ਖੇਡ ਪ੍ਰੇਮੀਆਂ ਨੇ ਚਲਦੇ ਟੂਰਨਾਮੈਂਟ ਵਿੱਚ ਨੌਜਵਾਨ ਦੇ ਕਤਲ ਦੀ ਕੀਤੀ ਨਿਖੇਧੀ
ਨੈਸ਼ਨਲ ਬਿਊਰੋ।
15 ਦਸੰਬਰ 2025 ਨੂੰ ਮੁਹਾਲੀ ਵਿੱਚ ਚੱਲ ਰਹੇ ਕਬੱਡੀ ਕੱਪ ਟੂਰਨਾਮੈਂਟ ਦਾ ਲਾਈਵ ਪ੍ਰਸਾਰਣ ਇੱਕ ਨਿੱਜੀ ਯੂ-ਟਿਊਬ ਚੈੱਨਲ ਉੱਤੇ ਚਲ ਰਿਹਾ ਸੀ।

ਕੈਮਰੇ ‘ਚ ਦਿੱਖ ਰਹੇ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ, ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਕੁਝ ਪਲਾਂ ਵਿੱਚ ਇੱਕ ਖੇਡ ਟੂਰਨਾਮੈਂਟ ਸਹਿਮ ਦੇ ਮਾਹੌਲ ਵਿੱਚ ਤਬਦੀਲ ਹੋ ਗਿਆ।
ਇਸ ਟੂਰਨਾਮੈਂਟ ਵਿੱਚ ਹੋਈ ਗੋਲੀਬਾਰੀ ਕਾਰਨ ਇੱਕ ਕਬੱਡੀ ਪ੍ਰਮੋਟਰ ਕੁੰਵਰ ਦਿੱਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ।

ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ, “ਮ੍ਰਿਤਕ ਰਾਣਾ ਬਲਾਚੌਰੀਆ ਉੱਤੇ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿੱਚੋਂ ਇੱਕ ਅਦਿੱਤਿਆ ਕਪੂਰ ਉਰਫ਼ ਮੱਖਣ ਹੈ ਅਤੇ ਦੂਜਾ ਕਰਨ ਪਾਠਕ ਹੈ। ਇਹ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਡੋਨੀ ਬੱਲ ਗੈਂਗ ਅਤੇ ਲੱਕੀ ਪਟਿਆਲ ਗੈਂਗ ਨਾਲ ਸੰਬੰਧਿਤ ਹਨ।”

ਐੱਸਐੱਸਪੀ ਹੰਸ ਨੇ ਦੱਸਿਆ, “ਇਸ ਕਤਲ ਦਾ ਮਕਸਦ ਕਬੱਡੀ ਨੂੰ ਕੰਟਰੋਲ ਕਰਨਾ ਸੀ। ਰਾਣਾ ਬਲਾਚੌਰੀਆ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਲਿੰਕ ਨਹੀਂ ਹੈ, ਸਿੱਧੂ ਮੂਸੇਵਾਲਾ ਦਾ ਨਾਮ ਸਿਰਫ਼ ਵਰਤਿਆ ਜਾ ਰਿਹਾ ਹੈ। ਸ਼ੂਟਰ ਰਾਣਾ ਬਲਾਚੌਰੀਆ ਨੂੰ ਮਾਰਨ ਲਈ ਹੀ ਆਏ ਸਨ।”
ਰਾਣਾ ਬਲਾਚੌਰੀਆ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟਾਂ ਦੇ ਪ੍ਰਬੰਧਾਂ ਅਤੇ ਸੁਰੱਖਿਆ ਇੰਤਜ਼ਾਮਾਂ ‘ਤੇ ਮੁੜ ਤੋਂ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਗਈ ਸੀ। ਮੌਕੇ ਉੱਤੇ ਸੁਰੱਖਿਆ ਲਈ ਪੁਲਿਸ ਵੀ ਮੌਜੂਦ ਸੀ, ਪਰ ਹਮਲਾਵਰਾਂ ਨੇ ਮ੍ਰਿਤਕ ਰਾਣਾ ਬਲਾਚੌਰੀਆ ਨੂੰ ਸਮਾਗਮ ਵਾਲੀ ਥਾਂ ਤੋਂ ਬਾਹਰ ਬੁਲਾ ਕੇ ਹਮਲਾ ਕੀਤਾ, ਜਿਸ ਕਰਕੇ ਇਹ ਘਟਨਾ ਵਾਪਰੀ।”
ਹਾਲਾਂਕਿ ਐੱਸਐੱਸਪੀ ਹੰਸ ਨੇ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਉਸਦੀ ਪੁਸ਼ਟੀ ਨਹੀਂ ਕੀਤੀ।
ਕਾਪੀ:-









Users Today : 26
Users Yesterday : 13
Users Last 7 days : 149