Home » ਪ੍ਰਮੁੱਖ ਖ਼ਬਰਾਂ » ਬਰਨਾਲਾ ਦੀ ਮਸ਼ੂਹਰ ਬੇਕਰੀ ਕੇਕਰੀ `ਤੇ ਸਿਹਤ ਵਿਭਾਗ ਦਾ ਵੱਡਾ ਐਕਸ਼ਨ; ਗੰਦਗੀ ਦੇ ਅੰਬਾਰ ਦੇਖ ਅਧਿਕਾਰੀ ਰਹਿ ਗਏ ਹੈਰਾਨ

ਬਰਨਾਲਾ ਦੀ ਮਸ਼ੂਹਰ ਬੇਕਰੀ ਕੇਕਰੀ `ਤੇ ਸਿਹਤ ਵਿਭਾਗ ਦਾ ਵੱਡਾ ਐਕਸ਼ਨ; ਗੰਦਗੀ ਦੇ ਅੰਬਾਰ ਦੇਖ ਅਧਿਕਾਰੀ ਰਹਿ ਗਏ ਹੈਰਾਨ

ਮੰਗਲਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਦੇ ਕੱਚਾ ਕਾਲਜ ਰੋਡ ਤੇ ਸਥਿਤ ਸ਼ਹਿਰ ਦੀ ਮਸ਼ੂਹਰ ਬੇਕਰੀ `ਕੇਕਰੀ ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਜਿਥੇ ਮੌਕੇ `ਤੇ ਚਲਾਨ ਕੱਟਿਆ ਗਿਆ। ਉਥੇ ਹੀ ਵਰਕਸ਼ਾਪ ਅੰਦਰ ਮਿਲੀ ਗੰਦਗੀ ਨੇ ਵਿਭਾਗ ਦੇ ਹੋਸ਼ ਉਡਾ ਦਿੱਤੇ।
ਬਰਨਾਲਾ ਦੀ ਮਸ਼ੂਹਰ ਬੇਕਰੀ ਕੇਕਰੀ `ਤੇ ਸਿਹਤ ਵਿਭਾਗ ਦਾ ਵੱਡਾ ਐਕਸ਼ਨ; ਗੰਦਗੀ ਦੇ ਅੰਬਾਰ ਦੇਖ ਅਧਿਕਾਰੀ ਰਹਿ ਗਏ ਹੈਰਾਨ
[responsivevoice_button voice="Hindi Male"]

ਨਾ ਪਾਣੀ ਦੀ ਸ਼ੁੱਧਤਾ ਦਾ ਸਰਟੀਫਿਕੇਟ, ਨਾ ਵਰਕਰਾਂ ਦਾ ਮੈਡੀਕਲ; ਬਰਨਾਲਾ ਦੀ ਬੇਕਰੀ `ਚ ਨਿਯਮਾਂ ਦੀਆਂ ਉੱਡ ਰਹੀਆਂ ਸੀ ਧੱਜੀਆਂ

ਕੌਂਸਲਰ ਦੀ ਸ਼ਿਕਾਇਤ ਨੇ ਖੋਲ੍ਹੀ ਪੋਲ: ਬਦਬੂਦਾਰ ਕੇਕ ਵੇਚਣ ਦਾ ਖੁਲਾਸਾ

ਬਰਨਾਲਾ ਬਿਊਰੋ 4 ਮਾਰਚ :

ਮੰਗਲਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਦੇ ਕੱਚਾ ਕਾਲਜ ਰੋਡ ਤੇ ਸਥਿਤ ਸ਼ਹਿਰ ਦੀ ਮਸ਼ੂਹਰ ਬੇਕਰੀ `ਕੇਕਰੀ ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਜਿਥੇ ਮੌਕੇ `ਤੇ ਚਲਾਨ ਕੱਟਿਆ ਗਿਆ। ਉਥੇ ਹੀ ਵਰਕਸ਼ਾਪ ਅੰਦਰ ਮਿਲੀ ਗੰਦਗੀ ਨੇ ਵਿਭਾਗ ਦੇ ਹੋਸ਼ ਉਡਾ ਦਿੱਤੇ। ਹੁਣ ਇਸ ਮਾਮਲੇ ਦੀ ਸੁਣਵਾਈ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਦਾਲਤ ’ਚ ਹੋਵੇਗੀ। ਜਿਥੇ ਮਾਲਕਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਾਰੀ ਕਾਰਵਾਈ ਦਾ ਮੁਢ ਨਗਰ ਕੌਂਸਲਰ ਨਰਿੰਦਰ ਗਰਗ ਨੀਟਾ ਵਲੋਂ ਦਿੱਤੀ ਇਕ ਸ਼ਿਕਾਇਤ ਤੋਂ ਬੱਝਿਆ। ਕੌਂਸਲਰ ਨੇ ਵਿਭਾਗ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਉਕਤ ਕੇਕਰੀ ਤੋਂ ਖਰੀਦਿਆ ਗਿਆ ਕੇਕ ਬੇਹੱਦ ਬਦਬੂਦਾਰ ਸੀ ਤੇ ਖਾਣ ਦੇ ਬਿਲਕੁਲ ਯੋਗ ਨਹੀਂ ਸੀ। ਲੋਕ ਹਿੱਤਾਂ ਤੇ ਜਨਤਕ ਸਿਹਤ ਨੂੰ ਮੁਖ ਰੱਖਦਿਆਂ ਸਿਹਤ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਕੇਕਰੀ `ਤੇ ਦਸਤਕ ਦਿੰਦਿਆਂ ਅੰਦਰੂਨੀ ਹਾਲਾਤਾਂ ਦੀ ਪੜਤਾਲ ਬਾਰੀਕੀ ਨਾਲ ਸ਼ੁਰੂ ਕੀਤੀ।

ਹੋਰ ਤਾਜ਼ਾਂ ਖਬਰ ਲਈ ਕਲਿੱਕ ਕਰੋ। https://www.youtube.com/watch?v=DFkQNeIUwYU

ਜਦੋਂ ਸਿਹਤ ਵਿਭਾਗ ਦੀ ਟੀਮ ਪਹਿਲੀ ਮੰਜ਼ਿਲ `ਤੇ ਸਥਿਤ ਵਰਕਸ਼ਾਪ ’ਚ ਪਹੁੰਚੀ ਤਾਂ ਉਥੋਂ ਦੇ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਏ। ਜਿਸ ਥਾਂ `ਤੇ ਲੋਕਾਂ ਲਈ ਮਿੱਠੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਉਥੇ ਸਫ਼ਾਈ ਦੇ ਮਾਪਦੰਡ ਛਿੱਕੇ ਟੰਗੇ ਹੋਏ ਸਨ। ਜਾਂਚ ਦੌਰਾਨ ਪਾਇਆ ਗਿਆ ਕਿ ਤਿਆਰ ਕੀਤੇ ਹੋਏ ਕੇਕਾਂ ਨੂੰ ਢਕਣ ਲਈ ਬੇਹੱਦ ਗੰਦਾ ਤੇ ਮੈਲਾ ਕੱਪੜਾ ਵਰਤਿਆ ਜਾ ਰਿਹਾ ਸੀ। ਵਿਭਾਗ ਨੇ ਤੁਰੰਤ `ਰਸਮਲਾਈ ਕੇਕ ਦੇ ਸੈਂਪਲ ਭਰੇ। ਜਿਨ੍ਹਾਂ ਨੂੰ ਸੀਲ ਕਰਕੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਸਿਰਫ਼ ਗੰਦਗੀ ਹੀ ਨਹੀਂ। ਸਗੋਂ ਕੇਕਰੀ ਪ੍ਰਬੰਧਕ ਕਾਨੂੰਨੀ ਦਸਤਾਵੇਜ਼ਾਂ ਪੱਖੋਂ ਵੀ ਫਾਡੀ ਪਾਏ ਗਏ। ਜਾਂਚ ਟੀਮ ਵਲੋਂ ਮੰਗੇ ਜਾਣ `ਤੇ ਪ੍ਰਬੰਧਕ ਕੋਈ ਵੀ ਜ਼ਰੂਰੀ ਸਰਟੀਫਿਕੇਟ ਪੇਸ਼ ਨਹੀਂ ਕਰ ਸਕੇ। ਇੰਸਪੈਕਟਰ ਚਰਨਜੀਤ ਸਿੰਘ ਨੇ ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਕੋਈ ਵੀ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹੋਰਨਾਂ ਹਲਵਾਈਆਂ ਤੇ ਬੇਕਰੀ ਮਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮੁਨਾਫ਼ਾ ਕਮਾਉਣ ਦੀ ਬਜਾਏ ਗਾਹਕਾਂ ਨੂੰ ਮਿਆਰੀ ਤੇ ਸਾਫ਼ ਸੁਥਰੀ ਸਮੱਗਰੀ ਮੁਹੱਈਆ ਕਰਵਾਉਣ ਨਹੀਂ ਤਾਂ ਵਿਭਾਗੀ ਕਾਰਵਾਈ ਲਈ ਤਿਆਰ ਰਹਿਣ।

