Home » ਪ੍ਰਮੁੱਖ ਖ਼ਬਰਾਂ » ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਦਾਦਾ-ਦਾਦੀ ਦਿਵਸ ਦੀਆਂ ਰੌਣਕਾਂ; ਬਜ਼ੁਰਗਾਂ ਦੇ ਸਤਿਕਾਰ `ਚ ਬੱਚਿਆਂ ਨੇ ਬਿਖੇਰੇ ਸੱਭਿਆਚਾਰਕ ਰੰਗ

ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਦਾਦਾ-ਦਾਦੀ ਦਿਵਸ ਦੀਆਂ ਰੌਣਕਾਂ; ਬਜ਼ੁਰਗਾਂ ਦੇ ਸਤਿਕਾਰ `ਚ ਬੱਚਿਆਂ ਨੇ ਬਿਖੇਰੇ ਸੱਭਿਆਚਾਰਕ ਰੰਗ

ਬੱਚਿਆਂ ਦੇ ਜੀਵਨ ’ਚ ਬਜ਼ੁਰਗਾਂ ਦੀ ਅਹਿਮੀਅਤ ਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਮਹੱਤਤਾ ਨੂੰ ਦਰਸਾਉਣ ਲਈ ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਦਾਦਾ-ਦਾਦੀ ਦਿਵਸ ਬੇਹੱਦ ਉਤਸ਼ਾਹ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ।
ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਦਾਦਾ-ਦਾਦੀ ਦਿਵਸ ਦੀਆਂ ਰੌਣਕਾਂ; ਬਜ਼ੁਰਗਾਂ ਦੇ ਸਤਿਕਾਰ `ਚ ਬੱਚਿਆਂ ਨੇ ਬਿਖੇਰੇ ਸੱਭਿਆਚਾਰਕ ਰੰਗ
[responsivevoice_button voice="Hindi Male"]

ਬਰਨਾਲਾ ਬਿਊਰੋ  26 ਫਰਵਰੀ

ਬੱਚਿਆਂ ਦੇ ਜੀਵਨ ’ਚ ਬਜ਼ੁਰਗਾਂ ਦੀ ਅਹਿਮੀਅਤ ਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਮਹੱਤਤਾ ਨੂੰ ਦਰਸਾਉਣ ਲਈ ਆਰ.ਪੀ. ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿਖੇ ਦਾਦਾ-ਦਾਦੀ ਦਿਵਸ ਬੇਹੱਦ ਉਤਸ਼ਾਹ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਸਕੂਲ ਕੈਂਪਸ ’ਚ ਆਯੋਜਿਤ ਇਸ ਵਿਸ਼ੇਸ਼ ਸਮਾਗਮ ਦੌਰਾਨ ਬੱਚਿਆਂ ਤੇ ਉਨ੍ਹਾਂ ਦੇ ਦਾਦਾ-ਦਾਦੀ ਦੇ ਰਿਸ਼ਤੇ ਦੀ ਨਿੱਘ ਸਾਫ਼ ਦੇਖਣ ਨੂੰ ਮਿਲੀ। ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਵਿਵੇਕ ਧੀਰ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਤੇ ਵਿਦਿਆਰਥੀਆਂ ਵੱਲੋਂ ਪਵਿੱਤਰ ਸ਼ਬਦ ਗਾਇਨ ਤੇ ਅਰਦਾਸ ਨਾਲ ਕੀਤਾ ਗਿਆ। ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰ ਮਹਿਮਾਨਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਦਾਦੀ ਅੰਮਾ-ਦਾਦੀ ਅੰਮਾ ਮਾਨ ਜਾਓ, ਦਾਦੀ ਜੀ ਕੀ ਛੜੀ ਹੂੰ ਮੈਂ ਤੇ ਦਾਦੀ ਮਾਂ ਮੇਰੀ ਦਾਦੀ ਮਾਂ ਵਰਗੇ ਗੀਤਾਂ `ਤੇ ਕੋਰੀਓਗ੍ਰਾਫੀ ਪੇਸ਼ ਕਰਕੇ ਬਜ਼ੁਰਗਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

