Home » ਪ੍ਰਮੁੱਖ ਖ਼ਬਰਾਂ » ਵਪਾਰੀਆਂ ਨੇ ਲਗਾਇਆ ਧਰਨਾ ਤਾਂ ਹਰਕਤ ‘ਚ ਆਈ ਪੁਲਿਸ

ਵਪਾਰੀਆਂ ਨੇ ਲਗਾਇਆ ਧਰਨਾ ਤਾਂ ਹਰਕਤ ‘ਚ ਆਈ ਪੁਲਿਸ

[responsivevoice_button voice="Hindi Male"]

ਅਗਲੇ ਹੀ ਦਿਨ ਲੁੱਟਾਂ-ਖੋਹਾਂ ਦੇ ਦੋਸ਼ ਵਿੱਚ ਪੰਜ ਫ਼ੜੇ, ਮਾਮਲਾ ਦਰਜ

ਗੁਰਬਿੰਦਰ ਬਰਨਾਲਾ।

ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਬਰਨਾਲਾ ਵਿੱਚ ਵਿੱਚ ਲੁੱਟਾਂ – ਖੋਹਾਂ ਦੀਆਂ ਵਾਰਦਾਤਾਂ ਵਿਚ ਅਥਾਹ ਵਾਧਾ ਹੋਇਆ ਹੈ। ਜਿਸ ਨੂੰ ਰੋਕਣ ਵਿੱਚ ਸੁਸਤ ਚੱਲ ਰਹੀ ਬਰਨਾਲਾ ਪੁਲਿਸ ਨੂੰ ਤਪਾ ਦੇ ਵਪਾਰੀਆਂ ਨੇ ਰੀਚਾਰਜ਼ ਕਰ ਦਿੱਤਾ।

ਐਕਸਨ ਮੋਡ ਵਿੱਚ ਆਉਣ ਤੋਂ ਬਾਅਦ ਪੁਲਿਸ ਨੇ ਅਗਲੇ ਹੀ ਦਿਨ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬੀਤੇ ਦਿਨ ਹੋਈਆਂ ਅੱਧੀ ਦਰਜਨ ਵਾਰਦਾਤਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ ।

           ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਆਈਪੀਐਸ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਬਰਨਾਲਾ ਪੁਲਿਸ ਵਲੋਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪੀਪੀਐਸ ਅਸ਼ੋਕ ਕੁਮਾਰ ਦੀ ਅਗਵਾਈ ’ਚ ਉਪ ਕਪਤਾਨ ਪੁਲਿਸ (ਡੀ) ਬਰਨਾਲਾ ਰਾਜਿੰਦਰਪਾਲ ਸਿੰਘ, ਉਪ ਕਪਤਾਨ ਪੁਲਿਸ ਤਪਾ ਗੁਰਪ੍ਰੀਤ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਲਖਵਿੰਦਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ ਗੁਰਸਿਮਰਨਜੀਤ ਸਿੰਘ ਦੀਆਂ ਟੀਮਾਂ ਵਲੋਂ ਮਿਲੀ ਮੁਖਬਰੀ ਤਹਿਤ ਜਿਉਂ ਹੀ ਲੁਟੇਰਿਆਂ ਨੂੰ ਦਬੋਚਣ ਲਈ ਕਪਾਹ ਮੰਡੀ ਬਰਨਾਲਾ ’ਚ ਦਸਤਕ ਦਿੱਤੀ। ਦੋ ਮੋਟਰਸਾਇਕਲਾਂ ’ਤੇ ਹੋਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਨ੍ਹਾਂ ’ਚੋਂ ਇਕ ਫਾਇਰ ਪੁਲਿਸ ਦੀ ਸਰਕਾਰੀ ਗੱਡੀ ’ਤੇ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਆਪਣਾ ਬਚਾਅ ਕਰਦੇ ਹੋਏ ਜਦ ਜਵਾਬੀ ਫਾਇਰ ਕੀਤੇ ਤਾਂ ਉਨ੍ਹਾਂ ’ਚੋਂ ਇਕ ਫਾਇਰ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਖੱਬੀ ਲੱਤ ’ਤੇ ਲੱਗਿਆ। ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ।

