Home » ਪ੍ਰਮੁੱਖ ਖ਼ਬਰਾਂ » ਬਰਨਾਲਾ ਪੁਲਿਸ ਅਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ: ਬੋਲੈਰੋ ਗੱਡੀ ਵਿੱਚੋਂ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ, ਚਾਲਕ ਮੌਕੇ ‘ਤੇ ਕਾਬੂ

ਬਰਨਾਲਾ ਪੁਲਿਸ ਅਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ: ਬੋਲੈਰੋ ਗੱਡੀ ਵਿੱਚੋਂ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ, ਚਾਲਕ ਮੌਕੇ ‘ਤੇ ਕਾਬੂ

ਗੁਰਮੀਤ ਸਿੰਘ ਬਰਨਾਲਾ/ਮਨੋਜ ਸ਼ਰਮਾ/ ਗੁਰਬਿੰਦਰ ਸਿੰਘ
ਬਰਨਾਲਾ ਵਿਖੇ ਨਾਕਾਬੰਦੀ ਦੌਰਾਨ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ।
[responsivevoice_button voice="Hindi Male"]

 ਬਰਨਾਲਾ ਪੁਲਿਸ ਦੇ ਗੁਪਤ ਸੂਚਨਾ ਵਿਭਾਗ ਹੰਢਿਆਇਆ ਅਤੇ ਖੁਰਾਕ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਨੇ ਮਿਲ ਕੇ ਇੱਕ ਬਹੁਤ ਹੀ ਵੱਡੀ ਸਫ਼ਲਤਾ ਹਾਸਲ ਕਰਦਿਆਂ ਹੰਡਿਆਇਆ-ਸੰਗਰੂਰ ਮੁੱਖ ਮਾਰਗ ‘ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਬੋਲੈਰੋ ਪਿਕਅੱਪ ਗੱਡੀ ਵਿੱਚੋਂ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਬਰਾਮਦ ਕਰਕੇ ਗੱਡੀ ਚਾਲਕ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਗੁਪਤ ਸੂਚਨਾ ਵਿਭਾਗ ਦੇ ਇੰਚਾਰਜ ਬਲਜੀਤ ਸਿੰਘ ਅਤੇ ਖੁਰਾਕ ਸੁਰੱਖਿਆ ਅਫ਼ਸਰ ਡਾਕਟਰ ਚਰਨਜੀਤ ਸਿੰਘ ਨੇ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖ਼ਬਰ ਵੱਲੋਂ ਮਿਲੀ ਇਤਲਾਹ ਦੇ ਆਧਾਰ ‘ਤੇ ਪੁਲਿਸ ਕੇਸ ਦਰਜ ਕਰਕੇ ਹੰਡਿਆਇਆ-ਸੰਗਰੂਰ ਮਾਰਗ ‘ਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ।

ਬਰਨਾਲਾ ਵਿਖੇ ਨਾਕਾਬੰਦੀ ਦੌਰਾਨ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ।
ਬਰਨਾਲਾ ਵਿਖੇ ਨਾਕਾਬੰਦੀ ਦੌਰਾਨ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ।

