Home » ਪ੍ਰਮੁੱਖ ਖ਼ਬਰਾਂ » ਹਲਕਾ ਭਦੌੜ ਤੇ ਮਹਿਲ ਕਲਾਂ ’ਚ ਇੰਚਾਰਜਾਂ ਦੀ ਅਣਹੋਂਦ: ਬਰਨਾਲਾ ਰੈਲੀ ’ਚ ਰਾਹੁਲ ਗਾਂਧੀ ਦੀ ਆਮਦ ਤੇ ਕੀ `ਆਪੇ ਬਣੇ ਆਗੂ ਜੁਟਾ ਪਾਉਣਗੇ ਭੀੜ?

ਹਲਕਾ ਭਦੌੜ ਤੇ ਮਹਿਲ ਕਲਾਂ ’ਚ ਇੰਚਾਰਜਾਂ ਦੀ ਅਣਹੋਂਦ: ਬਰਨਾਲਾ ਰੈਲੀ ’ਚ ਰਾਹੁਲ ਗਾਂਧੀ ਦੀ ਆਮਦ ਤੇ ਕੀ `ਆਪੇ ਬਣੇ ਆਗੂ ਜੁਟਾ ਪਾਉਣਗੇ ਭੀੜ?

 ਆਉਣ ਵਾਲੀ 28 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਜਿਥੇ ਕਾਂਗਰਸ ਇਸ ਰੈਲੀ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ’ਚ ਹੈ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਸਿਆਸੀ ਹਾਲਾਤ ਪਾਰਟੀ ਲਈ ਇਕ ਵੱਡੀ ਚੁਣੌਤੀ ਬਣੇ ਹੋਏ ਹਨ।
ਹਲਕਾ ਭਦੌੜ ਤੇ ਮਹਿਲ ਕਲਾਂ ’ਚ ਇੰਚਾਰਜਾਂ ਦੀ ਅਣਹੋਂਦ: ਬਰਨਾਲਾ ਰੈਲੀ ’ਚ ਰਾਹੁਲ ਗਾਂਧੀ ਦੀ ਆਮਦ ਤੇ ਕੀ `ਆਪੇ ਬਣੇ ਆਗੂ ਜੁਟਾ ਪਾਉਣਗੇ ਭੀੜ?
[responsivevoice_button voice="Hindi Male"]

