Home » ਪ੍ਰਮੁੱਖ ਖ਼ਬਰਾਂ » ਬਰਨਾਲਾ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਨਿਯਮਾਂ ਦੇ ਉਲਟ ਅਡਵਾਂਸ ਪੇਮੈਂਟਾਂ ਦੇ ਦਬਾਅ ਵਿਰੁੱਧ ਮੋਰਚਾ: ਕਲਮ ਛੋੜ ਹੜਤਾਲ ਦੀ ਦਿੱਤੀ ਚੇਤਾਵਨੀ

ਬਰਨਾਲਾ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਨਿਯਮਾਂ ਦੇ ਉਲਟ ਅਡਵਾਂਸ ਪੇਮੈਂਟਾਂ ਦੇ ਦਬਾਅ ਵਿਰੁੱਧ ਮੋਰਚਾ: ਕਲਮ ਛੋੜ ਹੜਤਾਲ ਦੀ ਦਿੱਤੀ ਚੇਤਾਵਨੀ

ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਦੀ ਪ੍ਰਧਾਨਗੀ ਹੇਠ ਬੀਡੀਪੀਓ ਦਫ਼ਤਰ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ’ਚ ਯੂਨੀਅਨ ਨੇ ਪ੍ਰਸ਼ਾਸਨ ਵੱਲੋਂ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਅਡਵਾਂਸ ਪੇਮੈਂਟਾਂ ਕਰਨ ਲਈ ਪਾਏ ਜਾ ਰਹੇ ਦਬਾਅ ਤੇ ਮੁਅੱਤਲ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ’ਚ ਨਿਦਾ ਕੀਤੀ।
ਬਰਨਾਲਾ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਨਿਯਮਾਂ ਦੇ ਉਲਟ ਅਡਵਾਂਸ ਪੇਮੈਂਟਾਂ ਦੇ ਦਬਾਅ ਵਿਰੁੱਧ ਮੋਰਚਾ: ਕਲਮ ਛੋੜ ਹੜਤਾਲ ਦੀ ਦਿੱਤੀ ਚੇਤਾਵਨੀ
[responsivevoice_button voice="Hindi Male"]

ਬਰਨਾਲਾ ਬਿਊਰੋ  28 ਫਰਵਰੀ

  ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਦੀ ਪ੍ਰਧਾਨਗੀ ਹੇਠ ਬੀਡੀਪੀਓ ਦਫ਼ਤਰ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ’ਚ ਯੂਨੀਅਨ ਨੇ ਪ੍ਰਸ਼ਾਸਨ ਵੱਲੋਂ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਅਡਵਾਂਸ ਪੇਮੈਂਟਾਂ ਕਰਨ ਲਈ ਪਾਏ ਜਾ ਰਹੇ ਦਬਾਅ ਤੇ ਮੁਅੱਤਲ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਾ ਨੇ ਕਿਹਾ ਕਿ ਤਿੰਨਾਂ ਬਲਾਕਾਂ ਦੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਟਾਫ਼ ਦੀ ਘਾਟ ਕਾਰਨ ਇੱਕ-ਇੱਕ ਮੁਲਾਜ਼ਮ ਕੋਲ 10 ਤੋਂ 12 ਗ੍ਰਾਮ ਪੰਚਾਇਤਾਂ ਦਾ ਕਾਰਜਭਾਰ ਹੈ ਤੇ ਉਹ ਇੱਕ ਸਰਕਲ ਦੀ ਬਜਾਏ 3-3 ਸਰਕਲਾਂ ਦਾ ਕੰਮ ਦੇਖ ਰਹੇ ਹਨ।

ਹੋਰ ਖਬਰਾਂ ਲਈ ਕਲਿੱਕ ਕਰੋਂ। 

https://jagbani.punjabkesari.in/punjab/news/rahul-gandhi-s-massive-rally-in-barnala-today-1628173

