ਗੋਲੀਆਂ ਲੱਗਣ ਕਾਰਨ ਤਿੰਨ ਜਖ਼ਮੀ
ਬਰਨਾਲਾ ਬਿਊਰੋ।

ਬਰਨਾਲਾ ਵਿਖੇ ਐਤਵਾਰ ਦੇਰ ਸ਼ਾਮ ਹੀ ਕੁੱਝ ਅਣਪਛਾਤਿਆਂ ਨੇ ਇੱਥੇ ਸੰਧੂ ਪੱਤੀ ਚ ਇੱਕ ਘਰ ’ਚ ਵੜਕੇ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਪਿੱਛੋਂ ਹਮਲਾਵਰਾਂ ਨੇ ਇੱਕ ਲੋਹੜੀ ਦੇ ਸਮਾਗਮ ਵਿੱਚ ਫਾਇਰਿੰਗ ਕੀਤੀ। ਦੋਵਾਂ ਮਾਮਲਿਆਂ ਵਿੱਚ ਦੋ ਨੌਜਵਾਨਾਂ ਸਣੇ ਜਖ਼ਮੀ ਨੂੰ ਇਲਾਜ਼ ਲਈ ਹਸਪਤਾਲ ਲਿਜਾਣ ਵਾਲਾ ਇੱਕ ਵਿਅਕਤੀ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ’ਤੇ ਪੁੱਜੀ ਪੁਲਿਸ ਜਾਂਚ ਵਿੱਚ ਜੁਟ ਗਈ।

ਜਖ਼ਮੀ ਮੱਖਣ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ 10 ਕੁ ਵਜੇ ਉਸਦੀ ਭਰਜਾਈ ਜੋ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ, ਦਾ ਮੁੰਡਾ ਅਕਾਸ਼ਦੀਪ ਸਿੰਘ ਆਪਣੇ ਘਰ ਸੀ। ਜਿੱਥੇ ਅਚਾਨਕ ਹੀ ਆ ਧਮਕੇ ਕੁੱਝ ਨੌਜਵਾਨਾਂ ਨੇ ਆਪਣੇ ਕੋਲ ਮੌਜੂਦ ਰਿਵਾਲਵਰਾਂ ਨਾਲ ਉਸਦੇ ਅਕਾਸ਼ਦੀਪ ’ਤੇ ਗੋਲੀਆਂ ਚਲਾ ਦਿੱਤੀਆਂ ਜੋ ਅਕਾਸ਼ਦੀਪ ਦੇ ਵੱਜੀਆਂ ਤੇ ਅਕਾਸ਼ਦੀਪ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਉਪਰੰਤ ਜਿਉਂ ਹੀ ਉਹ ਆਪਣੇ ਜਖ਼ਮੀ ਭਤੀਜੇ ਨੂੰ ਇਲਾਜ਼ ਲਈ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਹ ਵੀ ਜਖ਼ਮੀ ਹੋ ਗਿਆ। ਬਾਵਜੂਦ ਇਸਦੇ ਉਹ ਅਕਾਸ਼ਦੀਪ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲੈ ਆਇਆ। ਜਿੱਥੋਂ ਅਕਾਸ਼ਦੀਪ ਨੂੰ ਉੱਚ ਇਲਾਜ਼ ਲਈ ਅੱਗੇ ਰੈਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਦੀ 26 ਤਾਰੀਖ ਨੂੰ ਵੀ ਅਕਾਸ਼ਦੀਪ ਦੇ ਘਰ ਕੁੱਝ ਲੋਕਾਂ ਵੱਲੋਂ ਜ਼ਬਰੀ ਦਾਖਲ ਹੋ ਕੇ ਭੰਨਤੋੜ ਕੀਤੀ ਗਈ ਸੀ। ਜਿਸ ਸਬੰਧੀ ਸ਼ਿਕਾਇਤ ਦਿੱਤੇ ਜਾਣ ਤੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਵੱਲੋਂ ਇੱਕ ਲੋਹੜੀ ਸਬੰਧੀ ਚੱਲ ਰਹੇ ਸਮਾਗਮ ਵਿੱਚ ਵੀ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜਖ਼ਮੀ ਕੀਤਾ ਗਿਆ। ਜਿਸ ਦੀ ਪਹਿਚਾਣ ਅਰਵਿੰਦ ਕੁਮਾਰ ਵਜੋਂ ਹੋਈ ਹੈ।









Users Today : 25
Users Yesterday : 13
Users Last 7 days : 148