Home » ਪ੍ਰਮੁੱਖ ਖ਼ਬਰਾਂ » ਬਰਨਾਲਾ ‘ਚ ਮਕਾਨ ਡਿੱਗਣ ਦੇ ਮਾਮਲੇ ਚ ਅਣਗਹਿਲੀ ਵਰਤਣ ‘ਤੇ ਠੇਕੇਦਾਰ ਖਿਲਾਫ਼ ਬਰਨਾਲ਼ਾ ਪੁਲਿਸ ਨੇ ਪਰਚਾ ਕੀਤਾ ਦਰਜ

ਬਰਨਾਲਾ ‘ਚ ਮਕਾਨ ਡਿੱਗਣ ਦੇ ਮਾਮਲੇ ਚ ਅਣਗਹਿਲੀ ਵਰਤਣ ‘ਤੇ ਠੇਕੇਦਾਰ ਖਿਲਾਫ਼ ਬਰਨਾਲ਼ਾ ਪੁਲਿਸ ਨੇ ਪਰਚਾ ਕੀਤਾ ਦਰਜ

ਗੁਰਮੀਤ ਸਿੰਘ ਬਰਨਾਲਾ/ਮਨੋਜ ਕੁਮਾਰ
[responsivevoice_button voice="Hindi Male"]

ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿਖੇ 29 ਮਾਰਚ 2026 ਦੀ ਸਵੇਰ ਕਰੀਬ 4:15 ਵਜੇ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਦੋਂ ਜੈਕ ਰਾਹੀਂ ਉੱਚਾ ਚੁੱਕਿਆ ਜਾ ਰਿਹਾ ਇੱਕ ਮਕਾਨ ਅਚਾਨਕ ਡਿੱਗ ਗਿਆ, ਜਿਸਦੇ ਮਲਬੇ ਹੇਠਾਂ ਦੱਬਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਮਕਾਨ ਵਿਸ਼ਾਲ ਗੋਇਲ ਦਾ ਸੀ, ਜਿਸਨੇ ਇਸਨੂੰ ਉੱਚਾ ਚੁੱਕਣ ਦਾ ਠੇਕਾ ਮੋਗਾ ਦੇ ਰਹਿਣ ਵਾਲੇ ਠੇਕੇਦਾਰ ਰਣਜੀਤ ਸਿੰਘ ਨੂੰ ਦਿੱਤਾ ਹੋਇਆ ਸੀ। ਮਰਨ ਵਾਲੇ ਮਜ਼ਦੂਰਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਬੌਬੀ, ਰਜਨੀਸ਼ ਸਿੰਘ ਅਤੇ ਪ੍ਰਿੰਸ ਵਜੋਂ ਹੋਈ ਹੈ, ਜੋ ਕੰਮ ਤੋਂ ਵਿਹਲੇ ਹੋ ਕੇ ਰਾਤ ਸਮੇਂ ਇਸੇ ਕੋਠੀ ਵਿੱਚ ਸੁੱਤੇ ਪਏ ਸਨ। ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਮਲਬੇ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਅਨੁਸਾਰ ਇਹ ਹਾਦਸਾ ਠੇਕੇਦਾਰ ਰਣਜੀਤ ਸਿੰਘ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਕਿਉਂਕਿ ਉਸਨੇ ਬਿਨਾਂ ਕਿਸੇ ਹਦਾਇਤ ਦੇ ਮਜ਼ਦੂਰਾਂ ਨੂੰ ਉੱਥੇ ਕੰਮ ਕਰਨ ਅਤੇ ਰਹਿਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਬਰਨਾਲਾ ਦੇ ਤਹਿਸੀਲਦਾਰ ਕੁਲਦੀਪ ਸਿੰਘ ਅਤੇ ਕਿਰਤ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਵੱਲੋਂ ਠੇਕੇਦਾਰ ਰਣਜੀਤ ਸਿੰਘ ਖਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 106(1) ਤਹਿਤ ਮੁਕੱਦਮਾ ਨੰਬਰ 52 ਦਰਜ ਕਰਕੇ ਏ.ਐੱਸ.ਆਈ. ਅਮਰਜੀਤ ਸਿੰਘ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 2 0 8 1
Users Today : 1
Users Yesterday : 12
Users Last 7 days : 120

ਰਾਸ਼ੀਫਲ