ਬਰਨਾਲਾ, 18 ਫਰਵਰੀ
ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੀ ਝੋਲੀ ’ਚ ਉਸ ਸਮੇਂ ਇਕ ਹੋਰ ਸੁਨਹਿਰੀ ਉਪਲਬਧੀ ਪਈ। ਜਦੋਂ ਸਕੂਲ ਦੀ ਹੋਣਹਾਰ ਖਿਡਾਰਣ ਨੇਫੀਆ ਨੇ ਅੰਮ੍ਰਿਤਸਰ ਵਿਖੇ ਹੋਏ ਨੈਸ਼ਨਲ ਪੱਧਰੀ ਕਰਾਟੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਮ ਪੂਰੇ ਦੇਸ਼ ’ਚ ਰੌਸ਼ਨ ਕਰ ਦਿੱਤਾ। ਇਹ ਮੁਕਾਬਲੇ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੰਡੀਆ ਵਲੋਂ ਕਰਵਾਏ ਗਏ ਸਨ। ਜਿਸ ’ਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਨੇਫੀਆ ਨੇ ਅੰਡਰ-14 ਉਮਰ ਵਰਗ ’ਚ ਹਿੱਸਾ ਲੈਂਦਿਆਂ ਆਪਣੀ ਤਕਨੀਕੀ ਮੁਹਾਰਤ ਤੇ ਚੁਸਤੀ-ਫੁਰਤੀ ਨਾਲ ਵਿਰੋਧੀਆਂ ਨੂੰ ਮਾਤ ਦਿੱਤੀ। ਬੇਹੱਦ ਰੋਮਾਂਚਕ ਰਹੇ ਇਸ ਟੂਰਨਾਮੈਂਟ ’ਚ ਨੇਫੀਆ ਨੇ ਮੈਦਾਨ ਅੰਦਰ ਅਜਿਹਾ ਅਟੱਲ ਹੌਸਲਾ ਦਿਖਾਇਆ ਕਿ ਰੈਫਰੀ ਤੇ ਦਰਸ਼ਕ ਵੀ ਦੰਗ ਰਹਿ ਗਏ। ਉਸ ਦੀ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਤੇ ਲਗਨ ਨਾਲ ਕਿਸੇ ਵੀ ਵੱਡੀ ਚੁਣੌਤੀ ਨੂੰ ਫਤਹਿ ਕੀਤਾ ਜਾ ਸਕਦਾ ਹੈ। ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਨੇਫੀਆ ਦੀ ਇਸ ਇਤਿਹਾਸਕ ਜਿੱਤ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥਣ ਤੇ ਸਕੂਲ ਦੇ ਕਰਾਟੇ ਕੋਚ ਜਗਸੀਰ ਵਰਮਾ ਨੂੰ ਵਿਸ਼ੇਸ਼ ਤੌਰ `ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਕੋਚ ਦੀ ਸਹੀ ਰਹਿਨੁਮਾਈ ਤੇ ਨੇਫੀਆ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਸਾਡਾ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਕੇਵਲ ਕਿਤਾਬੀ ਗਿਆਨ ਤਕ ਸੀਮਿਤ ਨਾ ਰਹਿਣ। ਸਗੋਂ ਖੇਡਾਂ ਦੇ ਮੈਦਾਨ ’ਚ ਵੀ ਮੱਲਾਂ ਮਾਰਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼ਿਵ ਸਿੰਗਲਾ ਨੇ ਨੇਫੀਆ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਮਿਹਨਤ ਦੀ ਮਿਸਾਲ ਨੇਫੀਆ ਦੀ ਇਹ ਜਿੱਤ ਉਸਦੀ ਅਟੱਲ ਲਗਨ ਤੇ ਜਜ਼ਬੇ ਦੀ ਮਿਸਾਲ ਹੈ। ਖੇਡਾਂ ਦਾ ਮਹੱਤਵ ਕਰਾਟੇ ਵਰਗੀ ਅਨੁਸ਼ਾਸਨ ਵਾਲੀ ਖੇਡ ’ਚ ਨੈਸ਼ਨਲ ਪੱਧਰ `ਤੇ ਗੋਲਡ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ। ਪ੍ਰੇਰਣਾ ਸਰੋਤ ਨੇਫੀਆ ਅੱਜ ਦੂਜੇ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਬਣ ਕੇ ਉੱਭਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਮੈਨੇਜਮੈਂਟ ਹਮੇਸ਼ਾ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਖੀਰ ’ਚ ਉਨ੍ਹਾਂ ਉਮੀਦ ਪ੍ਰਗਟਾਈ ਕਿ ਨੇਫੀਆ ਆਉਣ ਵਾਲੇ ਸਮੇਂ ’ਚ ਅੰਤਰਰਾਸ਼ਟਰੀ ਪੱਧਰ `ਤੇ ਵੀ ਤਿਰੰਗਾ ਲਹਿਰਾ ਕੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਚਮਕਾਏਗੀ।









Users Today : 6
Users Yesterday : 3
Users Last 7 days : 44