Home » ਪ੍ਰਮੁੱਖ ਖ਼ਬਰਾਂ » ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ; ਸੇਵਾਦਾਰਾਂ ਨੇ ਔਰਤ ਤੇ ਉਸ ਦੇ ਸਾਥੀ ਨੂੰ ਦਬੋਚਿਆ

ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ; ਸੇਵਾਦਾਰਾਂ ਨੇ ਔਰਤ ਤੇ ਉਸ ਦੇ ਸਾਥੀ ਨੂੰ ਦਬੋਚਿਆ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ ਸਥਿਤ ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਇੱਕ ਔਰਤ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ
ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਠੁੱਲੀਵਾਲ ਵਿਖੇ ਬੇਅਦਬੀ ਦੀ ਕੋਸ਼ਿਸ਼ ਨਾਕਾਮ; ਸੇਵਾਦਾਰਾਂ ਨੇ ਔਰਤ ਤੇ ਉਸ ਦੇ ਸਾਥੀ ਨੂੰ ਦਬੋਚਿਆ
[responsivevoice_button voice="Hindi Male"]

ਘਟਨਾ ਦਾ ਵੇਰਵਾ: ਸੇਵਾਦਾਰਾਂ ਦੀ ਸੂਝ-ਬੂਝ ਨੇ ਟਾਲਿਆ ਵੱਡੀ ਘਟਨਾ

ਬਰਨਾਲਾ ਬਿਊਰੋ 2 ਮਾਰਚ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ ਸਥਿਤ ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਉਸ ਵੇਲੇ ਸਨਸਨੀ ਫੈਲ ਗਈ। ਜਦੋਂ ਇੱਕ ਔਰਤ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਲੜੀ ਦੌਰਾਨ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੌਕੇ `ਤੇ ਮੌਜੂਦ ਪਾਠੀ ਸਿੰਘਾਂ ਤੇ ਸੇਵਾਦਾਰਾਂ ਦੀ ਮੁਸਤੈਦੀ ਸਦਕਾ ਇਸ ਮੰਦਭਾਗੀ ਘਟਨਾ ਨੂੰ ਨਾਕਾਮ ਕਰ ਦਿੱਤਾ ਗਿਆ। ਪੁਲਿਸ ਨੇ ਦੋਸ਼ੀ ਔਰਤ ਤੇ ਉਸ ਦੇ ਸਾਥੀ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਨਾਬਾਲਗ ਬੱਚੇ ਸਮੇਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਈ ਸੀ। ਮੱਥਾ ਟੇਕਣ ਉਪਰੰਤ ਉਕਤ ਔਰਤ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਨਜ਼ਦੀਕ ਬਣੀ ਖਿੜਕੀ ਰਾਹੀਂ ਪਹਿਲਾਂ ਬੱਚੇ ਨੂੰ ਅੰਦਰ ਸੁੱਟਣ ਤੇ ਫਿਰ ਖੁਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਪਾਠੀ ਸਿੰਘਾਂ ਨੇ ਤੁਰੰਤ ਖ਼ਤਰੇ ਨੂੰ ਭਾਂਪਦਿਆਂ ਔਰਤ ਨੂੰ ਰੋਕਿਆ ਤੇ ਹੋਰ ਸੇਵਾਦਾਰਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਦੇ ਨਾਲ ਆਏ ਇਕ ਵਿਅਕਤੀ ਨੂੰ ਵੀ ਸ਼ੱਕੀ ਹਾਲਤ ’ਚ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਘਟਨਾ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਧਨੌਲਾ ਵਿਸ਼ੇਸ਼ ਤੌਰ `ਤੇ ਠੁੱਲੀਵਾਲ ਪਹੁੰਚੇ। ਉਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ ਖ਼ਦਸ਼ਾ ਪ੍ਰਗਟਾਇਆ ਕਿ ਅਜਿਹੀਆਂ ਘਟਨਾਵਾਂ ਪਿੱਛੇ ਕਿਸੇ ਦੇਸ਼ ਵਿਰੋਧੀ ਏਜੰਸੀ ਦਾ ਹੱਥ ਹੋ ਸਕਦਾ ਹੈ। ਜਥੇਦਾਰ ਧਨੌਲਾ ਨੇ ਐਲਾਨ ਕੀਤਾ ਕਿ ਗੁਰਦੁਆਰਾ ਜੰਡਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੁਰੱਖਿਆ ਪ੍ਰਬੰਧਾਂ ’ਚ ਕਮੀ ਸਬੰਧੀ ਸਪੱਸ਼ਟੀਕਰਨ ਦੇਣ ਲਈ 1 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁਰਥੜੀ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਤੇ ਮੁਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਬੇਅਦਬੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਤੇ ਹੈੱਡ ਗ੍ਰੰਥੀ ਪੂਰਨ ਸਿੰਘ ਨੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਮਾਹੌਲ ਤਣਾਅਪੂਰਨ ਪਰ ਕਾਬੂ ਹੇਠ ਹੈ। ਪੁਲਿਸ ਪ੍ਰਸ਼ਾਸਨ ਨੇ ਸੰਵੇਦਨਸ਼ੀਲਤਾ ਨੂੰ ਮੁਖ ਰੱਖਦਿਆਂ ਪਿੰਡ ’ਚ ਸੁਰੱਖਿਆ ਵਧਾ ਦਿੱਤ

     ਬੀਐੱਨਐੱਸ ਦੀਆਂ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ

ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਮਹਿਲ ਕਲਾਂ ਜਸਪਾਲ ਸਿੰਘ ਤੇ ਐੱਸਐੱਚਓ ਠੁੱਲੀਵਾਲ ਗੁਰਪਾਲ ਸਿੰਘ ਧਨੌਲਾ ਭਾਰੀ ਪੁਲਿਸ ਫੋਰਸ ਸਣੇ ਮੌਕੇ `ਤੇ ਪਹੁੰਚੇ। ਪੁਲਿਸ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਠੁੱਲੀਵਾਲ ਦੇ ਬਿਆਨਾਂ ਦੇ ਅਧਾਰ `ਤੇ ਔਰਤ ਸਰਬਜੀਤ ਕੌਰ ਤੇ ਉਸ ਦੇ ਸਾਥੀ ਰਾਮ ਸਿੰਘ ਵਿਰੁੱਧ ਮੁਕੱਦਮਾ ਨੰਬਰ 13, ਧਾਰਾ 299, 61 ਅਤੇ 62 ਬੀਐੱਨਐੱਸ ਤਹਿਤ ਦਰਜ ਕਰ ਲਿਆ ਹੈ। ਡੀਐੱਸਪੀ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਪਿੱਛੇ ਕਿਸੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

ਹੋਰ ਤਾਜ਼ਾਂ ਖਬਰਾਂ ਕਰੋ ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