ਉਨ੍ਹਾ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ ਹੋਈਆਂ ਵਾਰਦਾਤਾਂ ’ਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ’ਚ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਰਾਮਪੁਰਾ, ਦੂਜਾ ਜਸਵੀਰ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ, ਤੀਸਰਾ ਲਖਵਿੰਦਰ ਸਿੰਘ ਉਰਫ਼ ਲੱਕੀ ਵਾਸੀ ਰਾਮਪੁਰਾ, ਚੌਥਾ ਸੰਦੀਪ ਸਿੰਘ ਉਰਫ਼ ਟਿੰਮੀ ਵਾਸੀ ਠੁੱਲੀਵਾਲ ਹਾਲ ਅਬਾਦ ਢਿੱਲੋਂ ਨਗਰ ਬਰਨਾਲਾ, ਪੰਜਵਾਂ ਦਿਨੇਸ਼ ਬਾਂਸਲ ਪੁੱਤਰ ਬਚਨ ਲਾਲ ਵਾਸੀ ਕੇਸੀ ਰੋਡ ਬਰਨਾਲਾ ਹਨ। ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ’ਚੋਂ ਦੋ ਜਣੇ ਰਾਮਪੁਰਾ ਜਿਲ੍ਹਾ ਬਠਿੰਡਾ ਤੇ ਬਾਕੀ ਤਿੰਨ ਬਰਨਾਲਾ ਨਾਲ ਸਬੰਧਤ ਹਨ।

ਇਨ੍ਹਾਂ ਵਲੋਂ 9 ਦਸੰਬਰ ਨੂੰ ਰਾਮਪੁਰੇ ਕਬਾੜੀਏ ਤੋਂ 2300 ਰੁਪਏ ਖੋਹੇ ਸੀ। 11 ਦਸੰਬਰ ਨੂੰ ਗਿੱਲ ਰੋਡ ਤੋਂ ਸਬਜੀ ਵਾਲੇ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 14 ਦਸੰਬਰ ਨੂੰ ਦਾਣਾ ਮੰਡੀ ਬਰਨਾਲਾ ਤੋਂ ਇਕ ਅਧਿਆਪਕ ਤੋਂ 7400 ਰੁਪਏ ਦੀ ਖੋਹ ਕੀਤੀ ਗਈ ਸੀ। ਇਸੇ ਦਿਨ ਹੀ 14 ਦਸੰਬਰ ਨੂੰ ਸੈਨੇਟਰੀ ਇੰਸਪੈਕਟਰ ਤੋਂ ਛੇ ਹਜਾਰ ਰੁਪਏ ਦੀ ਖੋਹ ਕੀਤੀ ਗਈ ਸੀ ਤੇ ਪਿਛਲੇ ਦਿਨੀਂ ਤਪਾ ਮੰਡੀ ਤੋਂ ਇਕ ਮੋਬਾਇਲ ਫੋਨ ਤੇ 900 ਰੁਪਏ ਨਗਦ ਰਾਸ਼ੀ ਖੋਹ ਕੀਤੀ ਸੀ। ਇਸੇ ਤਰ੍ਹਾਂ ਹੀ ਤਪਾ ਸ਼ਹਿਰ ਤੋਂ ਇਕ ਮਹਾਜਨ ਦੀ ਰੇਕੀ ਕਰ ਮੋਬਾਇਲ ਫੋਨ ਖੋਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸਤੋਂ ਤੰਗ ਪਰੇਸ਼ਾਨ ਹੋ ਕੇ ਹੀ ਤਪਾ ਦੇ ਵਪਾਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ।

ਗ੍ਰਿਫਤਾਰ ਕੀਤੇ ਗਏ ਜਸਵੀਰ ਸਿੰਘ ਉਰਫ਼ ਬਿੱਲਾ ਖਿਲਾਫ਼ ਬਰਨਾਲਾ ਵਿਖੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਤੇ ਲਖਵਿੰਦਰ ਸਿੰਘ ਉਰਫ਼ ਲੱਕੀ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਰਾਮਪੁਰਾ ਵਿਖੇ ਇਕ ਮਾਮਲਾ ਦਰਜ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਗਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਵਲੋਂ ਅਗਵਾ ਤੇ ਹੋਰ ਵੱਡੀ ਲੁੱਟ ਖੋਹ ਕਰਨ ਦੀ ਯੋਜਨਾ ਸੀ। ਬਰਨਾਲਾ ਪੁਲਿਸ ਨੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਲੋਂ ਦਿਤੀਆਂ ਜਾਣ ਵਾਲੀਆਂ ਹੋਰ ਘਟਨਾਵਾਂ ਨੂੰ ਰੋਕਣ ’ਚ  ਸਫਲਤਾ ਹਾਸਲ ਕੀਤੀ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 0 6 8 2
Users Today : 0
Users Yesterday : 27
Users Last 7 days : 145

ਰਾਸ਼ੀਫਲ