਕ ਦਮ ਮੈਨੂੰ ਖਿਆਲ ਆਇਆ ਤੇ ਆਪਣਾ ਗੂਗਲ ਪੇ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਕੋਈ ਵੀ ਰਕਮ ਕਿਸੇ ਨੰਬਰ ਤੋਂ ਨਹੀਂ ਆਈ ਹੋਈ ਸੀ ਜਿਸ ਤੇ ਮੈਂ ਹੈਰਾਨ ਹੋਇਆ ਅਤੇ ਫੋਨ ਤੇ ਹੀ ਉਸਨੂੰ ਕਿਹਾ ਕਿ ਮੇਰੇ ਖਾਤੇ ਚ ਕੋਈ ਰਕਮ ਤੁਹਾਡੀ ਭੇਜੀ ਹੋਈ ਨਹੀਂ ਆਈ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਾ ਹਾਂ ਤੁਸੀਂ ਕੌਣ ਹੋ ਤਾਂ ਉਹ ਮੈਨੂੰ ਗੰਦੀਆਂ ਗਾਲਾਂ ਕੱਢਣ ਲੱਗ ਪਿਆ ਅਤੇ ਫੋਨ ਕੱਟ ਦਿੱਤਾ। ਜਦ ਮੈਂ ਉਕਤ ਉਸ ਵਲੋਂ ਆਏ ਮੈਸੇਜ ਤੱਸਲੀ ਨਾਲ ਚੈੱਕ ਕੀਤੇ ਤਾਂ ਉਹ ਉਸਦੇ ਫੋਨ ਨੰਬਰ ਤੋਂ ਹੋ ਟਾਈਪ ਕੀਤੇ ਹੋਏ ਟੈਕਸਟ ਮੈਸਜ ਸਨ ਨਾ ਕਿ ਮੇਰੇ ਬੈਂਕ ਵਲੋਂ ਰਕਮ ਜਮਾਂ ਹੋਣ ਬਾਰੇ ਕੋਈ ਮੈਸਜ ਸੀ।
ਇਸ ਤਰਾਂ ਉਕਤ ਵਪਾਰੀ ਪੰਕਜ ਸਿੰਗਲਾ ਆਨ ਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਇਸੇ ਤਰਾਂ ਜੇਕਰ ਕੋਈ ਬਹੁਤ ਜਲਦੀ ਪੈਮੇਂਟ ਕਰਨ ਲਈ ਦਬਾਅ ਪਾ ਰਿਹਾ ਹੈ, ਉਹ ਠੱਗ ਹੀ ਹੈ। ਹੌਲੀ-ਹੌਲੀ ਸੋਚੋ, ਕਿਸੇ ਵਿਸ਼ਵਾਸਯੋਗ ਵਿਅਕਤੀ ਨਾਲ ਗੱਲ ਕਰੋ, ਫਿਰ ਕੋਈ ਕਦਮ ਚੁੱਕੋ।ਸੁਰੱਖਿਅਤ ਰਹੋ!









Users Today : 0
Users Yesterday : 27
Users Last 7 days : 145