ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦਾ ਹੋਇਆ ਇਜਲਾਸ
ਬਰਨਾਲਾ ਬਿਊਰੋ।
ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦਾ ਇਜਲਾਸ ਅੱਜ ਸਰਕਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਹੋਇਆ,ਜਿਸ ਵਿਚ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਭਾਗ ਲਿਆ |

ਇਸ ਇਜਲਾਸ ‘ਚ ਪਿਛਲੀ ਪ੍ਰਬੰਧਕ ਕਮੇਟੀ ਵੱਲੋਂ ਜਨਵਰੀ 2025 ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਸੰਬਧੀ ਵਿਚਾਰ-ਵਿਟਾਦਰਾਂ ਕਰਨ ਤੋਂ ਇਲਾਵਾ ਹੋਏ ਖਰਚੇ ਅਤੇ ਬੱਚਤ ਦੇ ਹਿਸਾਬ-ਕਿਤਾਬ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਇਜਲਾਸ ‘ਚ ਕਬੱਡੀ ਟੂਰਨਾਮੈਂਟ ਨੂੰ ਹੋਰ ਵਧੀਆਂ ਢੰਗ ਨਾ ਕਰਵਾਉਣ ਲਈ ਮਾ. ਰਾਮ ਕੁਮਾਰ, ਮਾ. ਰਜਿੰਦਰ ਭਦੌੜ, ਮਾ. ਗੁਰਮੇਲ ਸਿੰਘ ਭੁਟਾਲ, ਪਰਮਜੀਤ ਤਲਵਾੜ, ਕਬੱਡੀ ਖਿਡਾਰੀ ਭੁਪਿੰਦਰ ਸਿੰਘ ਭਿੰਦੀ ਆਦਿ ਤੋਂ ਇਲਾਵਾ ਹੋਰ ਖੇਡ ਪ੍ਰੇਮੀਆਂ ਵੱਲੋਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ |
ਇਸ ਇਜਲਾਸ ਦੌਰਾਨ ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਪ੍ਰਬੰਧਕ ਕਮੇਟੀ ਦੀ ਨਵੀਂ ਚੌਣ ਕੀਤੀ ਗਈ | ਮਾ. ਗੁਰਮੇਲ ਸਿੰਘ ਭੁਟਾਲ ਮੁਤਾਬਕ ਦੌਰਾਨ 17 ਮੈਂਬਰੀ ਅਜੈਕਟਿਵ ਕਮੇਟੀ ਅਤੇ ਕੰਮ ਵੰਡ ਦੀ ਤਰਤੀਬ ਨੂੰ ਵਧੀਆਂ ਬਣਾਉਣ ਲਈ ਇੱਕ 31ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਹੈ |
ਉਨ੍ਹਾਂ ਨੇ ਅੱਗੇ ਦੱਸਿਆ ਕਿ ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦੀ ਪ੍ਰਬੰਧਕੀ ਕਮੇਟੀ ‘ਚ ਸਰਬਸੰਮਤੀ ਨਾਲ ਬੂਟਾ ਸਿੰਘ ਭਲੇਰੀਆਂ ਨੂੰ ਪ੍ਰਧਾਨ, ਉਂਕਾਰ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਮਾ. ਗੁਰਮੇਲ ਸਿੰਘ ਭੁਟਾਲ ਨੂੰ ਸਕੱਤਰ, ਜਗਸੀਰ ਸਿੰਘ ਜੱਗੀ ਨੂੰ ਖਜਾਨਚੀ, ਜਸਵਿੰਦਰ ਸਿੰਘ ਕਾਲਾ ਨੂੰ ਸਹਾਇਕ ਖਜਾਨਚੀ ਅਤੇ ਕਬੱਡੀ ਖਿਡਾਰੀ ਭੁਪਿੰਦਰ ਸਿੰਘ ਭਿੰਦੀ ਨੂੰ ਪ੍ਰਬੰਧਕੀ ਸਕੱਤਰ ਚੁਣਿਆ ਗਿਆ ਹੈ |

ਉਨ੍ਹਾਂ ਅੱਗੇ ਕਿਹਾ ਕਿ ਕੁਝ ਦਿਨਾਂ ਦੇ ਦੌਰਾਨ ਹੀ ਨਵੀਂ ਚੁਣੀ ਗਈ ਪਬਲਿਕ ਸਪੋਰਟਸ ਕਲੱਬ (ਰਜਿ:) ਭਦੌੜ ਦੇ ਨਵ-ਨਿਯੁਕਤ ਪ੍ਰਧਾਨ ਬੂਟਾ ਸਿੰਘ ਭਲੇਰੀਆਂ ਦੀ ਪ੍ਰਧਾਨਗੀ ਹੇਠ ਪਲੇਠੀ ਮੀਟਿੰਗ ਕੀਤੀ ਜਾਵੇਗੀ ਜਿਸ ‘ਚ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਵਿਚਾਰ-ਵਿਟਾਦਰਾ ਕੀਤਾ ਜਾਵੇਗਾ ।









Users Today : 25
Users Yesterday : 13
Users Last 7 days : 148