ਨਿਯਮਾਂ ਦੀ ਉਲੰਘਣਾ ਕਾਰਨ ਲਾਇਸੈਂਸ ਹੋਇਆ ਮੁਅੱਤਲ: ਮਰੀਜ਼ਾਂ ਦੀ ਵਧ ਰਹੀ ਖੱਜਲ-ਖੁਆਰੀ
ਬਰਨਾਲਾ ਬਿਊਰੋ 27 ਫਰਵਰੀ :
ਸਿਵਲ ਹਸਪਤਾਲ ਬਰਨਾਲਾ ਵਿਖੇ ਸਿਹਤ ਸਹੂਲਤਾਂ ਦੀ ਮਾੜੀ ਹਾਲਤ ਤੇ ਪਿਛਲੇ ਡੇਢ ਮਹੀਨੇ ਤੋਂ ਬਲੱਡ ਬੈਂਕ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਵਿਰੋਧ ’ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਭਾਜਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਰਾਜਿੰਦਰ ਉੱਪਲ ਦੀ ਅਗਵਾਈ ਹੇਠ ਹਸਪਤਾਲ ਦੇ ਦੌਰੇ ਦੌਰਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਉੱਪਲ ਤੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਕਾਰਨ ਬਰਨਾਲਾ ਦੇ ਲੋਕ ਖੂਨ ਦੀ ਇੱਕ-ਇੱਕ ਬੂੰਦ ਲਈ ਤਰਸ ਰਹੇ ਹਨ।
ਹੋਰ ਤਾਜ਼ਾਂ ਖਬਰਾਂ ਪੜ੍ਹੋ ਖੁਲ੍ਹੀਆਂ ਅੱਖਾਂ ਐੱਸਐੱਡੀ ਕਾਲਜ ਬਰਨਾਲਾ ਵਿਖੇ ਭਾਵਨਾਤਮਕ ਸੁਖ ਸਿਹਤ ਵਿਸ਼ੇ `ਤੇ ਕਰਵਾਇਆ ਲੇਖ ਲਿਖਣ ਮੁਕਾਬਲਾhttps://theopeneyes24.com/wp-admin/post.php?post=2972&action=edit
ਉਨ੍ਹਾਂ ਖੁਲਾਸਾ ਕੀਤਾ ਕਿ ਪਹਿਲਾਂ ਬਲੱਡ ਬੈਂਕ ਹਸਪਤਾਲ ਦੀ ਤੀਜੀ ਮੰਜ਼ਿਲ `ਤੇ ਸਥਿਤ ਸੀ। ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਉੱਚ ਪੱਧਰੀ ਮਨਜ਼ੂਰੀ ਦੇ ਇਸ ਨੂੰ ਦੂਜੀ ਮੰਜ਼ਿਲ `ਤੇ ਸ਼ਿਫਟ ਕਰ ਦਿੱਤਾ। ਸਿਰਫ ਆਪਣੇ ਨਿੱਜੀ ਆਰਾਮ ਲਈ ਤੀਜੀ ਮੰਜ਼ਿਲ `ਤੇ ਸਿਵਲ ਸਰਜਨ ਦਾ ਦਫ਼ਤਰ ਬਣਾ ਲਿਆ ਗਿਆ। ਜਦੋਂ ਕੇਂਦਰੀ ਟੀਮ ਨੇ ਚੈਕਿੰਗ ਕੀਤੀ ਤਾਂ ਨਿਯਮਾਂ ਦੀ ਉਲੰਘਣਾ ਦੇਖਦਿਆਂ ਬਲੱਡ ਬੈਂਕ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ। ਭਾਜਪਾ ਆਗੂ ਨੇ ਕਿਹਾ ਕਿ ਬਲੱਡ ਬੈਂਕ ਬੰਦ ਹੋਣ ਕਾਰਨ ਐਮਰਜੈਂਸੀ ਹਾਲਤਾਂ ’ਚ ਮਰੀਜ਼ਾਂ ਦੇ ਪਰਿਵਾਰਾਂ ਨੂੰ ਸੰਗਰੂਰ, ਬਠਿੰਡਾ ਜਾਂ ਨਿੱਜੀ ਹਸਪਤਾਲਾਂ ਵੱਲ ਭੱਜਣਾ ਪੈ ਰਿਹਾ ਹੈ। ਹਾਲਾਂਕਿ ਹਸਪਤਾਲ ਵੱਲੋਂ 12 ਨੰਬਰ ਕਮਰੇ ’ਚ ਆਰਜ਼ੀ ਤੌਰ `ਤੇ ਕੁਝ ਯੂਨਿਟ ਰੱਖੇ ਗਏ ਹਨ ਤੇ ਸੰਗਰੂਰ ਤੋਂ ਖੂਨ ਮੰਗਵਾਇਆ ਜਾ ਰਿਹਾ ਹੈ। ਪਰ ਇਹ ਪ੍ਰਬੰਧ ਨਾਕਾਫ਼ੀ ਹਨ। ਖੂਨ ਦੀ ਕਮੀ ਕਾਰਨ ਕਈ ਵਾਰ ਮਰੀਜ਼ਾਂ ਦੀ ਜਾਨ `ਤੇ ਬਣ ਆਉਂਦੀ ਹੈ। ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਪ੍ਰਦਰਸ਼ਨਕਾਰੀਆਂ ਨੇ ਸਿਹਤ ਵਿਭਾਗ ਦੀ ਚੁੱਪ `ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਬਲੱਡ ਬੈਂਕ ਦੀ ਸਹੂਲਤ ਨੂੰ ਤੁਰੰਤ ਨਵੇਂ ਸਿਰੇ ਤੋਂ ਮਨਜ਼ੂਰੀ ਦਿਵਾ ਕੇ ਸ਼ੁਰੂ ਕੀਤਾ ਜਾਵੇ। ਜਿਨ੍ਹਾਂ ਅਧਿਕਾਰੀਆਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਲੱਡ ਬੈਂਕ ਸ਼ਿਫਟ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ। ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ’ਚ ਬਲੱਡ ਸਟਾਕ ਪੂਰਾ ਰੱਖਿਆ ਜਾਵੇ।
ਤਿੱਖੇ ਸੰਘਰਸ਼ ਦੀ ਚਿਤਾਵਨੀ
ਰਾਜਿੰਦਰ ਉੱਪਲ ਤੇ ਪੁਨੀਤ ਕੌਸ਼ਲ ਮੋਨੂੰ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਸਥਾਈ ਹੱਲ ਨਾ ਕੱਢਿਆ ਗਿਆ ਤਾਂ ਭਾਜਪਾ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ’ਚ ਵੱਡਾ ਜਨਤਕ ਰੋਸ ਪ੍ਰਦਰਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਭਰਤ ਕਾਂਸਲ, ਕਮਲ ਸ਼ਰਮਾ, ਗੁਰਜਿੰਦਰ ਸਿੰਘ, ਵਿੱਕੀ ਸਿੰਘ, ਅਰਪਨ ਧਾਲੀਵਾਲ, ਸ਼ਮਸ਼ੇਰ ਭੰਡਾਰੀ ਤੇ ਹਿਤੇਸ਼ਵਰ ਕੁਮਾਰ ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲ੍ਹੀਆਂ ਅੱਖਾhttps://theopeneyes24.com/wp-admin/post-new.php









Users Today : 5
Users Yesterday : 3
Users Last 7 days : 43