Home » ਬਰਨਾਲਾ » ਪਿੰਡ ਹਮੀਦੀ ਵਿਖੇ ਪਿਛਲੇ ਅੱਠੱਤਰ ਸਾਲਾਂ ਤੋਂ ਪੁਲ ਦੀ ਉਡੀਕ ‘ਚ ਕਿਸਾਨ: ਅੱਪ ਲਸਾੜਾ ਡਰੇਨ ਨੇ ਰੋਕਿਆ ਖੇਤਾਂ ਦਾ ਰਾਹ, ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪਿੰਡ ਹਮੀਦੀ ਵਿਖੇ ਪਿਛਲੇ ਅੱਠੱਤਰ ਸਾਲਾਂ ਤੋਂ ਪੁਲ ਦੀ ਉਡੀਕ ‘ਚ ਕਿਸਾਨ: ਅੱਪ ਲਸਾੜਾ ਡਰੇਨ ਨੇ ਰੋਕਿਆ ਖੇਤਾਂ ਦਾ ਰਾਹ, ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

 ਦੇਸ਼ ਦੇ ਅੰਨਦਾਤੇ ਨੂੰ ਆਧੁਨਿਕ ਖੇਤੀਬਾੜੀ ਅਤੇ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਕਿਸਾਨ ਅੱਜ ਵੀ ਇੱਕ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰਨ ਲਈ
 ਅੱਪ ਲਸਾੜਾ ਡਰੇਨ 'ਤੇ ਪੱਕੇ ਪੁਲ ਦੀ ਮੰਗ ਨੂੰ ਲੈ ਕੇ ਪਿੰਡ ਹਮੀਦੀ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੀੜਤ ਕਿਸਾਨ।
[responsivevoice_button voice="Hindi Male"]

ਬਰਨਾਲਾ ਬਿਊਰੋ:

           ਦੇਸ਼ ਦੇ ਅੰਨਦਾਤੇ ਨੂੰ ਆਧੁਨਿਕ ਖੇਤੀਬਾੜੀ ਅਤੇ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਕਿਸਾਨ ਅੱਜ ਵੀ ਇੱਕ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰਨ ਲਈ ਮਜਬੂਰ ਹਨ। ਪਿੰਡ ਤੋਂ ਖੇਤਾਂ ਨੂੰ ਜਾਂਦੇ ਰੋਹੀ ਵਾਲੇ ਕੱਚੇ ਰਸਤੇ ਵਿਚਕਾਰ ਲੰਘਦੀ ਅੱਪ ਲਸਾੜਾ ਡਰੇਨ ਉੱਪਰ ਪੱਕਾ ਪੁਲ ਨਾ ਹੋਣ ਕਾਰਨ ਕਿਸਾਨਾਂ ਦੀ ਜ਼ਿੰਦਗੀ ਬੇਹੱਦ ਮੁਸ਼ਕਿਲਾਂ ਨਾਲ ਘਿਰ ਗਈ ਹੈ। ਡਰੇਨ ਦੇ ਦੋਵੇਂ ਪਾਸੇ ਸੈਂਕੜੇ ਏਕੜ ਖੇਤੀ ਵਾਲੀ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਪੁਲ ਨਾ ਬਣਨ ਕਾਰਨ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਤੱਕ ਪਹੁੰਚਣ ਲਈ ਹਰ ਰੋਜ਼ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਗੰਭੀਰ ਸਮੱਸਿਆ ਨੂੰ ਲੈ ਕੇ ਹਮੀਦੀ ਦੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ। ਕਿਸਾਨਾਂ ਨੇ ਆਖਿਆ ਕਿ ਇਹ ਸਿਰਫ਼ ਇੱਕ ਪੁਲ ਦੀ ਮੰਗ ਨਹੀਂ, ਸਗੋਂ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਖੇਤੀਬਾੜੀ ਨਾਲ ਸਿੱਧਾ ਜੁੜਿਆ ਹੋਇਆ ਮਹੱਤਵਪੂਰਨ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਅੱਠੱਤਰ ਸਾਲਾਂ ਤੋਂ ਇਸ ਡਰੇਨ ਉੱਪਰ ਕੋਈ ਪੱਕਾ ਪੁਲ ਨਹੀਂ ਬਣਾਇਆ ਗਿਆ। ਮਜਬੂਰੀ ਵਿੱਚ ਉਹ ਆਪਣੇ ਖਰਚੇ ‘ਤੇ ਅਸਥਾਈ ਪੁਲੀਆਂ ਦੱਬ ਕੇ ਰਸਤਾ ਬਣਾਉਂਦੇ ਹਨ ਤਾਂ ਜੋ ਟਰੈਕਟਰ, ਟਰਾਲੀਆਂ ਅਤੇ ਹੋਰ ਖੇਤੀ ਵਾਹਨ ਖੇਤਾਂ ਤੱਕ ਪਹੁੰਚ ਸਕਣ, ਪਰ ਜਦੋਂ ਵੀ ਡਰੇਨ ਦੀ ਸਫ਼ਾਈ ਹੁੰਦੀ ਹੈ ਜਾਂ ਬਰਸਾਤ ਦਾ ਮੌਸਮ ਆਉਂਦਾ ਹੈ ਤਾਂ ਇਹ ਪੁਲੀਆਂ ਪੁੱਟ ਦਿੱਤੀਆਂ ਜਾਂਦੀਆਂ ਹਨ

