ਸਾਢੇ ਤਿੰਨ ਵਜੇ ਮਿਲੀ ਸੂਚਨਾ, ਅੱਗ ਬੁਝਾਉਣ ਲਈ 20 ਤੋਂ 25 ਗੱਡੀਆਂ ਦਾ ਹੋਇਆ ਇਸਤੇਮਾਲ- ਬਾਠ
ਬਰਨਾਲਾ ਬਿਊਰੋ।
ਸਥਾਨਕ ਸ਼ਹਿਰ ਦੇ ਤਰਕਸ਼ੀਲ ਚੌਂਕ ਨੇੜੇ ਰਿਹਾਇਸੀ ਇਲਾਕੇ ਵਿੱਚ ਸਥਿੱਤ ਇੱਕ ਕਬਾੜ ਦੇ ਗੁਦਾਮ ’ਚ ਸੌਮਵਾਰ ਸੁਵੱਖਤੇ ਅਚਾਨਕ ਲੱਗ ਗਈ। ਜਿਸ ਨੂੰ ਬੁਝਾਉਣ ਵਿੱਚ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਦੇ ਨਾਲ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਅਹਿਮ ਭੂਮਿਕਾ ਨਿਭਾਈ। ਜਿਸ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਤਰਕਸ਼ੀਲ ਚੌਂਕ ਦੇ ਨੇੜੇ ਹੀ ਅਜ਼ਾਦ ਨਗਰ ਵਿੱਚ ਪੱਪੂ ਨਾਂਅ ਦੇ ਇੱਕ ਵਿਅਕਤੀ ਵੱਲੋਂ ਸੰਘਣੀ ਅਬਾਦੀ ’ਚ ਸਥਿੱਤ ਇੱਕ ਪਲਾਟ ਵਿੱਚ ਕਬਾੜ ਦਾ ਗੁਦਾਮ ਬਣਾਇਆ ਹੋਇਆ ਹੈ। ਜਿੱਥੇ ਸੌਮਵਾਰ ਸੁਵੱਖਤੇ 3 ਕੁ ਵਜੇ ਅੱਗ ਲੱਗ ਗਈ। ਜਿਸ ਨੇ ਕੁੱਝ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਪ੍ਰਤੱਖਦਰਸ਼ੀਆਂ ਮੁਤਾਬਕ ਅੱਗ ਇੰੰਨੀ ਭਿਆਨਕ ਸੀ ਕਿ ਜੇਕਰ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਰਿਹਾਇਸੀ ਇਲਾਕਾ ਹੋਣ ਕਾਰਨ ਸਥਿਤੀ ਕੰਟਰੋਲ ਤੋਂ ਬਾਹਰ ਹੋ ਸਕਦੀ ਸੀ।

ਅੰਮ੍ਰਿਤ ਇੰਸਾਂ ਨੇ ਦੱਸਿਆ ਕਿ ਸਵੇਰੇ 3 ਕੁ ਵਜੇ ਅਚਾਨਕ ਹੀ ਉਠ ਕੇ ਜਦੋਂ ਉਹ ਕਮਰੇ ’ਚੋਂ ਬਾਹਰ ਨਿੱਕਲਿਆ ਤਾਂ ਅਸਮਾਨ ਦਾ ਰੰਗ ਲਾਲ- ਲਾਲ ਦਿਖਾਈ ਦੇ ਰਿਹਾ ਸੀ, ਜਿਉਂ ਹੀ ਉਹ ਗਲੀ ’ਚ ਨਿੱਕਲਿਆ ਤਾਂ ਕਬਾੜ ਦੇ ਗੁਦਾਮ ਵਿੱਚ ਲੱਗੀ ਅੱਗ ਦੀਆਂ ਲਪਟਾਂ ਅਸਮਾਨ ਛੂਹ ਰਹੀਆਂ ਸਨ ਜੋ ਬਿਲਕੁੱਲ ਉਸਦੇ ਘਰ ਦੇ ਪਿਛਲੇ ਪਾਸੇ ਹੀ ਹੈ। ਤੁਰੰਤ ਉਸਨੇ ਨੇੜੇ ਰਹਿੰਦੇ ਡੇਰਾ ਪ੍ਰੇਮੀਆਂ ਨੂੰ ਅੱਗ ਲੱਗਣ ਸਬੰਧੀ ਸੂਚਿਤ ਕੀਤਾ। ਤਾਂ ਕੁੱਝ ਮਿੰਟਾਂ ਵਿੱਚ ਹੀ ਕਈ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਘਟਨਾ ਸਥਾਨ ’ਤੇ ਪੁੱਜ ਗਏ। ਇਸ ਦੌਰਾਨ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਗੱਡੀਆਂ ਲੈ ਕੇ ਬਚਾਅ ਕਾਰਜ਼ਾਂ ਲਈ ਪਹੁੰਚ ਗਏ। ਜਿੰਨਾਂ ਦੇ ਨਾਲ ਡੇਰਾ ਸ਼ਰਧਾਲੂਆਂ ਨੇ ਅੱਗ ਬੁਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸ਼ਹਿਰੀ ਸੱਚੇ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਸੂਚਨਾ ਮਿਲੀ, ਉਹ ਤੁਰੰਤ ਘਟਨਾ ਸਥਾਨ ਵੱਲ ਭੱਜ ਨਿੱਕਲੇ ਅਤੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਣੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅੰਮ੍ਰਿਤ ਇੰਸਾਂ, ਰਿਟਾਇਰਡ ਫੌਜੀ ਰਾਜਾ ਸਿੰਘ ਇੰਸਾਂ, ਪਵਨ ਇੰਸਾਂ, ਜੱਗਾ ਸਿੰਘ ਇੰਸਾਂ ਕਰਮਗੜ੍ਹ, ਮੇਜਰ ਸਿੰਘ ਇੰਸਾਂ, ਬੰਟੀ ਇੰਸਾਂ ਮੌਕੇ ’ਤੇ ਪਹੁੰਚੇ, ਜਿੰਨਾਂ ਨੇ ਫਾਇਰ ਬਿਗ੍ਰੇਡ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ।

‘ਡੇਰਾ ਸ਼ਰਧਾਲੂਆਂ ਦੀ ਭੂਮਿਕਾ ਵੀ ਕਾਬਿਲ- ਏ- ਤਾਰੀਫ਼’
ਸੰਪਰਕ ਕੀਤੇ ਜਾਣ ’ਤੇ ਫਾਇਰ ਬਿਗ੍ਰੇਡ ਅਫ਼ਸਰ ਜਸਪ੍ਰੀਤ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਸੁਵੱਖ਼ਤੇ ਸਾਢੇ ਕੁ 3 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਤੁਰੰਤ ਉਹ ਫਾਇਰ ਬਿਗ੍ਰੇਡ ਗੱਡੀਆਂ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਪਰ ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਨੂੰ ਤਪਾ ਫਾਇਰ ਸਟੇਸ਼ਨ ਦੀਆਂ ਗੱਡੀਆਂ ਵੀ ਮੰਗਵਾਉਣੀਆਂ ਪਈਆਂ। ਉਨ੍ਹਾਂ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ 20 ਤੋਂ 25 ਗੱਡੀਆਂ ਦਾ ਇਸਤੇਮਾਲ ਕਰਨਾ ਪਿਆ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਭੂਮਿਕਾ ਵੀ ਕਾਬਿਲ- ਏ- ਤਾਰੀਫ਼ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਸਬੰਧੀ ਜਾਂਚ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।









Users Today : 25
Users Yesterday : 13
Users Last 7 days : 148