ਕੜਾਕੇ ਦੀ ਠੰਡ ਵਿੱਚ ਵੀ ਵਿਦਿਆਰਥੀਆਂ ਦਾ ਧਰਨਾ 106 ਵੇ ਦਿਨ ਜਾਰੀ
ਬਰਨਾਲ਼ਾ ਬਿਊਰੋ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ (ASAP) ਵੱਲੋਂ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ ਅੱਜ 106 ਵੇ ਦਿਨ ਵਿੱਚ ਦਾਖਲ ਹੋ ਗਿਆ ਹੈ।
ਜਨਵਰੀ ਮਹੀਨੇ ਦੀ ਕੜਾਕੇ ਦੀ ਠੰਡ, ਧੁੰਦ ਅਤੇ ਰਾਤਾਂ ਦੀ ਸਖ਼ਤ ਠੰਡੀ ਹਵਾ ਦੇ ਬਾਵਜੂਦ ਵਿਦਿਆਰਥੀ ਦਿਨ-ਰਾਤ ਯੂਨੀਵਰਸਿਟੀ ਦੇ ਗੇਟ ਬਾਹਰ ਡਟੇ ਹੋਏ ਹਨ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ 106 ਵੇ ਦਿਨ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਸੌਪਿਆ|
ਖੇਤੀਬਾੜੀ ਮੰਤਰੀ ਨੂੰ ਰੋਸ ਪੱਤਰ ਦੇਣ ਸਮੇਂ ਆਗੂਆਂ ਨੇ ਕਿਹਾ 106 ਦਿਨਾਂ ਤੋਂ ਸੜਕਾਂ ਤੇ ਬੈਠੇ ਹਨ |
ਨੌਕਰੀਆਂ ਦੀਆਂ ਮੰਗਾਂ ਨੂੰ ਲੈ ਕੇ ਕੋਈ ਵੀ ਨੋਟੀਫ਼ਿਕੇਸ਼ਨ ਨਹੀ ਜਾਰੀ ਕੀਤਾ ਗਿਆ |
ਵਿਦਿਆਰਥੀ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਦਰਜਨਾਂ ਵਾਰ ਸਕੱਤਰੇਤ, ਖੇਤੀਬਾੜੀ ਵਿਭਾਗ ਵਿੱਚ ਗੇੜੇ ਮਾਰ ਚੁੱਕੇ ਹਾਂ |
ਖੁੱਡੀਆਂ ਨੇ ਕਿਹਾ ਕਿ ਜਲਦ ਉਹ ਮੰਗਾਂ ਸਬੰਧੀ ਮੀਟਿੰਗ ਬੁਲਾਉਣਗੇ ਅਤੇ ਸਬੰਧਤ ਮੰਗਾ ਜਲਦ ਪੂਰੀਆਂ ਕੀਤੀਆਂ ਜਾਣਗੀਆਂ |
ਵਿਦਿਆਰਥੀਆਂ ਨੇ ਸਪਸ਼ਟ ਮੰਗ ਕੀਤੀ ਕਿ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕਰਕੇ ਹੇਠ ਲਿਖੀਆਂ ਅਸਾਮੀਆਂ ਭਰੀਆਂ ਜਾਣ —
ਖੇਤੀਬਾੜੀ ਵਿਕਾਸ ਅਫ਼ਸਰ (ADO), ਖੇਤੀਬਾੜੀ ਸਬ ਇੰਸਪੈਕਟਰ (ASI), ਸੈਕਟਰੀ ਮਾਰਕੀਟ ਕਮੇਟੀ (ਮੰਡੀ ਬੋਰਡ), ਮਿੱਟੀ ਸੰਰਕਸ਼ਣ ਅਫ਼ਸਰ (Soil Conservation Officer), ਮਾਰਕਫੈਡ, ਪੰਜਾਬ ਐਗਰੋ, ਪਨਸੀਡ ਅਤੇ ਹੋਰ ਖੇਤੀਬਾੜੀ ਡਿਗਰੀ ਨਾਲ ਸਬੰਧਤ ਮਹਿਕਮੇ।
ਵਿਦਿਆਰਥੀਆਂ ਨੇ ਮੰਗ ਕੀਤੀ ਕਿ ਭਰਤੀ ਲਈ ਜਲਦ ਐਲਾਨ ਕੀਤਾ ਜਾਵੇ|
ਅਤੇ ਜਦੋਂ ਤਕ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੁੰਦਾ ਤਦ ਤੱਕ ਧਰਨਾ ਜਾਰੀ ਰਹੇਗਾ|
ਧਰਨਾਕਾਰੀਆਂ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਵੀ ਕਈ ਵਾਰ ਦਬਾਅ ਪਾਇਆ ਗਿਆ ਸੀ ਕਿ ਠੰਡ ਹੈ ਧਰਨਾ ਚੁੱਕ ਦਿਉ ਪਰ ਵਿਦਿਆਰਥੀ ਧਰਨੇ ਤੇ ਡਟੇ ਹੋਏ ਹਨ~
ਮੰਗ ਪੱਤਰ ਦਿੰਦੇ ਹੋਏ ਵਿਦਿਆਰਥੀ ਆਗੂ ਮਨਪ੍ਰੀਤ ਸਿੰਘ, ਗੁਣਤਾਸ ਸਿੰਘ, ਦਵਿੰਦਰ, ਗੁਰਜੋਤ , ਯੁਵਰਾਜ, ਵਿੰਕਲ ਸਰਮਾ









Users Today : 26
Users Yesterday : 13
Users Last 7 days : 149