ਬਰਨਾਲਾ ਬਿਊਰੋ 2 ਮਾਰਚ
ਕਾਂਗਰਸ ਦੀ ਬਰਨਾਲਾ ਰੈਲੀ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਰੈਲੀ ਨੂੰ ਪੰਜਾਬ ਦੇ ਹਿੱਤਾਂ ਤੋਂ ਸੱਖਣੀ ਦੱਸਦਿਆਂ ਰਾਹੁਲ ਗਾਂਧੀ ਦੀ ਅਗਵਾਈ `ਤੇ ਸਵਾਲ ਚੁੱਕੇ ਹਨ। ਜਾਖੜ ਅਨੁਸਾਰ ਇਸ ਰੈਲੀ `ਚ ਨਾ ਤਾਂ ਪੰਜਾਬ ਲਈ ਕੋਈ ਏਜੰਡਾ ਸੀ ਤੇ ਨਾ ਹੀ ਕਿਸਾਨਾਂ ਜਾਂ ਮਜ਼ਦੂਰਾਂ ਬਾਰੇ ਕੋਈ ਗੱਲਬਾਤ ਹੋਈ। ਉਨ੍ਹਾਂ ਨੇ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਨੇਤਾਵਾਂ ਨੂੰ ਦਿੱਤੀ ਗਈ ਚਿਤਾਵਨੀ ਕਿ ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੋ, ਟੀਮ ਪਲੇਅਰ ਬਣੋ, ਨਹੀਂ ਤਾਂ ਮੈਂ ਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ, ਨੂੰ ਹਾਈਕਮਾਨ ਦੀ ਇੱਕ ਬੇਬਸੀ ਭਰੀ ਕੋਸ਼ਿਸ਼ ਕਰਾਰ ਦਿੱਤਾ ਹੈ। ਜਾਖੜ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਰਾਹੀਂ ਟੁੱਟੀ-ਬਿੱਖਰੀ ਸੂਬਾਈ ਲੀਡਰਸ਼ਿਪ ਨੂੰ ਜਨਤਕ ਤੌਰ ’ਤੇ ਜਲੀਲ ਕਰਕੇ ਇਕੱਠਾ ਕਰਨ ਲਈ ਮਜਬੂਰ ਕੀਤਾ ਗਿਆ। ਜਿਸ ਨਾਲ ਰਾਹੁਲ ਗਾਂਧੀ ਨੇ ਖ਼ੁਦ ਦੀਆਂ ਕਮਜ਼ੋਰ ਅਗਵਾਈ ਸਮਰੱਥਾ ਨੂੰ ਬੇਨਕਾਬ ਕੀਤਾ ਹੈ ਤੇ ਸੂਬਾਈ ਲੀਡਰਸ਼ਿਪ ਨੂੰ ਜਨਤਕ ਹਾਸੇ ਦਾ ਵਿਸ਼ਾ ਬਣਾ ਦਿੱਤਾ ਹੈ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php







Users Today : 0
Users Yesterday : 17
Users Last 7 days : 240