ਮਹਿਲਾ ਕਾਂਗਰਸ ਦੀ ਅਗਵਾਈਅ ਵਿੱਚ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਖਿਲਾਫ਼ ਕੀਤਾ ਰੋਸ ਪ੍ਰਦਸ਼ਨ
ਬਰਨਾਲਾ ਬਿਊਰੋ।
ਮਹਿਲਾ ਕਾਂਗਰਸ ਜ਼ਿਲ੍ਹਾ ਬਰਨਾਲਾ ਵੱਲੋਂ ਕਚਹਿਰੀ ਚੌਂਕ ਬਰਨਾਲਾ ਵਿਖੇ ਆਮ ਆਦਮ ਪਾਰਟੀ ਦੀ ਵਾਅਦਾ- ਖਿਲਾਫ਼ੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ- ਇੱਕ ਹਜ਼ਾਰ ਰੁਪਏ ਜਾਰੀ ਕਰਨ ਜਾਂ ਅਸਤੀਫ਼ਾ ਦੇਣ ਦੀ ਮੰਗ ਕੀਤੀ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਕੌਰ ਪੱਖੋ।
ਇਸ ਮੌਕੇ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਝੂਠਾ ਲਾਰਾ ਲਾਇਆ ਸੀ ਜੋ ਅੱਜ ਚਾਰ ਬੀਤਣ ’ਤੇ ਵੀ ‘ਲਾਰਾ’ ਹੀ ਸਾਬਤ ਹੋਇਆ ਹੈ। ਜਦੋਂ ਕਿ ਸਰਕਾਰ ਆਪਣੇ ਕਾਰਜ਼ਕਾਲ ਦੇ ਅਖੀਰਲੇ ਵਰ੍ਹੇ ਵਿੱਚ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜੋ ਝੂਠ ਦੇ ਸਿਰ ’ਤੇ ਸੱਤਾ ਵਿੱਚ ਆਈ, ਆਪਣੇ ਵਾਅਦੇ ਨੂੰ ਭੁਲਾ ਬੈਠੀ ਹੈ, ਜਿਸ ਦਾ ਖਮਿਆਜ਼ਾ ਇਸਨੂੰ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚਾਰ ਸਾਲਾਂ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਗਏ ਐਲਾਨ ਭਾਸ਼ਣ ਬਣ ਕੇ ਹੀ ਰਹਿ ਗਏ ਹਨ। ਤਾਂ ਹੀ ਅੱਜ ਮਹਿਲਾਵਾਂ ਨੂੰ ਧਰਨਾ ਲਗਾਉਣ ਲਈ ਮਜ਼ਬੂਰਨ ਹੋਣਾ ਪੈ ਰਿਹਾ ਹੈ।

ਬਲਾਕ ਪ੍ਰਧਾਨ ਪਰਮਜੀਤ ਕੌਰ ਤੇ ਜਨਰਲ ਸੈਕਟਰੀ ਵੀਰਪਾਲ ਕੌਰ ਪੱਖੋਕੇ ਨੇ ਕਿਹਾ ਕਿ ‘ਆਪ’ ਸਰਕਾਰ ਨੇ ਵਾਅਦਿਆਂ ਤੋਂ ਸਿਵਾਏ ਪੰਜਾਬ ਦੇ ਲੋਕਾਂ ਨੂੰ ਕੁੱਝ ਵੀ ਨਹੀਂ ਦਿੱਤਾ। ਜਿਸ ਕਰਕੇ ਆਏ ਦਿਨ ਵੱਖ- ਵੱਖ ਵਰਗਾਂ ਨੂੰ ਆਪਣਾ ਹੱਕ ਲੈਣ ਲਈ ਧਰਨੇ/ ਮੁਜ਼ਾਹਰੇ ਕਰਨੇ ਪੈ ਰਹੇ ਹਨ।
ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਮੰਗ ਕੀਤੀ ਕਿ ਵਾਅਦੇ ਮੁਤਾਬਕ ਭਗਵੰਤ ਮਾਨ ਸਰਕਾਰ ਮਹਿਲਾਵਾਂ ਨੂੰ ਇੱਕ- ਇੱਕ ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਵੇ। ਜੇਕਰ ਅਜਿਹਾ ਸੰਭਵ ਨਹੀਂ ਤਾਂ ਉਹ ਜਨਤਕ ਤੌਰ ’ਤੇ ਮਹਿਲਾਵਾਂ ਕੋਲੋਂ ਮੁਆਫ਼ੀ ਮੰਗ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਇਸ ਮੌਕੇ ਵੀਰਪਾਲ ਕੌਰ ਬਰਨਾਲਾ, ਕੁਲਵਿੰਦਰ ਕੌਰ, ਜਸਪ੍ਰੀਤ ਕੌਰ ਸੇਖਾ, ਰਾਣੀ ਕੌਰ, ਪ੍ਰੀਆ, ਲਖਵੀਰ ਕੌਰ ਕਰਮਗੜ੍ਹ, ਮਲਕੀਤ ਕੌਰ ਸਹੋਤਾ, ਸੁਰਿੰਦਰ ਕੌਰ ਵਾਲੀਆ ਤੇ ਰਛਪਾਲ ਕੌਰ ਆਦਿ ਆਗੂ ਵੀ ਹਾਜ਼ਰ ਸਨ।









Users Today : 0
Users Yesterday : 27
Users Last 7 days : 145