ਬਰਨਾਲਾ ਬਿਊਰੋ।
ਜ਼ਿਲ੍ਹਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਬੱਚਿਆਂ ਦੀ ਲੜਾਈ ਇੱਕ ਬਜ਼ੁਰਗ ਤੇ ਭਾਰੀ ਪੈ ਗਈ। ਜਿਸ ਕਾਰਨ ਬਜ਼ੁਰਗ ਦੀ ਜਾਨ ਚਲੀ ਗਈ।
ਘਟਨਾ ਤਪਾ ਦੀ ਬਾਜ਼ੀਗਰ ਬਸਤੀ ਦੀ ਹੈ, ਜਿੱਥੇ ਦੋ ਧਿਰਾਂ ’ਚ ਹੋਈ ਲੜਾਈ ਵਿਚ ਬਜ਼ੁਰਗ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਪਾਸ ਮੁਦਈ ਰਾਜਵਿੰਦਰ ਸਿੰਘ ਉਰਫ ਸੱਲੂ ਨੇ ਬਿਆਨ ਲਿਖਵਾਏ ਕਿ ਉਸਦੇ ਪਿਤਾ ਰਾਮ ਜੀ ਦਾਸ (60) ਜੋ ਮਿਹਨਤ- ਮਜ਼ਦੂਰੀ ਕਰਦਾ ਸੀ, ਗੁਆਂਢ ’ਚ ਰਹਿੰਦੇ ਰਵੀ ਕੁਮਾਰ ਤੇ ਅਜੈ ਕੁਮਾਰ ਆਪਸ ’ਚ ਚਚੇਰੇ ਭਰਾ ਹਨ। ਉਨ੍ਹਾਂ ਦੀ ਲੜਕੀ ਸੁਨੀਤਾ ਦੇਵੀ ਤੇ ਰਵੀ ਕੁਮਾਰ ਦੀ ਭੈਣ ਰੇਨੂੰ ਜੋ ਆਪਸ ’ਚ ਸਹੇਲੀਆਂ ਹਨ, 25 ਦਸੰਬਰ ਨੂੰ ਉਸਦੀ ਲੜਕੀ ਸੁਨੀਤਾ ਪਾਸ ਉਸਦੀ ਸਹੇਲੀ ਰੇਨੂੰ ਆ ਗਈ ਦੇ ਮਗਰ ਹੀ ਉਸਦਾ ਭਰਾ ਰਵੀ ਕੁਮਾਰ ਆ ਗਿਆ। ਜੋ ਆਪਣੀ ਭੈਣ ਰੇਨੂੰ ਨੂੰ ਫੜ ਕੇ ਆਪਣੇ ਘਰ ਲੈ ਗਿਆ ਤੇ ਉਸਦੀ ਕੁੱਟਮਾਰ ਕਰਨ ਲੱਗ ਪਿਆ। ਫਿਰ ਰਵੀ ਕੁਮਾਰ ਆਪਣੇ ਘਰੋਂ ਇਕ ਲੋਹੇ ਦੀ ਰਾਡ ਲੈ ਆਇਆ। ਜਿਸਨੇ ਆਉਂਦੇ ਸਾਰ ਹੀ ਉਸਦੀ ਲੜਕੀ ਜੋ ਕਿ ਗਲੀ ’ਚ ਖੜ੍ਹੀ ਸੀ, ਨਾਲ ਗਾਲੀ- ਗਲੋਚ ਕਰਨ ਲੱਗ ਪਿਆ। ਰੌਲਾ ਸੁਣ ਬਾਹਰ ਆ ਕੇ ਰਵੀ ਕੁਮਾਰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਗੁੱਸੇ ’ਚ ਆ ਕਿ ਆਪਣੇ ਹੱਥ ’ਚ ਫੜੀ ਰਾਡ ਦਾ ਉਸਦੇ ਪਿਤਾ ਦੇ ਸਿਰ ਉੱਪਰ ਮਾਰੀ, ਜਿਸ ਨਾਲ ਉਸਦਾ ਪਿਤਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਅੱਗੇ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਵਿੱਚ ਫ਼ਿਲਹਾਲ ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।









Users Today : 0
Users Yesterday : 27
Users Last 7 days : 145