-
-
ਜੈਪੁਰ–ਕੱਟੜਾ ਐਕਸਪ੍ਰੈੱਸਵੇਅ ਵਿਰੁੱਧ ਕਿਸਾਨਾਂ ਦੀ ਲੜਾਈ 14ਵੇਂ ਦਿਨ ਵਿੱਚ ਦਾਖਲ ਮੁਆਵਜ਼ੇ ਵਿੱਚ ਸਮਾਨਤਾ ਲਈ ਸਰਕਾਰ ਤੋਂ ਲਿਖਤੀ ਹੁਕਮ ਦੀ ਡੱਟ ਕੇ ਮੰਗ
ਭਾਰਤ ਮਾਲਾ ਯੋਜਨਾ ਤਹਿਤ ਤਿਆਰ ਹੋ ਰਹੇ ਜੈਪੁਰ–ਕੱਟੜਾ ਐਕਸਪ੍ਰੈੱਸਵੇਅ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਦਾ ਸੰਘਰਸ਼ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ, ਗਾਗੇਵਾਲ, ਸੱਦੋਵਾਲ, ਮੂੰਮ ਸਮੇਤ ਲਗਭਗ ਇੱਕ ਦਰਜਨ ਪਿੰਡਾਂ ਦੇ ਕਿਸਾਨ ਧਰਨਾ ਸਥਲਾਂ ‘ਤੇ ਡਟੇ ਰਹੇ, ਜਿਸ ਕਾਰਨ ਐਕਸਪ੍ਰੈੱਸਵੇਅ ਦਾ ਨਿਰਮਾਣ ਕੰਮ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ।
-
-
-
-
-
ਸੁਵਿਧਾ ਕੇਂਦਰਾਂ ਵਿੱਚ ਲੱਗੀਆਂ ਲੰਬੀਆਂ ਲਾਈਨਾਂ ਤੋਂ ਅੱਕੇ ਲੋਕ ਅਕਾਲੀ ਸਰਕਾਰ ਨੂੰ ਕਰਨ ਲੱਗੇ ਯਾਦ
ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਔਰਤਾਂ ਦੇ ਖਾਤਿਆਂ ਵਿੱਚ 1500 ਪ੍ਰਤੀ ਮਹੀਨਾ ਪਾਉਣ ਦੇ ਵਾਅਦੇ ਕਾਰਨ ਸੁਵਿਧਾ ਕੇਂਦਰਾਂ ਵਿੱਚ ਵੱਡੀਆਂ ਵੱਡੀਆਂ ਲਾਈਨਾਂ ਲੱਗ ਚੁੱਕੀਆਂ ਹਨ ,ਜਿਸ ਕਾਰਨ ਸਾਰੇ ਹੀ ਸੁਵਿਧਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਅੱਜ ਜਦੋਂ ਪੱਤਰਕਾਰਾਂ ਵੱਲੋਂ ਸਭ ਤਹਿਸੀਲ ਭਦੌੜ ਦਫਤਰ ਵਿੱਚ ਬਣੇ ਸੁਵਿਧਾ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਉਥੇ ਔਰਤਾਂ ਦੀ ਬਹੁਤ ਜਿਆਦਾ ਭੀੜ ਜਮਾਂ ਹੋਈ ਸੀ ਅਤੇ ਸੁਵਿਧਾ ਕੇਂਦਰਾਂ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਲਈ ਕੋਈ ਵੀ ਬੈਠਣ ਦਾ ਪ੍ਰਬੰਧ ਖ਼ਾਸ ਪ੍ਰਬੰਧ ਨਹੀਂ ਸੀ ਕੀਤਾ ਗਿਆ । ਵੇਖਿਆ ਗਿਆ ਕਿ ਔਰਤਾਂ ਆਪਣੇ ਛੋਟੇ ਛੋਟੇ ਬੱਚਿਆਂ
-
ਐੱਸਐੱਸਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਟ੍ਰਾਈਡੈਂਟ ਗਰੁੱਪ ਦਾ ਵਿਦਿਅਕ ਤੇ ਉਦਯੋਗਿਕ ਦੌਰਾ
ਐੱਸਐੱਸਡੀ ਕਾਲਜ ਬਰਨਾਲਾ ਦੇ ਕਾਮਰਸ ਵਿਭਾਗ ਤੇ ਭੌਤਿਕ ਵਿਗਿਆਨ ਵਿਭਾਗ ਵਲੋਂ ਸਾਂਝੇ ਤੌਰ ’ਤੇ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਤੇ ਉਨ੍ਹਾਂ ਨੂੰ ਉਦਯੋਗਿਕ ਜਗਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਵਿਸ਼ਵ ਪ੍ਰਸਿੱਧ ਟ੍ਰਾਈਡੈਂਟ ਗਰੁੱਪ ਦਾ ਇਕ ਪ੍ਰੇਰਣਾਦਾਇਕ ਉਦਯੋਗਿਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਮੁਖ ਉਦੇਸ਼ ਵਿਦਿਆਰਥੀਆਂ ਨੂੰ ਜਮਾਤਾਂ ’ਚ ਪੜ੍ਹਾਏ ਜਾਂਦੇ ਸਿਧਾਂਤਕ ਗਿਆਨ ਨੂੰ ਉਦਯੋਗਿਕ ਮਾਹੌਲ ’ਚ ਅਮਲੀ ਰੂਪ ’ਚ ਦੇਖਣ ਤੇ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ।
-