ਬਰਨਾਲਾ ਬਿਊਰੋ 26 ਫਰਵਰੀ

ਆਉਣ ਵਾਲੀ 28 ਫਰਵਰੀ ਨੂੰ ਬਰਨਾਲਾ ਦੀ ਅਨਾਜ ਮੰਡੀ ’ਚ ਕਾਂਗਰਸ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਜਿਥੇ ਕਾਂਗਰਸ ਇਸ ਰੈਲੀ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਤਿਆਰੀ ’ਚ ਹੈ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਸਿਆਸੀ ਹਾਲਾਤ ਪਾਰਟੀ ਲਈ ਇਕ ਵੱਡੀ ਚੁਣੌਤੀ ਬਣੇ ਹੋਏ ਹਨ। ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਦੋ ਅਹਿਮ ਵਿਧਾਨ ਸਭਾ ਹਲਕੇ ਭਦੌੜ ਤੇ ਮਹਿਲ ਕਲਾਂ ’ਚ ਇਸ ਸਮੇਂ ਹਲਕਾ ਇੰਚਾਰਜਾਂ ਦੀ ਘਾਟ ਰੜਕ ਰਹੀ ਹੈ। ਅਧਿਕਾਰਤ ਲੀਡਰਸ਼ਿਪ ਦੀ ਅਣਹੋਂਦ ’ਚ ਇਨ੍ਹਾਂ ਹਲਕਿਆਂ ਅੰਦਰ ਆਪੇ ਬਣੇ ਆਗੂਆਂ ਦੀ ਭਰਮਾਰ ਹੋ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਮਜ਼ਬੂਤ ਜਥੇਬੰਦਕ ਢਾਂਚੇ ਦੇ ਰਾਹੁਲ ਗਾਂਧੀ ਦੀ ਰੈਲੀ ’ਚ ਵਰਕਰਾਂ ਦਾ ਵੱਡਾ ਇਕੱਠ ਜੁਟਾਉਣਾ ਕਾਂਗਰਸ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ। ਹਲਕਾ ਇੰਚਾਰਜ ਨਾ ਹੋਣ ਕਾਰਨ ਇਨ੍ਹਾਂ ਇਲਾਕਿਆਂ ’ਚ ਆਪੇ ਬਣੇ ਆਗੂਆਂ ਦੀ ਇਕ ਲੰਬੀ ਫੌਜ ਖੜ੍ਹੀ ਹੋ ਗਈ ਹੈ। ਪਰ ਲੋਕਾਂ ਅਨੁਸਾਰ ਇਨ੍ਹਾਂ ਦੀ ਹਲਕਿਆਂ ’ਚ ਪਕੜ ਨਾਮਾਤਰ ਹੈ, ਕਿਉਂਕਿ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਆਗੂ ਰਾਹੁਲ ਗਾਂਧੀ ਦੀ ਰੈਲੀ ’ਚ ਭੀੜ ਜੁਟਾਉਣ ਦੀ ਬਜਾਏ ਆਪਣੀ ਨਿੱਜੀ ਚੌਧਰ ਚਮਕਾਉਣ ’ਚ ਜ਼ਿਆਦਾ ਰੁੱਝੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਆਗੂ 28 ਫਰਵਰੀ ਨੂੰ ਵਰਕਰਾਂ ਦਾ ਵੱਡਾ ਇਕੱਠ ਅਨਾਜ ਮੰਡੀ ’ਚ ਲਿਆ ਪਾਉਣਗੇ ਜਾਂ ਫਿਰ ਮੁੱਠੀ ਭਰ ਵਰਕਰਾਂ ਨਾਲ ਰੈਲੀ ’ਚ ਸ਼ਿਰਕਤ ਕਰਨਗੇ।

ਚੱਲੇ ਹੋਏ ਕਾਰਤੂਸਾਂ ਦੇ ਸਹਾਰੇ ਕਾਂਗਰਸ ਦੀ ਬੇੜੀ?

ਇਨ੍ਹਾਂ ਦੋਵਾਂ ਹਲਕਿਆਂ ’ਚ ਕਾਂਗਰਸ ਦੀ ਅੰਦਰੂਨੀ ਸਿਆਸੀ ਸਥਿਤੀ ਕਾਫੀ ਪਤਲੀ ਬਣੀ ਹੋਈ ਹੈ। ਆਮ ਲੋਕਾਂ ’ਚ ਚੁੰਝ ਚਰਚਾ ਹੈ ਕਿ ਦੋਵੇ ਹਲਕਿਆਂ ’ਚ ਵਿਚਰਨ ਵਾਲੇ ਜ਼ਿਆਦਾਤਰ ਆਗੂ ਆਪਣਾ ਸਿਆਸੀ ਆਧਾਰ ਗੁਆ ਚੁੱਕੇ ਹਨ (ਜਿਨ੍ਹਾਂ ਨੂੰ ਸਿਆਸੀ ਭਾਸ਼ਾ ’ਚ ਚੱਲੇ ਹੋਏ ਕਾਰਤੂਸ ਕਿਹਾ ਜਾ ਰਿਹਾ ਹੈ)। ਜਿਨ੍ਹਾਂ ਕੋਲ ਵਰਕਰਾਂ ਕੋਲ ਲਿਜਾਣ ਲਈ ਕੋਈ ਨਵੀਂ ਅਪੀਲ ਜਾਂ ਦਲੀਲ ਹੈ। ਇਹ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਜੇਕਰ ਪੁਰਾਣੇ ਤੇ ਨਕਾਰੇ ਹੋਏ ਚਿਹਰੇ ਹੀ ਰੈਲੀ ਦੀ ਕਮਾਨ ਸਾਂਭਣਗੇ ਤਾਂ ਨੌਜਵਾਨ ਵੋਟਰ ਕਾਂਗਰਸ ਨਾਲ ਕਿਵੇਂ ਜੁੜੇਗਾ?

ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php

ਕਾਂਗਰਸੀ ਵੋਟਰਾਂ ’ਚ ਨਿਰਾਸ਼ਾ ਤੇ ਉਡੀਕ

ਬਰਨਾਲਾ ਦੀ ਅਨਾਜ ਮੰਡੀ ’ਚ ਰਾਹੁਲ ਗਾਂਧੀ ਦਾ ਭਾਸ਼ਣ ਭਾਵੇਂ ਕੌਮੀ ਮੁੱਦਿਆਂ ਤੇ ਕੇਂਦਰਿਤ ਹੋਵੇ। ਪਰ ਕਾਂਗਰਸੀ ਵੋਟਰਾਂ ਦੀ ਨਜ਼ਰ ਇਸ ਗੱਲ `ਤੇ ਹੈ ਕਿ ਕੀ ਇਸ ਰੈਲੀ ਤੋਂ ਬਾਅਦ ਪਾਰਟੀ ਇਨ੍ਹਾਂ ਹਲਕਿਆਂ ’ਚ ਕੋਈ ਨਵੀਂ ਤੇ ਮਜ਼ਬੂਤ ਲੀਡਰਸ਼ਿਪ ਪੈਦਾ ਕਰ ਸਕੇਗੀ। ਜੇਕਰ ਇਹ ਰੈਲੀ ਸਿਰਫ਼ `ਆਪੇ ਬਣੇ ਆਗੂਆਂ ਦੀ ਪ੍ਰਦਰਸ਼ਨੀ ਬਣ ਕੇ ਰਹਿ ਗਈ ਤਾਂ ਕਾਂਗਰਸ ਲਈ-2027 ਦੀਆਂ ਤਿਆਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਰ ਇਸ ਸਭ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਚੜ੍ਹਤ ’ਚ ਕਾਂਗਰਸੀਆਂ ਵਲੋਂ ਇਕਜੁਟ ਹੋ ਕੇ ਉੱਪ ਚੋਣ ’ਚ ਬਰਨਾਲਾ ਵਿਧਾਨ ਸਭਾ ਹਲਕਾ ਦਾ ਫਤਿਹ ਕੀਤਾ ਕਿਲ੍ਹਾ ਆਪਣੇ ਆਪ ’ਚ ਇਕ ਮਿਸਾਲ ਬਣਿਆ ਸੀ। ਜ਼ਿਲ੍ਹੇ ਦੇ ਟਕਸਾਲੀ ਕਾਂਗਰਸੀ ਚਾਹਵਾਨ ਹਨ ਕਿ ਬਰਨਾਲਾ ਜ਼ਿਲ੍ਹਾ ਮੁੜ 2012 ਵਾਂਗ ਆਪਣੇ ਪ੍ਰਦਰਸ਼ਨ ਕਰੇ ਤੇ 2027 ਦੀ ਸਰਕਾਰ ’ਚ ਵੱਡਾ ਯੋਗਦਾਨ ਪਾਵੇ। ਹੁਣ ਬਰਨਾਲਾ ਜ਼ਿਲ੍ਹੇ ਦੇ ਕਾਂਗਰਸੀਆਂ ਦੀ ਇਹ ਇੱਛਾ ਕਾਂਗਰਸੀ ਆਗੂ ਪੂਰੀ ਕਰਦੇ ਨੇ ਜਾਂ ਪ੍ਰਮਾਤਮਾ, ਇਹ ਭਵਿੱਖ ਦੇ ਗਰਭ ’ਚ ਹੈ।

ਹੋਰ ਤਾਜ਼ਾਂ ਖਬਰਾਂ ਪੜ੍ਹੋ ਖੁੱਲ੍ਹੀਆ ਅੱਖਾਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ ਪਹਿਲ ਦੇ ਆਧਾਰ ‘ਤੇ – ਗੋਇਲ

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 0
Users Today : 5
Users Yesterday : 3
Users Last 7 days : 43

ਰਾਸ਼ੀਫਲ