ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਦੀ ਰਾਸ਼ਟਰੀ ਪੱਧਰ ’ਤੇ “ਗ੍ਰੀਨ ਸਕੂਲ” ਵਜੋਂ ਚੋਣ
ਬਰਨਾਲਾ ਬਿਊਰੋ।
ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇਨਵਾਇਰਮੈਂਟ ਫੋਰੈਸਟ ਤੇ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਤੇ ਸੈਂਟਰ ਫ਼ਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉੱਦਮਾਂ ਸਦਕਾ ਭਾਰਤ ਦੇ ਸਾਰੇ ਸਕੂਲਾਂ ’ਚ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ। ਗ੍ਰੀਨ ਸਕੂਲ ਪ੍ਰੋਗਰਾਮ ਆਡਿਟ-2025 ਦੇ ਤਹਿਤ ਜ਼ਿਲ੍ਹੇ ਦੇ 6 ਸਰਕਾਰੀ ਸਕੂਲਾਂ ਨੂੰ ਰਾਸ਼ਟਰੀ ਪੱਧਰ ’ਤੇ ਗ੍ਰੀਨ ਸਕੂਲ ਵਜੋਂ ਚੁਣਿਆ ਗਿਆ ਹੈ।

ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ਼ ਫ਼ਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ, ਪਾਣੀ, ਧਰਤੀ, ਭੋਜਨ ਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ।

ਇਹਨਾਂ ਸਕੂਲਾਂ ਦੀ ਹੋਈ ਚੋਣ:-
* ਸਰਕਾਰੀ ਹਾਈ ਸਕੂਲ ਭੈਣੀ ਜੱਸਾ
* ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ
* ਸਰਕਾਰੀ ਹਾਈ ਸਕੂਲ ਕੁਰੜ
* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ
* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਠੀਕਰੀਵਾਲ
* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ

ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੁਨੀਤਇੰਦਰ ਸਿੰਘ
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਤੇ ਜ਼ਿਲ੍ਹਾ ਸਿੱੱਖਿਆ ਅਫਸਰ (ਐਲੀਮੈਂਟਰੀ) ਇੰਦੂ ਸਿੰਮਕ ਨੇ ਦੱਸਿਆ ਕਿ ਇਹ ਮਾਣਮੱਤੀ ਪ੍ਰਾਪਤੀ ਸਕੂਲ ਮੁੱਖੀਆਂ ਪ੍ਰਿੰਸੀਪਲ ਅਨਿਲ ਮੋਦੀ, ਪ੍ਰਿੰਸੀਪਲ ਸਰਬਜੀਤ ਸਿੰਘ, ਇੰਚਾਰਜ ਕਮਲਜੀਤ ਸਿੰਘ, ਹੈਡਮਿਸਟਰਸ ਪਰਮਿੰਦਰਜੀਤ ਕੌਰ, ਮੁੱਖ ਅਧਿਆਪਕ ਹਰਭੁਪਿੰਦਰ ਸਿੰਘ ਤੇ ਐਚਟੀ ਅਸ਼ਵਨੀ ਕੁਮਾਰ ਦੀ ਅਗਵਾਈ ਅਧੀਨ ਸਕੂਲ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਸਾਡੇ ਸਕੂਲਾਂ ਦੀ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਜ਼ਿਲ੍ਹੇ ਦੇ ਅਧਿਆਪਕ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ। ਸਗੋਂ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਨਾਗਰਿਕ ਹੋਣ ਦੀ ਭਾਵਨਾ ਵੀ ਵਿਕਸਿਤ ਕਰ ਰਹੇ ਹਨ।ਗ੍ਰੀਨ ਸਕੂਲ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ’ਚ ਸਾਫ਼-ਸੁਥਰੇ ਵਾਤਾਵਰਣ, ਪਾਣੀ ਤੇ ਊਰਜਾ ਬੱਚਤ ਤੇ ਰੁੱਖ ਲਗਾਉਣ ਵਰਗੀਆਂ ਆਦਤਾਂ ਵਿਕਸਿਤ ਹੋ ਰਹੀਆਂ ਹਨ। ਜੋ ਭਵਿੱਖ ਲਈ ਬਹੁਤ ਜ਼ਰੂਰੀ ਹਨ।
ਇਸ ਮੌਕੇ ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਤੇ ਜ਼ਿਲ੍ਹਾ ਕੁਆਰਡੀਨੇਟਰ ਸੁਖਪਾਲ ਸਿੰਘ, ਬਲਾਕ ਨੋਡਲ ਕੋਆਰਡੀਨੇਟਰਜ਼ ਹੈਡਮਾਸਟਰ ਜਸਵਿੰਦਰ ਸਿੰਘ, ਮੁੱਖ ਅਧਿਆਪਕਾਵਾਂ ਸੁਰੇਸ਼ਟਾ ਰਾਣੀ ਤੇ ਹਰਪ੍ਰੀਤ ਕੌਰ, ਡੀਐਸਐੱਮ ਰਾਜੇਸ਼ ਗੋਇਲ, ਡੀਆਰਸੀ (ਅੱਪਰ ਪ੍ਰਾਇਮਰੀ) ਕਮਲਦੀਪ, ਡੀਆਰਸੀ (ਪ੍ਰਾਇਮਰੀ) ਕੁਲਦੀਪ ਸਿੰਘ ਭੁੱਲਰ, ਮੀਡੀਆ ਕੁਆਰਡੀਨੇਟਰ ਹਰਵਿੰਦਰ ਰੋਮੀ ਵਲੋਂ ਵੀ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।









Users Today : 26
Users Yesterday : 13
Users Last 7 days : 149