Home » ਪ੍ਰਮੁੱਖ ਖ਼ਬਰਾਂ » ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਕਨਵੈਸ਼ਨ ਲਈ ਸ਼ਹਿਣਾ ਤੋਂ ਕਾਫ਼ਲਾ ਰਵਾਨਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਕਨਵੈਸ਼ਨ ਲਈ ਸ਼ਹਿਣਾ ਤੋਂ ਕਾਫ਼ਲਾ ਰਵਾਨਾ

ਖੇਤੀਬਾੜੀ ਤੇ ਕਿਸਾਨੀ ਮੁੱਦਿਆਂ `ਤੇ ਚਰਚਾ ਕਰਨ ਤੇ ਜਥੇਬੰਦਕ ਮਜ਼ਬੂਤੀ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਕਨਵੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਸ਼ਨ ’ਚ ਸ਼ਮੂਲੀਅਤ ਕਰਨ ਲਈ ਸ਼ਹਿਣਾ ਤੋਂ ਕਿਸਾਨਾਂ ਦਾ ਇੱਕ ਕਾਫ਼ਲਾ ਪੂਰੇ ਉਤਸ਼ਾਹ ਨਾਲ ਬਰਨਾਲਾ ਲਈ ਰਵਾਨਾ ਹੋਇਆ। ਇਹ ਜ਼ਿਲ੍ਹਾ ਪੱਧਰੀ ਕਨਵੈਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਕਨਵੈਸ਼ਨ ਲਈ ਸ਼ਹਿਣਾ ਤੋਂ ਕਾਫ਼ਲਾ ਰਵਾਨਾ
[responsivevoice_button voice="Hindi Male"]

ਬਰਨਾਲਾ ਬਿਊਰੋ  28 ਫਰਵਰੀ

ਖੇਤੀਬਾੜੀ ਤੇ ਕਿਸਾਨੀ ਮੁੱਦਿਆਂ `ਤੇ ਚਰਚਾ ਕਰਨ ਤੇ ਜਥੇਬੰਦਕ ਮਜ਼ਬੂਤੀ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਰਨਾਲਾ ਦੇ ਇਤਿਹਾਸਕ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਕਨਵੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਕਨਵੈਸ਼ਨ ’ਚ ਸ਼ਮੂਲੀਅਤ ਕਰਨ ਲਈ ਸ਼ਹਿਣਾ ਤੋਂ ਕਿਸਾਨਾਂ ਦਾ ਇੱਕ ਕਾਫ਼ਲਾ ਪੂਰੇ ਉਤਸ਼ਾਹ ਨਾਲ ਬਰਨਾਲਾ ਲਈ ਰਵਾਨਾ ਹੋਇਆ। ਇਹ ਜ਼ਿਲ੍ਹਾ ਪੱਧਰੀ ਕਨਵੈਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ `ਤੇ ਪਹੁੰਚੇ ਹਨ। ਕਨਵੈਸ਼ਨ ਦਾ ਮੁਖ ਉਦੇਸ਼ ਕਿਸਾਨਾਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ।

ਨਵੀਆਂ ਖਬਰਾਂ ਲਈ ਕਲਿੱਕ https://www.youtube.com/watch?v=8I4guYe9hmA

ਸ਼ਹਿਣਾ ਤੋਂ ਰਵਾਨਾ ਹੋਏ ਕਾਫ਼ਲੇ ਦੀ ਅਗਵਾਈ ਜ਼ਿਲ੍ਹਾ ਪ੍ਰਬੰਧਕੀ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਜਥੇਬੰਦੀ ਦੇ ਸਰਗਰਮ ਆਗੂ ਤੇ ਵਰਕਰ ਮੌਜੂਦ ਸਨ। ਰਵਾਨਗੀ ਸਮੇਂ ਕਿਸਾਨਾਂ ’ਚ ਭਾਰੀ ਜੋਸ਼ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਕਿਸਾਨੀ ਏਕਤਾ ਦੇ ਨਾਅਰੇ ਵੀ ਲਗਾਏ। ਇਸ ਮੌਕੇ ਬਰਨਾਲਾ ਪਹੁੰਚਣ ਵਾਲੇ ਆਗੂਆਂ ’ਚ ਗੁਰਜੰਟ ਸਿੰਘ ਬਦਰੇਵਾਲਾ, ਪ੍ਰਭਜੋਤ ਸਿੰਘ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਸਤਿਨਾਮ ਸਿੰਘ ਸੱਤੀ, ਪੰਜਾਬ ਸਿੰਘ ਜਟਾਣਾ, ਗੁਲਾਬ ਸਿੰਘ ਗਿੱਲ ਤੇ ਹਰਜੀਤ ਸਿੰਘ ਖਹਿਰਾ ਸ਼ਾਮਲ ਸਨ। ਇਸ ਤੋਂ ਇਲਾਵਾ ਹਰਬੰਸ ਸਿੰਘ ਨੰਬਰਦਾਰ, ਭੋਲਾ ਸਿੰਘ ਧਿਗੜ, ਪਰਗਟ ਸਿੰਘ ਭਾਗੂ, ਹਰਬੰਸ ਸਿੰਘ, ਤਾਰਾ ਸਿੰਘ ਰੰਧਾਵਾ, ਜਗਰਾਜ ਸਿੰਘ ਰਾਜੂ, ਨੀਲਾ ਸਿੰਘ, ਰਮਨ ਸਿੰਘ, ਸਵਰਨਜੀਤ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ ਸਿੱਧੂ, ਕਾਲਾ ਸਿੰਘ ਤੇ ਬਹਾਦਰ ਸਿੰਘ ਸਮੇਤ ਹੋਰ ਕਈ ਕਿਸਾਨ ਵਰਕਰਾਂ ਨੇ ਕਨਵੈਸ਼ਨ ’ਚ ਹਾਜ਼ਰੀ ਭਰੀ। ਜ਼ਿਲ੍ਹਾ ਪ੍ਰਬੰਧਕੀ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਅਜਿਹੀਆਂ ਕਨਵੈਸ਼ਨਾਂ ਜਿੱਥੇ ਜਥੇਬੰਦੀ ਨੂੰ ਹੇਠਲੇ ਪੱਧਰ `ਤੇ ਮਜ਼ਬੂਤ ਕਰਦੀਆਂ ਹਨ। ਉੱਥੇ ਹੀ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ’ਚ ਵੀ ਸਹਾਈ ਹੁੰਦੀਆਂ ਹਨ। ਬਰਨਾਲਾ ਵਿਖੇ ਹੋ ਰਹੀ ਇਸ ਇਕੱਤਰਤਾ ਦੌਰਾਨ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕੀ ਜਾਣੀ ਹੈ।

 

ਹੋੇਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋਂ। ਖੁੱਲ੍ਹੀਆ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