Home » ਪੰਜਾਬ » ਇੱਕੋ ਦਿਨ ਤਿੰਨ ਨੌਜਵਾਨਾਂ ਦਾ ਸੰਸਕਾਰ, ਪਿੰਡ ਚ ਛਾਇਆ ਮਾਤਮ, ਜਾਣੋ ਕਿਉਂ

ਇੱਕੋ ਦਿਨ ਤਿੰਨ ਨੌਜਵਾਨਾਂ ਦਾ ਸੰਸਕਾਰ, ਪਿੰਡ ਚ ਛਾਇਆ ਮਾਤਮ, ਜਾਣੋ ਕਿਉਂ

[responsivevoice_button voice="Hindi Male"]

ਬਰਨਾਲਾ ਬਿਊਰੋ



ਸ਼ਨਿੱਚਰਵਾਰ ਦੇਰ ਸ਼ਾਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕਾਂ ਦੀ ਪਹਿਚਾਣ

ਆਕਾਸ਼ਦੀਪ ਸਿੰਘ ਦੀ ਫਾਈਲ ਫੋਟੋ

ਆਕਾਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਪੁੱਤਰ ਸਰਬੀ ਸਿੰਘ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਬੱਗਾ ਸਿੰਘ ਵਾਸੀਆਨ ਪਿੰਡ ਗਹਿਲ ਵਜੋਂ ਹੋਈ ਹੈ ਜੋ ਗਰੀਬ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਸਨ।
                 ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਸ਼ਨਿੱਚਰਵਾਰ ਨੂੰ ਪਰਵਿੰਦਰ ਸਿੰਘ ਦੀ ਇੱਕ ਭੈਣ ਜੋ ਕੈਨੇਡਾ ਗਈ ਹੋਈ ਹੈ, ਦੀ ਇੱਕ ਸਹੇਲੀ ਦੇ ਘਰ ਮੁੱਲਾਪੁਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਜਿੱਥੋਂ ਉਹ ਦੇਰ ਸ਼ਾਮ ਮੋਟਰਸਾਈਕਲ ‘ਤੇ ਵਾਪਸ ਪਿੰਡ ਗਹਿਲ ਵੱਲ ਨੂੰ ਪਰਤ ਰਹੇ ਸਨ। ਜਿਉਂ ਹੀ ਉਹ ਪਿੰਡ ਬੋਪਾਰਾਏ

ਪਰਵਿੰਦਰ ਸਿੰਘ ਦੀ ਫਾਈਲ ਫੋਟੋ

ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਇਕਲ ਅਚਾਨਕ ਹੀ ਹਾਦਸਾਗ੍ਰਸਤ ਹੋ ਕੇ ਬਰਾਬਰ ਦੀ ਲੰਘ ਰਹੀ ਇੱਕ ਟਰੈਕਟਰ- ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਤਿੰਨੋ ਨੌਜਵਾਨ ਸਿਰ ਵਿਚ ਸੱਟਾਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪ੍ਰਤੱਖ ਦਰਸੀਆਂ ਮੁਤਾਬਕ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪਰਵਿੰਦਰ ਸਿੰਘ (21) ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅੰਮ੍ਰਿਤਪਾਲ ਸਿੰਘ ਦੀ ਫਾਈਲ ਫੋਟੋ

ਜਦਕਿ ਉਸਦੇ ਸਾਥੀਆਂ ਨੂੰ ਰਾਹਗੀਰਾਂ ਦੁਆਰਾ ਨੇੜੇ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲਿਜਾਇਆ ਗਿਆ, ਜਿੱਥੋਂ ਦੋਵਾਂ ਨੂੰ ਅੱਗੇ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਆਕਾਸ਼ਦੀਪ ਸਿੰਘ (24) ਤੇ ਅੰਮ੍ਰਿਤਪਾਲ ਸਿੰਘ (20) ਨੇ ਵੀ ਦਮ ਤੋੜ ਦਿੱਤਾ। ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਗਰੀਬ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਸਨ। ਇਹਨਾਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਭੈਣ ਦਾ ਅਤੇ ਪਰਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਤਿੰਨੇ ਪਰਿਵਾਰਾਂ ਨੂੰ ਨੌਜਵਾਨਾਂ ਦੀ ਬੇ- ਵਕਤੀ ਮੌਤ ਕਾਰਨ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਨਾਲ ਪੂਰਾ ਪਿੰਡ ਹੀ ਸੋਗ ਵਿਚ ਡੁੱਬਿਆ ਹੋਇਆ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 1 0 3 3
Users Today : 2
Users Yesterday : 6
Users Last 7 days : 40

ਰਾਸ਼ੀਫਲ