ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਦਵਾਉਣਾ ਚਾਹੁੰਦੀ ਹੈ “ਆਮ ਆਦਮੀ ਪਾਰਟੀ”
ਬਰਨਾਲਾ ਬਿਊਰੋ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਪੰਜਾਬ ਦੇ ਦਰਜਨ ਭਰ ਪੱਤਰਕਾਰਾਂ ਤੇ ਦਰਜ ਕੀਤੇ ਗਏ ਪਰਚੇ ਦੇ ਵਿਰੋਧ ’ਚ ਅੱਜ ਪ੍ਰੈਸ ਕਲੱਬ ਭਦੌੜ ਵੱਲੋਂ ਜਨਤਕ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨਕੋਣੀ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਮਾਸਟਰ ਰਾਜਿੰਦਰ ਭਦੌੜ, ਬੀਕੇਯੂ ਉਗਰਾਹਾਂ ਦੇ ਜਿਲਾ ਆਗੂ ਬਿੰਦਰਪਾਲ ਕੌਰ, ਪ੍ਰੈਸ ਕਲੱਬ ਦੇ ਪ੍ਰਧਾਨ ਰਾਜਿੰਦਰ ਵਰਮਾ, ਮਾਸਟਰ ਰਾਮ ਕੁਮਾਰ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰੈਸ ਸਕੱਤਰ ਕਰਮਜੀਤ ਮਾਨ, ਕਾਮਰੇਡ ਗੁਰਮੇਲ ਸ਼ਰਮਾ, ਬੀਕੇਯੂ ਸਿੱਧੂਪੁਰ ਦੇ ਆਗੂ ਗੋਰਾ ਸਿੰਘ ਰਾਈਂ, ਬਿੰਦਰ ਸਿੰਘ ਲਧਰੋਈਆ ਅਤੇ ਸੁਖਵਿੰਦਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਪ੍ਰੈਸ ਕਲੱਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਤੰਤਰ ਦੇ ਚੌਥੇ ਥੰਮ ਨੂੰ ਪੱਤਰਕਾਰਾਂ ਤੇ ਪਰਚੇ ਦਰਜ ਕਰਕੇ ਕੁਚਲਣਾ ਚਾਹੁੰਦੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਭਗਵੰਤ ਮਾਨ ਅੰਦਰ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਉਹ ਬੱਸ ਆਪਣੇ ਫੈਸਲੇ ਸੁਨਾਉਣਾ ਜਾਣਦਾ ਹੈ ਪਰ ਲੋਕਾਂ ਦੇ ਸੁਆਲਾਂ ਤੋਂ ਭੱਜ ਰਿਹਾ ਹੈ। ਇੰਨਾਂ ਪੱਤਰਕਾਰਾਂ ਦਾ ਕਸੂਰ ਸਿਰਫ ਐਨਾ ਹੀ ਸੀਕਿ ਮੁੱਖ ਮੰਤਰੀ ਦੇ ਵਿਦੇਸ਼ ’ਚ ਹੋਣ ਕਰਕੇ ਉਨ੍ਹਾਂ ਦਾ ਹੈਲੀਕਾਪਟਰ ’ਚ ਝੂਟੇ ਕੋਣ ਲੈ ਰਿਹਾ ਹੈ।
ਪ੍ਰੈਸ ਕਲੱਬ ਭਦੌੜ ਅਤੇ ਹਾਜ਼ਰ ਜਥੇਬੰਦੀਆਂ ਨੇ ਪੱਤਰਕਾਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਹਮਾਇਤ ਕਰਦਿਆਂ ਹਰ ਮੁਜਾਹਰੇ ’ਚ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੈ੍ਰਸ ਕਲੱਬ ਦੇ ਚੇਅਰਮੈਨ ਰਾਜਿੰਦਰ ਬੱਤਾ, ਗੁਰਚਰਨ ਧਾਲੀਵਾਲ, ਮਿੰਟੂ ਬਾਵਾ, ਓਕਾਂਰ ਸਿੰਘ ਬਰਾੜ, ਅਮਨਿੰਦਰ ਸਿੰਘ ਗੋਲਡੀ, ਜਗਦੇਵ ਸਿੰਘ ਸੰਘੇੜਾ, ਛਿੰਦਾ ਸਿੰਘ ਭਦੌੜ, ਭੋਲਾ ਸਿੰਘ ਗਿੱਲ, ਭੋਲਾ ਸਿੰਘ ਸੰਘੇੜਾ, ਵਜ਼ੀਰ ਸਿੰਘ, ਮਾਨ ਸਿੰਘ, ਮਹਿਮਾ ਸਿੰਘ ਆਦਿ ਹਾਜ਼ਰ ਸਨ।









Users Today : 26
Users Yesterday : 13
Users Last 7 days : 149