ਇਸ ਚੈਕਿੰਗ ਦੌਰਾਨ ਧਨੌਲਾ ਅਤੇ ਸੰਗਰੂਰ ਵਾਲੇ ਪਾਸਿਓਂ ਆ ਰਹੀ ਬੋਲੈਰੋ ਪਿਕਅੱਪ ਗੱਡੀ ਨੂੰ ਰੋਕ ਕੇ ਜਦੋਂ ਪੁਲਿਸ ਟੀਮ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਤਕਰੀਬਨ 600 ਕਿਲੋ ਸ਼ੱਕੀ ਜਾਅਲੀ ਪਨੀਰ ਬਰਾਮਦ ਹੋਇਆ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਖੁਰਾਕ ਸੁਰੱਖਿਆ ਅਫ਼ਸਰ ਦੀ ਅਗਵਾਈ ਹੇਠ ਮੌਕੇ ‘ਤੇ ਹੀ ਉਸ ਸ਼ੱਕੀ ਪਨੀਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਅਤੇ ਜਾਂਚ ਲਈ ਨਮੂਨੇ ਭਰ ਕੇ ਸਰਕਾਰੀ ਪ੍ਰਯੋਗਸ਼ਾਲਾ ਵਿਖੇ ਭੇਜ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵਾਹਨ ਚਲਾ ਰਹੇ ਚਾਲਕ ਗੁਰਵਿੰਦਰ ਸਿੰਘ ਨੂੰ ਮੌਕੇ ‘ਤੇ ਹਿਰਾਸਤ ਵਿੱਚ ਲੈ ਕੇ ਪੁਲਿਸ ਵੱਲੋਂ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਇਹ ਚਿੰਤਾਜਨਕ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਉਕਤ ਫੜਿਆ ਗਿਆ ਸ਼ੱਕੀ ਪਨੀਰ ਸਿਰਫ਼ 160 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਰਨਾਲਾ ਜ਼ਿਲ੍ਹੇ ਦੀਆਂ ਕੁਝ ਚੋਣਵੀਆਂ ਦੁਕਾਨਾਂ ‘ਤੇ ਥੋਕ ਦੇ ਭਾਅ ਵੇਚਿਆ ਜਾ ਰਿਹਾ ਸੀ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।

ਬਰਨਾਲਾ ਵਿਖੇ ਨਾਕਾਬੰਦੀ ਦੌਰਾਨ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ।
ਬਰਨਾਲਾ ਵਿਖੇ ਨਾਕਾਬੰਦੀ ਦੌਰਾਨ 600 ਕਿਲੋ ਸ਼ੱਕੀ ਸਿੰਥੈਟਿਕ ਪਨੀਰ ਜ਼ਬਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ।

ਸ਼ਹਿਰ ਅਤੇ ਪੂਰੇ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਿੰਥੈਟਿਕ ਖਾਣ-ਪੀਣ ਵਾਲੇ ਪਨੀਰ, ਖੋਆ ਅਤੇ ਦੁੱਧ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਜਿਸ ਨਾਲ ਨਾਗਰਿਕਾਂ ਨੂੰ ਅਸਲੀ ਦੇ ਨਾਮ ‘ਤੇ ਧੀਮਾ ਜ਼ਹਿਰ ਪਰੋਸਿਆ ਜਾ ਰਿਹਾ ਹੈ। ਸੂਬੇ ਦੇ ਨਾਗਰਿਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਅਤੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਅਜਿਹੇ ਮਿਲਾਵਟਖੋਰਾਂ ਉੱਤੇ ਨਕੇਲ ਕਸ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਵੱਡੀ ਕਾਰਵਾਈ ਤੋਂ ਬਾਅਦ ਜ਼ਿਲ੍ਹੇ ਦੇ ਮਿਲਾਵਟਖੋਰਾਂ ਅਤੇ ਗਲਤ ਧੰਦਾ ਕਰਨ ਵਾਲੇ ਲੀਕ ਤੋਂ ਹਟਵੇਂ ਕਾਰੋਬਾਰੀਆਂ ਵਿੱਚ ਭਾਰੀ ਹੜਕੰਪ ਮਚ ਗਿਆ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ   ਕੰਮਕਾਜ ਵਿੱਚ ਲਾਪਰਵਾਹੀ ਪਈ ਭਾਰੀ: 4 ਤਹਿਸੀਲਦਾਰਾਂ ਸਮੇਤ 5 ਅਧਿਕਾਰੀ ਨੌਕਰੀ ਤੋਂ ਸਸਪੈਂਡ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 9 1 4 9
Users Today : 1
Users Yesterday : 56
Users Last 7 days : 681

ਰਾਸ਼ੀਫਲ