 ਅੱਪ ਲਸਾੜਾ ਡਰੇਨ 'ਤੇ ਪੱਕੇ ਪੁਲ ਦੀ ਮੰਗ ਨੂੰ ਲੈ ਕੇ ਪਿੰਡ ਹਮੀਦੀ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੀੜਤ ਕਿਸਾਨ।
ਅੱਪ ਲਸਾੜਾ ਡਰੇਨ ‘ਤੇ ਪੱਕੇ ਪੁਲ ਦੀ ਮੰਗ ਨੂੰ ਲੈ ਕੇ ਪਿੰਡ ਹਮੀਦੀ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪੀੜਤ ਕਿਸਾਨ।

ਜਿਸ ਨਾਲ ਸਾਰਾ ਰਸਤਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਆਪਣੇ ਹੀ ਖੇਤਾਂ ਤੱਕ ਪਹੁੰਚਣ ਲਈ ਲਗਭਗ ਪੰਜ ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈਂਦਾ ਹੈ, ਜਿਸ ਨਾਲ ਡੀਜ਼ਲ, ਸਮਾਂ ਅਤੇ ਮਿਹਨਤ ਤਿੰਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਪਸ਼ੂਆਂ ਲਈ ਹਰਾ ਚਾਰਾ ਲਿਆਉਣ, ਫ਼ਸਲਾਂ ਦੀ ਬਿਜਾਈ, ਖਾਦ, ਬੀਜ ਅਤੇ ਕੀਟਨਾਸ਼ਕ ਪਹੁੰਚਾਉਣ ਤੋਂ ਲੈ ਕੇ ਕਟਾਈ ਦੇ ਸਮੇਂ ਤੱਕ ਹਰ ਕੰਮ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰਾਂ ਹਰ ਚੋਣ ਦੌਰਾਨ ਪਿੰਡਾਂ ਨੂੰ ਵਿਕਾਸ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਹਨ, ਪਰ ਹਮੀਦੀ ਦੇ ਕਿਸਾਨਾਂ ਦੀ ਇਹ ਮੰਗ ਦਹਾਕਿਆਂ ਤੋਂ ਸਰਕਾਰੀ ਫ਼ਾਈਲਾਂ ਵਿੱਚ ਹੀ ਦੱਬੀ ਪਈ ਹੈ। ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਗੁਰਸੇਵਕ ਸਿੰਘ ਰਾਣੂ, ਤਰਸੇਮ ਸਿੰਘ, ਬਲਰਾਜ ਸਿੰਘ, ਕਾਲਾ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ, ਜਗਸੀਰ ਸਿੰਘ, ਪਵਿੱਤਰ ਸਿੰਘ, ਬਲੌਰ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਪਾਲ ਸਿੰਘ ਅਤੇ ਹੋਰ ਕਿਸਾਨਾਂ ਨੇ ਕਿਹਾ ਕਿ ਡਰੇਨ ‘ਤੇ ਪੁਲ ਨਾ ਹੋਣ ਕਾਰਨ ਕਈ ਵਾਰ ਐਮਰਜੈਂਸੀ ਹਾਲਾਤਾਂ ਵਿੱਚ ਵੀ ਖੇਤਾਂ ਤੱਕ ਪਹੁੰਚਣਾ ਅਸੰਭਵ ਹੋ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਸਬੰਧੀ ਪਿੰਡ ਦੇ ਸਰਪੰਚ ਉਮਨਦੀਪ ਸਿੰਘ ਸੋਹੀ ਨੂੰ ਮਿਲੇ ਹਨ, ਜਿਨ੍ਹਾਂ ਨੇ ਵਿਭਾਗਾਂ ਅਤੇ ਸਰਕਾਰ ਕੋਲ ਮੁੱਦਾ ਚੁੱਕਣ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸਰਪੰਚ ਵੱਲੋਂ ਖੇਤੀ ਰਕਬੇ ਨੂੰ ਨਹਿਰੀ ਪਾਣੀ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਭਾਗੀ ਟੀਮਾਂ ਨੇ ਸਰਵੇ ਕੀਤਾ ਸੀ। ਇਸੇ ਤਰ੍ਹਾਂ ਕਿਸਾਨਾਂ ਨੇ ਉਮੀਦ ਜਤਾਈ ਕਿ ਅੱਪ ਲਸਾੜਾ ਡਰੇਨ ਉੱਪਰ ਪੁਲ ਬਣਾਉਣ ਦੇ ਮਾਮਲੇ ਵਿੱਚ ਵੀ ਸਰਕਾਰ ਤੁਰੰਤ ਫ਼ੈਸਲਾ ਲਵੇਗੀ। ਇਹ ਪੁਲ ਬਣਨ ਨਾਲ ਆਸ-ਪਾਸ ਦੇ ਖੇਤੀ ਰਕਬੇ ਤੱਕ ਆਵਾਜਾਈ ਆਸਾਨ ਹੋਵੇਗੀ, ਖੇਤੀ ਦੀ ਲਾਗਤ ਘਟੇਗੀ ਅਤੇ ਸਮੇਂ ਦੀ ਬਚਤ ਹੋਵੇਗੀ। ਅੰਤ ਵਿੱਚ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡਿਪਟੀ ਕਮਿਸ਼ਨਰ ਬਰਨਾਲਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਰਪੰਚ ਉਮਨਦੀਪ ਸਿੰਘ ਸੋਹੀ ਕੋਲੋਂ ਜ਼ੋਰਦਾਰ ਮੰਗ ਕੀਤੀ ਕਿ ਅੱਪ ਲਸਾੜਾ ਡਰੇਨ ਉੱਪਰ ਪੱਕੇ ਪੁਲ ਦੀ ਉਸਾਰੀ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਹਮੀਦੀ ਦੇ ਅੰਨਦਾਤਿਆਂ ਨੂੰ ਦਹਾਕਿਆਂ ਪੁਰਾਣੀ ਸਮੱਸਿਆ ਤੋਂ ਸਥਾਈ ਰਾਹਤ ਮਿਲ ਸਕੇ।

ਹੋਰ ਤਾਜ਼ਾ ਖਬਰਾਂ ਲੀ ਕਲਿੱਕ ਕਰੋ । ਖੁੱਲ੍ਹੀਆਂ ਅੱਖਾਂ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ; ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ, 

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 6 6 7 4
Users Today : 3
Users Yesterday : 87
Users Last 7 days : 610

ਰਾਸ਼ੀਫਲ