17 ਸਾਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਿਟਾਇਰ ਹੋ ਪਰਤੇ ਫੌਜੀ ਗੁਰਭਜਨ ਸਿੰਘ ਦਾ ਪਿੰਡ ਭਦੌੜ ਪਹੁੰਚਣ ’ਤੇ ਮਿਸਾਲੀ ਸਵਾਗਤ
ਭਦੌੜ ਦੇ ਨਾਨਕਸਰ ਰੋਡ ਦੇ ਰਹਿਣ ਵਾਲੇ ਬਹਾਦਰ ਫੌਜੀ ਗੁਰਭਜਨ ਸਿੰਘ ਪੁੱਤਰ ਕੁਲਦੀਪ ਸਿੰਘ ਫੌਜੀ ਭਾਰਤੀ ਫੌਜ ਵਿੱਚ ਆਪਣੀ 17 ਸਾਲਾਂ ਦੀ ਸ਼ਾਨਦਾਰ, ਇਮਾਨਦਾਰੀ ਅਤੇ ਪੂਰੀ ਲਗਨ ਵਾਲੀ ਸੇਵਾ ਨਿਭਾਉਣ ਤੋਂ ਬਾਅਦ ਅੱਜ ਸੇਵਾਮੁਕਤ ਹੋ ਕੇ ਆਪਣੇ ਜੱਦੀ ਪਿੰਡ ਵਾਪਸ ਪਰਤੇ ਜਿਨ੍ਹਾਂ ਦੇ ਪਿੰਡ ਪਹੁੰਚਣ ‘ਤੇ ਇਲਾਕਾ ਨਿਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।



