Home » ਪ੍ਰਮੁੱਖ ਖ਼ਬਰਾਂ » ਪੀ.ਐੱਸ.ਪੀ.ਸੀ.ਐੱਲ. ਭਰਤੀ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫੈਸਲਾ, 2500 ਅਸਿਸਟੈਂਟ ਲਾਈਨਮੈਨਾਂ ਦੀ ਨਿਯੁਕਤੀ ‘ਤੇ ਅਗਲੀ ਸੁਣਵਾਈ ਤੱਕ ਲਾਈ ਰੋਕ

ਪੀ.ਐੱਸ.ਪੀ.ਸੀ.ਐੱਲ. ਭਰਤੀ ਮਾਮਲੇ ‘ਚ ਹਾਈਕੋਰਟ ਦਾ ਵੱਡਾ ਫੈਸਲਾ, 2500 ਅਸਿਸਟੈਂਟ ਲਾਈਨਮੈਨਾਂ ਦੀ ਨਿਯੁਕਤੀ ‘ਤੇ ਅਗਲੀ ਸੁਣਵਾਈ ਤੱਕ ਲਾਈ ਰੋਕ

ਪੀ.ਐੱਸ.ਪੀ.ਸੀ.ਐੱਲ. ਭਰਤੀ ਮਾਮਲੇ 'ਚ ਹਾਈਕੋਰਟ ਦਾ ਵੱਡਾ ਫੈਸਲਾ, 2500 ਅਸਿਸਟੈਂਟ ਲਾਈਨਮੈਨਾਂ ਦੀ ਨਿਯੁਕਤੀ 'ਤੇ ਅਗਲੀ ਸੁਣਵਾਈ ਤੱਕ ਲਾਈ ਰੋਕ
ਪੀ.ਐੱਸ.ਪੀ.ਸੀ.ਐੱਲ. ਭਰਤੀ ਮਾਮਲੇ 'ਚ ਹਾਈਕੋਰਟ ਦਾ ਵੱਡਾ ਫੈਸਲਾ, 2500 ਅਸਿਸਟੈਂਟ ਲਾਈਨਮੈਨਾਂ ਦੀ ਨਿਯੁਕਤੀ 'ਤੇ ਅਗਲੀ ਸੁਣਵਾਈ ਤੱਕ ਲਾਈ ਰੋਕ
[responsivevoice_button voice="Hindi Male"]