https://theopeneyes24.com/

ਇਸ ਤੋਂ ਇਲਾਵਾ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੇ ਲੋਕ ਨਾਚ ਭੰਗੜੇ ਤੇ ਪੁਰਾਤਨ ਸੱਭਿਆਚਾਰ `ਤੇ ਅਧਾਰਿਤ ਇਕ ਭਾਵੁਕ ਸਕਿੱਟ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਤੇ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਦੇ ਅਖੀਰ ’ਚ ਕੋਆਰਡੀਨੇਟਰ ਅੰਜੂ ਸ਼ਰਮਾ ਤੇ ਸਮੁੱਚੇ ਸਟਾਫ਼ ਵੱਲੋਂ ਆਏ ਹੋਏ ਮਾਪਿਆਂ ਤੇ ਦਾਦਾ-ਦਾਦੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਤੇ ਮਾਪੇ ਹਾਜ਼ਰ ਸਨ। ਜਿਨ੍ਹਾਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਹ ਦਿਨ ਸਾਰਿਆਂ ਲਈ ਇੱਕ ਮਿੱਠੀ ਯਾਦ ਬਣ ਕੇ ਹੋ ਨਿੱਬੜਿਆ।

ਬਜ਼ੁਰਗਾਂ ਲਈ ਖ਼ਾਸ ਖੇਡਾਂ ਤੇ ਸਨਮਾਨ

ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਸਕੂਲ ਪ੍ਰਬੰਧਕਾਂ ਵੱਲੋਂ ਦਾਦਾ-ਦਾਦੀਆਂ ਲਈ ਵਿਸ਼ੇਸ਼ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ। ਆਪਣੇ ਪੋਤੇ-ਪੋਤੀਆਂ ਦੇ ਸਕੂਲ ’ਚ ਬੱਚੇ ਬਣ ਕੇ ਖੇਡਦਿਆਂ ਬਜ਼ੁਰਗਾਂ ਦੇ ਚਿਹਰਿਆਂ `ਤੇ ਵੱਖਰੀ ਹੀ ਰੌਣਕ ਸੀ। ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਡਾ. ਵਿਵੇਕ ਧੀਰ ਵੱਲੋਂ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਪੂਰਾ ਸਕੂਲ ਕੈਂਪਸ ਇਸ ਮੌਕੇ ਆਪਣਾਪਣ ਤੇ ਸਾਂਝੀਵਾਲਤਾ ਦੇ ਰੰਗ ’ਚ ਰੰਗਿਆ ਨਜ਼ਰ ਆਇਆ।

ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ

ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਨੁਜ ਸ਼ਰਮਾ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ’ਚ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਦੇ ਤਜ਼ਰਬਿਆਂ ਤੇ ਸੰਸਕਾਰਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਾਦਾ-ਦਾਦੀ ਪਰਿਵਾਰ ਦੀ ਉਹ ਜੜ੍ਹ ਹੁੰਦੇ ਹਨ। ਜੋ ਪੂਰੇ ਪਰਿਵਾਰ ਨੂੰ ਸੰਭਾਲ ਕੇ ਰੱਖਦੇ ਹਨ। ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਸਿੱਧੂ ਨੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਦੱਸਿਆ ਕਿ ਅਜਿਹੇ ਸਮਾਗਮ ਬੱਚਿਆਂ ਦੇ ਨੈਤਿਕ ਵਿਕਾਸ ’ਚ ਸਹਾਈ ਹੁੰਦੇ ਹਨ।

ਇਹ ਖਬਰ ਵੀ ਪੜ੍ਹੋ      ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ ਪਹਿਲ ਦੇ ਆਧਾਰ ‘ਤੇ – ਗੋਇਲ  https://theopeneyes24.com/wp-admin/post.php?post=2932&action=edit

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 1
Users Today : 6
Users Yesterday : 3
Users Last 7 days : 44

ਰਾਸ਼ੀਫਲ