ਵਾਟਰ ਟੈਸਟਿੰਗ ਰਿਪੋਰਟ: ਕੇਕ ਬਣਾਉਣ ਲਈ ਵਰਤੇ ਜਾ ਰਹੇ ਪਾਣੀ ਦੀ ਸ਼ੁੱਧਤਾ ਦਾ ਕੋਈ ਪ੍ਰਮਾਣ ਨਹੀਂ ਸੀ।

ਪੈਸਟ ਕੰਟਰੋਲ ਰਿਪੋਰਟ: ਮੌਕੇ `ਤੇ ਕੀੜੇ-ਮਕੌੜਿਆਂ ਤੇ ਚੂਹਿਆਂ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ।

ਵਰਕਰਾਂ ਦਾ ਮੈਡੀਕਲ: ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਦੀ ਸਿਹਤ ਜਾਂਚ ਸਬੰਧੀ ਸਰਟੀਫਿਕੇਟ ਗਾਇਬ ਸੀ। ਜੋ ਕਿ ਫੂਡ ਸੇਫਟੀ ਐਕਟ ਤਹਿਤ ਅਤਿ-ਲਾਜ਼ਮੀ ਹੈ।

ਏਡੀਸੀ ਦੀ ਅਦਾਲਤ `ਚ ਹੋਵੇਗਾ ਜੁਰਮਾਨਾ

ਇਸ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਨੇ ਮੌਕੇ `ਤੇ ਹੀ ਬਣਦਾ ਚਲਾਨ ਕੱਟਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕੇਸ ਹੁਣ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਦਾਲਤ ’ਚ ਚੱਲੇਗਾ। ਜੇਕਰ ਲੈਬ ਦੀ ਰਿਪੋਰਟ ’ਚ ਸੈਂਪਲ ਫੇਲ੍ਹ ਪਾਏ ਜਾਂਦੇ ਹਨ। ਤਾਂ ਦੁਕਾਨ ਮਾਲਕਾਂ ਵਿਰੁੱਧ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਜਿਸ ’ਚ ਭਾਰੀ ਜੁਰਮਾਨੇ ਦੇ ਨਾਲ-ਨਾਲ ਦੁਕਾਨ ਸੀਲ ਕਰਨ ਤਕ ਦੀ ਕਾਰਵਾਈ ਸ਼ਾਮਲ ਹੋ ਸਕਦੀ ਹੈ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 8
Users Today : 0
Users Yesterday : 7
Users Last 7 days : 40

ਰਾਸ਼ੀਫਲ