Home » ਬਰਨਾਲਾ » ਭਾਕਿਯੂ ਡਕੌਂਦਾ ਨੇ ਬਿਜਲੀ ਬਿੱਲ ਤੇ ਸੀਡ ਬਿੱਲ ਵਿਰੁੱਧ ਕਮਰਕਸੀ : ਬਲਾਕ ਪ੍ਰਧਾਨ ਸ਼ਹਿਣਾ

ਭਾਕਿਯੂ ਡਕੌਂਦਾ ਨੇ ਬਿਜਲੀ ਬਿੱਲ ਤੇ ਸੀਡ ਬਿੱਲ ਵਿਰੁੱਧ ਕਮਰਕਸੀ : ਬਲਾਕ ਪ੍ਰਧਾਨ ਸ਼ਹਿਣਾ

[responsivevoice_button voice="Hindi Male"]

ਬਰਨਾਲ਼ਾ ਬਿਊਰੋ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਤ੍ਰਿਵੈਣੀ ਸਾਹਿਬ ਸ਼ਹਿਣਾ ਵਿਖੇ ਕੀਤੀ ਗਈ ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਲਾਗੂ ਕਰਨ ਜਾ ਰਹੀ ਹੈ। ਬਿਜਲੀ ਬਿੱਲ ਪਾਸ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੇ ਹਨ ਜੋ ਚਿੱਪ ਵਾਲੇ ਮੀਟਰ ਲਾ ਕੇ ਇੱਕੋ ਰੇਟ ਤੇ ਬਿਜਲੀ ਦੇਣਗੇ ਜਿਸ ਨਾਲ ਬਿਜਲੀ ਸਬਸਿਡੀ ਖਤਮ ਹੋ ਜਾਵੇਗੀ ਤੇ ਸਾਰੇ ਹੀ ਵਰਗਾ ਉਤੇ ਮਾੜਾ ਅਸਰ ਪਵੇਗਾ।  ਨਾਲ ਹੀ ਸੀਡ ਬਿੱਲ ਲਿਆ ਕੇ  ਬੀਜ ਤੇ ਸਬਸਿਡੀ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਨ ਜਾ ਰਹੇ ਹਨ। ਜਿਸ ਦਾ ਸੰਯੁਕਤ ਕਿਸਾਨ ਮੋਰਚਾ ਡੱਟ ਕੇ ਵਿਰੋਧ ਕਰੇਗਾ ਉਸ ਦੇ ਸੰਬੰਧ ਵਿੱਚ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ ਡਵੀਜ਼ਨ ਤੇ ਧਰਨਾ ਲਾ ਕੇ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਅਸੀਂ ਇਹਨਾਂ ਬਿੱਲਾਂ ਦਾ ਪੂਰਾ ਵਿਰੋਧ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 8 ਦਸੰਬਰ ਨੂੰ ਸਬ ਡਵੀਜ਼ਨ ਤਪਾ,ਸਬ ਡਵੀਜ਼ਨ ਭਦੌੜ ਵਿਖੇ ਧਰਨਾ ਪ੍ਰਦਰਸ਼ਨ ਕਰ ਕੇ ਬਿਜਲੀ ਬਿੱਲ ਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਵੱਡੀ ਗਿਣਤੀ ਵਿਚ ਹਰ ਵਰਗ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਇਸ ਮੌਕੇ ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਬਲਾਕ ਮੀਤ ਪ੍ਰਧਾਨ ਜਗਜੀਤ ਸਿੰਘ ਅਲਕੜਾ, ਬਲਾਕ ਖਜਾਨਚੀ ਹਰਬੰਸ ਸਿੰਘ ਭਦੌੜ, ਗੁਰਮੇਲ ਸਿੰਘ ਦੀਪਗੜ, ਸੁਖਦੇਵ ਸਿੰਘ ਗਿੱਲ ਕੋਠੇ, ਬਬਲੀ ਸ਼ਹਿਣਾ, ਜਗਸੀਰ ਨੀਲੋਂ ਕੋਠੇ, ਭਗਵੰਤ ਸਿੰਘ ਭਦੌੜ, ਮਿੰਟੂ ਭਦੌੜ, ਛਿੰਦਾ ਭਦੌੜ, ਪਿਆਰਾ ਮੱਝੂਕੇ, ਅੰਮ੍ਰਿਤਪਾਲ ਸਿੰਘ ਟੱਲੇਵਾਲ, ਬੂਟਾ ਜੰਗੀਆਣਾ, ਗੁਰਮੇਲ ਅਲਕੜਾ, ਹਰਜਿੰਦਰ ਸਿੰਘ ਚੀਮਾ, ਜੀਤ ਸਿੰਘ ਉੱਗੋਕੇ, ਮਿੱਠੂ ਮੌੜ ਨਾਭਾ, ਭੋਲਾ ਸਿੰਘ ਸੁਖਪੁਰਾ, ਨੱਥਾ ਸਿੰਘ ਜੋਧਪੁਰ ਅਤੇ ਚਮਕੌਰ ਜਗਜੀਤਪੁਰਾ ਆਦਿ ਹਾਜ਼ਰ ਸਨ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 1
Users Today : 6
Users Yesterday : 3
Users Last 7 days : 44

ਰਾਸ਼ੀਫਲ