ਚੰਡੀਗੜ੍ਹ ਬਿਊਰੋ

               ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਰੀਬ 2500 ਸਹਾਇਕ ਲਾਈਨਮੈਨਾਂ ਦੀਆਂ ਨਿਯਮਤ ਅਸਾਮੀਆਂ ’ਤੇ ਅਪਰੈਂਟਿਸ ਸਿਖਿਆਰਥੀਆਂ ਨੂੰ ਸਿੱਧੇ ਤੌਰ ‘ਤੇ ਐਡਜਸਟ ਕਰਨ ਦੀ ਚੱਲ ਰਹੀ ਪ੍ਰਕਿਰਿਆ ਨੂੰ ਲੈ ਕੇ ਵੱਡਾ ਕਾਨੂੰਨੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਾਰੇ ਮਾਮਲੇ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪਾਵਰਕੌਮ ਨੂੰ ਅਦਾਲਤ ਵਿੱਚ ਆਪਣਾ ਪੱਖ ਰੱਖਣਾ ਪਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਪਾਵਰਕੌਮ ਨੇ ਅਦਾਲਤ ਨੂੰ ਅਧਿਕਾਰਤ ਤੌਰ ‘ਤੇ ਇਹ ਭਰੋਸਾ ਦਿਵਾਇਆ ਹੈ ਕਿ ਕੇਸ ਦੀ ਅਗਲੀ ਸੁਣਵਾਈ ਤੱਕ ਕਿਸੇ ਵੀ ਅਪਰੈਂਟਿਸ ਸਿਖਿਆਰਥੀ ਨੂੰ ਇਹਨਾਂ 2500 ਨਿਯਮਤ ਅਸਾਮੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਵੇਗਾ। ਪਾਵਰਕੌਮ ਦੇ ਇਸ ਭਰੋਸੇ ਨਾਲ ਫਿਲਹਾਲ ਨਿਯੁਕਤੀ ਪ੍ਰਕਿਰਿਆ ‘ਤੇ ਰੋਕ ਲੱਗ ਗਈ ਹੈ। ਪਟੀਸ਼ਨਰਾਂ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਸੀਨੀਅਰ ਵਕੀਲ ਆਰ.ਕੇ. ਅਰੋੜਾ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਲਾਈਨਮੈਨ ਟਰੇਡ ਵਿੱਚ ਅਪਰੈਂਟਿਸਸ਼ਿਪ ਦੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕਰ ਚੁੱਕੇ ਹਨ। ਉਹ ਪੂਰੀ ਤਰ੍ਹਾਂ ਯੋਗ ਉਮੀਦਵਾਰ ਹਨ ਅਤੇ ਉਨ੍ਹਾਂ ਕੋਲ ਕੇਂਦਰ ਤੇ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨੈਸ਼ਨਲ ਅਪਰੈਂਟਿਸਸ਼ਿਪ ਸਰਟੀਫਿਕੇਟ ਵੀ ਮੌਜੂਦ ਹਨ। ਪਟੀਸ਼ਨਰਾਂ ਨੇ ਵਿਭਾਗ ਵੱਲੋਂ ਜਾਰੀ ਕੀਤੇ ਗਏ 13 ਅਪ੍ਰੈਲ ਦੇ ਫੈਸਲੇ, 19 ਜੂਨ ਦੇ ਮੈਮੋਰੰਡਮ ਅਤੇ 24 ਜੂਨ ਦੇ ਜਨਤਕ ਨੋਟਿਸ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਨ੍ਹਾਂ ਨੋਟਿਸਾਂ ਰਾਹੀਂ ਵਿਭਾਗ ਮੌਜੂਦਾ ਸਿਖਿਆਰਥੀਆਂ ਨੂੰ ਹੀ ਸਿੱਧੇ ਤੌਰ ‘ਤੇ ਨਿਯਮਤ ਅਸਾਮੀਆਂ ‘ਤੇ ਐਡਜਸਟ ਕਰਨ ਦੀ ਤਿਆਰੀ ਕਰ ਰਿਹਾ ਸੀ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਜਦੋਂ ਅਪਰੈਂਟਿਸਾਂ ਦੀ ਚੋਣ ਕੀਤੀ ਜਾਂਦੀ ਹੈ, ਤਾਂ ਉਹ ਸਿਰਫ਼ ਨਿਸ਼ਚਿਤ ਸਮੇਂ ਲਈ ਸਿਖਲਾਈ ਦੇਣ ਦੇ ਮਕਸਦ ਨਾਲ ਹੁੰਦੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਨਿਯਮਤ ਨੌਕਰੀ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ। ਕਿਸੇ ਵੀ ਸਰਕਾਰੀ ਜਾਂ ਅਰਧ-ਸਰਕਾਰੀ ਵਿਭਾਗ ਵਿੱਚ ਨਿਯਮਤ ਅਸਾਮੀਆਂ ਨੂੰ ਬਿਨਾਂ ਕੋਈ ਜਨਤਕ ਇਸ਼ਤਿਹਾਰ ਜਾਰੀ ਕੀਤੇ ਸਿੱਧੇ ਤੌਰ ‘ਤੇ ਨਹੀਂ ਭਰਿਆ ਜਾ ਸਕਦਾ। ਅਜਿਹਾ ਕਰਨ ਨਾਲ ਰਾਜ ਦੇ ਹਜ਼ਾਰਾਂ ਹੋਰ ਯੋਗਤਾ ਪ੍ਰਾਪਤ ਬੇਰੋਜ਼ਗਾਰ ਉਮੀਦਵਾਰਾਂ ਨੂੰ ਰੋਜ਼ਗਾਰ ਦੇ ਬਰਾਬਰ ਮੌਕੇ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਸਿੱਧੀ ਐਡਜਸਟਮੈਂਟ ਨਾਲ ਭਰਤੀ ਨਿਯਮਾਂ ਅਤੇ ਸਰਕਾਰ ਦੀਆਂ ਰਾਖਵੇਂਕਰਨ ਨੀਤੀਆਂ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ, ਜੋ ਕਿ ਸੰਵਿਧਾਨਕ ਅਧਿਕਾਰਾਂ ਦੇ ਖ਼ਿਲਾਫ਼ ਹੈ। ਪਟੀਸ਼ਨ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਪਾਵਰਕੌਮ ਵਿੱਚ ਸਹਾਇਕ ਲਾਈਨਮੈਨਾਂ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਨੂੰ ਇੱਕ ਖੁੱਲ੍ਹੀ, ਪਾਰਦਰਸ਼ੀ ਅਤੇ ਨਿਰਪੱਖ ਭਰਤੀ ਪ੍ਰਕਿਰਿਆ ਰਾਹੀਂ ਭਰਨ ਦੇ ਨਿਰਦੇਸ਼ ਦਿੱਤੇ ਜਾਣ। ਇਸ ਨਾਲ ਸਾਰੇ ਯੋਗ ਉਮੀਦਵਾਰਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਬਰਾਬਰ ਮੌਕਾ ਮਿਲੇਗਾ। ਅਦਾਲਤ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ‘ਤੇ ਪਾਵਰਕੌਮ ਦੇ ਜਵਾਬ ਅਤੇ ਹੋਰ ਤੱਥਾਂ ਦੇ ਆਧਾਰ ‘ਤੇ ਅਗਲਾ ਫੈਸਲਾ ਸੁਣਾਇਆ ਜਾਵੇਗਾ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਹੈਲੀਕਾਪਟਰ ਹਾਦਸੇ ਵਿੱਚ ਸੋਸ਼ਲ ਮੀਡੀਆ ਇਨਫ਼ਲੂਐਂਸਰ ਸੋਫ਼ੀਆ ਮੁਰੀਲੋ ਦੀ ਦਰਦਨਾਕ ਮੌਤ, ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਜਾਣਿਆਂ ਨੇ ਗੁਆਈ ਜਾਨ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 6 1 2
Users Today : 77
Users Yesterday : 14
Users Last 7 days : 222

ਰਾਸ਼ੀਫਲ