ਇੰਨੇ ਕੰਮ ਦੇ ਬੋਝ ਦੇ ਬਾਵਜੂਦ ਪਿੰਡਾਂ ’ਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ। ਯੂਨੀਅਨ ਨੇ ਖੁਲਾਸਾ ਕੀਤਾ ਕਿ ਲੰਘੀ 24 ਫਰਵਰੀ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਵੱਲੋਂ ਲਈ ਗਈ ਮੀਟਿੰਗ ’ਚ ਮੁਲਾਜ਼ਮਾਂ ਨੂੰ ਅਜਿਹੇ ਟਾਰਗੇਟ ਦਿੱਤੇ ਗਏ। ਜੋ ਨਿਯਮਾਂ ਦੇ ਵਿਰੁੱਧ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਕੰਮ ਸ਼ੁਰੂ ਕੀਤੇ, ਬਿਨਾਂ ਤਕਨੀਕੀ ਪ੍ਰਵਾਨਗੀ ਤੇ ਬਿਨਾਂ ਮਟੀਰੀਅਲ (ਰੇਤਾ, ਬਜਰੀ, ਸੀਮਿੰਟ, ਇੱਟਾਂ ਆਦਿ) ਦੀ ਸਪਲਾਈ ਦੇ ਅਡਵਾਂਸ ਪੇਮੈਂਟਾਂ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਾਸ ਕਾਰਜ ਲਈ ਪਹਿਲਾਂ ਪੰਚਾਇਤ ਦਾ ਮਤਾ ਪਾਉਣਾ, ਜੇਈ ਤੋਂ ਐਸਟੀਮੇਟ ਬਣਵਾਉਣਾ ਤੇ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈਣਾ ਲਾਜ਼ਮੀ ਹੈ। ਜੋ ਕਿ ਮਹਿਜ਼ ਦੋ ਦਿਨਾਂ ’ਚ ਸੰਭਵ ਨਹੀਂ ਹੈ। ਬਿਨਾਂ ਕੰਮ ਕਰਵਾਏ ਮਿਸਤਰੀ ਜਾਂ ਮਜ਼ਦੂਰ ਦੀ ਪੇਮੈਂਟ ਕਰਨਾ ਵਿੱਤੀ ਨਿਯਮਾਂ ਦੀ ਉਲੰਘਣਾ ਹੈ। ਇਸ ਮੌਕੇ ਸੁਖਜੀਤ ਸਿੰਘ ਸੁੱਖੀ, ਗੁਰਮੇਲ ਸਿੰਘ ਕੱਟੂ, ਸਤਵਿੰਦਰ ਸਿੰਘ ਬਿੱਟੀ, ਲਾਭ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਨਵਰ ਸਿੰਘ, ਕਰਨ ਚੰਦੇਲ, ਮੋਨਾ ਰਾਣੀ, ਸੁਖਪਾਲ ਕੌਰ ਤੇ ਕੁਲਵਿੰਦਰ ਸਿੰਘ ਸਣੇ ਵੱਡੀ ਗਿਣਤੀ ’ਚ ਯੂਨੀਅਨ ਮੈਂਬਰ ਹਾਜ਼ਰ ਸ

        ਮੁਅੱਤਲੀ ਦੀਆਂ ਧਮਕੀਆਂ ਤੇ ਮਾਨਸਿਕ ਪ੍ਰੇਸ਼ਾਨੀ

ਮੀਟਿੰਗ ’ਚ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਟਾਰਗੇਟ ਪੂਰੇ ਨਾ ਹੋਣ ਦੀ ਸੂਰਤ ’ਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਯੂਨੀਅਨ ਨੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕਰਨ ਵਾਲੀ ਕਾਰਵਾਈ ਕਰਾਰ ਦਿਤਾ ਹੈ।
         ਯੂਨੀਅਨ ਦਾ ਅਲਟੀਮੇਟਮ: ਕਲਮਛੋੜ ਹੜਤਾਲ ਦੀ ਤਿਆਰੀ
ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੀ ਸਾਥੀ ਵਿਰੁੱਧ ਬਿਨਾਂ ਵਜ੍ਹਾ ਕਾਰਵਾਈ ਕੀਤੀ ਗਈ ਜਾਂ ਕਿਸੇ ਮੁਲਾਜ਼ਮ ਦਾ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਉੱਚ ਅਧਿਕਾਰੀਆਂ ਦੀ ਹੋਵੇਗੀ। ਅਜਿਹੀ ਸਥਿਤੀ ’ਚ ਸਮੂਹ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਤੁਰੰਤ ਕਲਮਛੋੜ ਹੜਤਾਲ `ਤੇ ਚਲੇ ਜਾਣਗੇ

 

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