
ਪੰਜਾਬ ਦੇ ਸਾਬਕਾ ਸਿੱਖਿਆ ਰਾਜ ਮੰਤਰੀ ਦਾ ਅਚਾਨਕ ਦੇਹਾਂਤ ਹੋ ਗਿਆ ਜਾਣਕਾਰੀ ਅਨੁਸਾਰ ਮਾਸਟਰ ਤਾਰਾ ਸਿੰਘ ਲਾਡਲ 1997 ਵਿੱਚ ਅਕਾਲੀ ਸਰਕਾਰ ਵਿੱਚ ਮੰਤਰੀ ਬਣੇ ਸਨ। ਅਤੇ ਸਵੇਰੇ ਉਹਨਾਂ ਨੇ ਅੰਤਿਮ ਸਾਹ ਲਿਆ ਉਹਨਾਂ ਦਾ ਅੰਤਿਮ ਸੰਸਕਾਰ ਓਹਨਾ ਦੇ ਜੱਦੀ ਪਿੰਡ ਲਾਡਲ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਐਸ ਡੀ ਐਮ ਰੂਪਨਗਰ ਨੇ ਉਨ੍ਹਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਮਾਸਟਰ ਤਾਰਾ ਸਿੰਘ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਸਨ ਪਰ ਅਖੀਰਲੇ ਸਮੇਂ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਕੁਝ ਮਤਭੇਦ ਹੋਣ ਕਾਰਨ ਉਨ੍ਹਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਅਤੇ ਅੱਜਕਲ੍ਹ ਉਹ ਆਪਣੇ ਭਤੀਜਿਆਂ ਮਨਜਿੰਦਰ ਸਿੰਘ ਮਨੀ ਅਤੇ ਲਖਵਿੰਦਰ ਸਿੰਘ ਨਾਲ ਰਹਿ ਰਹੇ ਸਨ। ਉੱਥੇ ਹੀ ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਸ਼੍ਰੋਮਣੀ ਅਕਾਲੀ ਦਲ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬਹੁਤ ਹੀ ਦੁੱਖ਼ ਦੀ ਗੱਲ ਹੈ ਕਿ ਰੋਪੜ ਤੋਂ ਸਾਡੇ ਸੀਨੀਅਰ ਸਾਥੀ, ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਅਕਾਲ ਚਲਾਣਾ ਕਰ ਗਏ ਹਨ, ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸ਼੍ਰੋਮਣੀ ਅਕਾਲੀ ਦਲ ਹਲਕਾ ਰੋਪੜ ਵੱਲੋਂ ਜਿਹੜੀਆਂ ਮੀਟਿੰਗਾਂ ਅੱਜ 12 ਅਤੇ 3 ਵਜੇ ਰੱਖੀਆਂ ਗਈਆਂ ਸੀ, ਲਾਡਲ ਸਾਬ੍ਹ ਦੇ ਵਿਛੋੜੇ ਕਰਕੇ ਹੁਣ ਇਹ ਮੀਟਿੰਗ 7 ਦਸੰਬਰ 2025 ਦਿਨ ਐਤਵਾਰ ਲਈ ਮੁਲਤਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ।









Users Today : 1
Users Yesterday : 27
Users Last 7 days : 146