ਬੱਸ ਸਟੈਂਡ ਸਾਹਮਣੇ, ਕਰਿਆਨੇ ਦੀ ਦੁਕਾਨ ਦੇ ਭੰਨੇ ਸ਼ੀਸ਼ੇ
ਬਰਨਾਲਾ ਬਿਊਰੋ।
ਬਰਨਾਲਾ ਦੇ ਬਸ ਅੱਡੇ ਦੇ ਬਿਲਕੁਲ ਸਾਹਮਣੇ ਇਕ ਕਰਿਆਨੇ ਦੀ ਦੁਕਾਨ ‘ਤੇ ਦੋ ਨੌਜਵਾਨਾਂ ਨੇ ਪੱਥਰਾਅ ਕਰ ਦਿੱਤਾ। ਸ਼ੀਸ਼ਿਆਂ ਦੇ ਚਕਨਾਚੂਰ ਹੋਣ ਦੀ ਆਵਾਜ਼ ਨਾਲ ਇਲਾਕੇ ਦੇ ਦੁਕਾਨਦਾਰਾਂ ਵਿੱਚ ਸਹਿਮ ਬਣ ਗਿਆ।

ਪੀੜਤ ਦੁਕਾਨਦਾਰ ਉਗਰਸੇਨ ਨੇ ਦੱਸਿਆ ਕਿ ਅਚਾਨਕ ਦੋ ਲੜਕੇ ਉਸ ਦੀ ਦੁਕਾਨ ਤੇ ਆਏ ਜਿਨਾਂ ਦੇ ਹੱਥਾਂ ‘ਚ ਇੱਟਾਂ ਸਨ। ਉਨਾ ਬਿਨਾਂ ਕੁਝ ਕਹੇ ਉਸ ਦੀ ਦੁਕਾਨ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵੇਂ ਹਮਲਾਵਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਬਸ ਅੱਡੇ ਦੇ ਨੇੜੇ ਪਹਿਲਾਂ ਵੀ ਛੋਟੇ-ਮੋਟੇ ਹਮਲੇ, ਚੋਰੀਆਂ ਅਤੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਹੁਣ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੋਈ। ਉਹਨਾਂ ਨੇ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

“ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਹੀਂ”
ਬਰਨਾਲਾ ਸਿਟੀ ਦੇ ਡੀਐਸਪੀ ਸਤਵੀਰ ਸਿੰਘ ਨੇ ਘਟਨਾ ਦੇ ਬਾਅਦ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਦੋਸ਼ੀਆਂ ਦੀ ਪਹਿਚਾਣ ਜਲਦੀ ਹੀ ਕਰ ਲਈ ਜਾਵੇਗੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸ਼ਹਿਰ ਦੀ ਕਾਨੂੰਨ-ਵਿਵਸਥਾ ਨਾਲ ਕੋਈ ਸਮਝੌਤਾ ਨਾ ਹੋਵੇ। ਉਹਨਾਂ ਕਿਹਾ ਕਿ ਸਬੰਧਤ ਦੋਸ਼ੀਆਂ ਨੂੰ ਜਲਦ ਹੀ ਪੁਲਿਸ ਗ੍ਰਿਫਤਾਰ ਕਰ ਲਵੇਗੀ ਅਤੇ ਦੁਕਾਨਦਾਰ ਨੂੰ ਇਨਸਾਫ ਦਵਾਇਆ ਜਾਵੇਗਾ।









Users Today : 0
Users Yesterday : 27
Users Last 7 days : 145