ਕਿਸਾਨਾਂ ਨਾਲ ਰਲ ਕੇ ਸਾਂਝੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ- ਸੀਟੂ

ਬਰਨਾਲਾ ਬਿਊਰੋ।
ਇੱਥੇ ਭੱਠਾ ਵਰਕਰਾਂ ਵੱਲੋਂ ਸੀਟੂ ਦੇ ਸੂਬਾਈ ਆਗੂ ਸਾਥੀ ਪ੍ਰੀਤਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਕੇਂਦਰੀ ਮੋਦੀ ਸਰਕਾਰ ਦੇ ਬਿਜਲੀ ਅਤੇ ਬੀਜ ਬਿਲਾਂ ਵਾਲ਼ੇ ਨਵੇਂ ਲਾਗੂ ਕੀਤੇ ਲੇਬਰ ਕੋਡਾ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਕਾ (ਗ੍ਰਾਮੀਨ) ਐਕਟ 2025 ਦੀਆਂ ਕਾਪੀਆਂ ਸਾੜ ਕੇ ਰੋਸ ਆਵਾਜ਼ ਬੁਲੰਦ ਕਰਨ ਸਮੇਂ ਸੀਟੂ ਦੇ ਸੂਬਾਈ ਆਗੂ ਕਾਮਰੇਡ ਮਾਨ ਸਿੰਘ ਗੁਰਮ ਨੇ ਕੀਤਾ।
ਇਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿੱਚ ਠੇਕੇਦਾਰ ਰਾਜਾ ਮਹਿੰਦਰ ਸਿੰਘ ਸ਼ਿਵਜੀ ,ਗੁਰਮੀਤ ਸਿੰਘ ਵਿਰਜ, ਲਾਲ ਨੰਦ ਕਸ਼ੋਰ, ਰਾਮ ਮਨੋਹਰ, ਰਾਮ ਬਿਲਾਸ ਅਤੇ ਦੇਸ ਰਾਜ ਤਰਲੋਚਨ ਵਗੈਰਾ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਗਲ ਗੁਲਾਮੀ ਦਾ ਜੂਲਾ ਬਣਾ ਕੇ ਕੇਂਦਰੀ (ਮੋਦੀ) ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਲੇਬਰ ਕੋਡਾ ਪਿੰਡਾਂ ਦੇ ਮਜ਼ਦੂਰਾਂ ਲਈ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਗਨਰੇਗਾ) 2005, ਬਿਜਲੀ ਅਤੇ ਬੀਜ ਬਿਲਾਂ ਵਾਲ਼ੇ ਸਮਝੌਤੇ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ। ਕਿਉਂਕਿ ਮਜ਼ਦੂਰ- ਕਿਸਾਨ- ਮੁਲਾਜ਼ਮ ਵਿਰੋਧੀ ਨੀਤੀਆਂ ਜੋ ਕਾਰਪੋਰੇਟ ਅਤੇ ਫਿਰਕੂ ਗੱਠਜੋੜ ਦੀ ਕੇਂਦਰੀ ਸਰਕਾਰ ਅਤੇ ਇਸਦੀ ਭਾਈਵਾਲ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਸਾਂਝੇ ਸੰਘਰਸ਼ਾਂ ਨਾਲ ਹੀ ਮੋੜਾ ਦਿੱਤਾ ਜਾ ਸਕਦਾ ਹੈ। ਸੀਟੂ ਆਗੂ ਸਾਥੀਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਮਸਲਿਆਂ ਨੂੰ ਹੱਲ ਕਰਾਉਣ ਲਈ 28 ਦਸੰਬਰ ਤੋਂ 4 ਜਨਵਰੀ ਤੱਕ ਕੀਤੇ ਜਾਣ ਵਾਲੇ ਜੱਥਾ ਪ੍ਰਚਾਰ ਮਾਰਚ ਅਤੇ 16 ਜਨਵਰੀ ਨੂੰ ਟਰੈਕਟਰ ਮਾਰਚ ਨੂੰ ਸਮਰਥਨ ਦੇਣ ਅਤੇ ਇਸ ਦੇ ਸਮਰਥਨ ਲਈ ਮਜ਼ਦੂਰਾਂ ਨੂੰ ਲਾਮਬੰਦ ਕਰਨ ਦਾ ਐਲਾਨ ਵੀ ਕੀਤਾ।









Users Today : 0
Users Yesterday : 27
Users Last 7 days : 145