ਬਰਨਾਲ਼ਾ ਬਿਊਰੋ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਕਮੇਟੀ ਭਦੌੜ ਦੀ ਮੀਟਿੰਗ ਅੱਜ ਬਾਬਾ ਵਿਸ਼ਵਕਰਮਾ ਮੰਦਰ ਭਦੌੜ ਵਿਖੇ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲਾ ਆਗੂ ਕਰਮਜੀਤ ਮਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਡੀ ਗਿਣਤੀ ਕਿਸ਼ਾਨ ਸ਼ਾਮਲ ਹੋਏ ਕਈ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਆਉਣ ਵਾਲੇ ਸੁੰਯਕਤ ਮੋਰਚੇ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਭਦੌੜ ਵੱਲੋ ਸ਼ਾਮਲ ਹੋਣ ਦੀ ਗੱਲ ਆਖੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਜਲੀ ਐਕਟ ਤੇ ਬੀਜ ਐਕਟ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਇਸ ਨਾਲ ਬਿਜਲੀ ਆਮ ਘਰਾਂ ਤੋਂ ਦੂਰ ਹੋ ਜਾਵੇਗੀ ਬਿਜਲੀ ਨੂੰ ਸਰਕਾਰ ਕਾਰਪੋਰੇਟਾ ਦੇ ਹਵਾਲੇ ਕਰਨ ਜਾ ਰਹੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਵਜ਼ੀਰ ਸਿੰਘ, ਛਿੰਦਾ ਸਿੰਘ, ਭੰਤ ਸਿੰਘ, ਹਰਦੀਪ ਸਿੰਘ, ਹਰਬੰਸ ਸਿੰਘ, ਮੰਟੂ ਸਿੰਘ, ਭੋਲ਼ਾ ਸਿੰਘ, ਜੀਤ ਸਿੰਘ, ਗਿੰਦਾ ਸਿੰਘ, ਕਾਲੂ ਸਿੰਘ, ਮਾਨ ਸਿੰਘ, ਜਗਦੇਵ ਸੰਗੇੜਾ ਅਤੇ ਵਿਸਾਖਾ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਸ਼ਾਮਲ ਸਨ।
Post Views: 10









Users Today : 0
Users Yesterday : 27
Users Last 7 days : 145