Home » ਪ੍ਰਮੁੱਖ ਖ਼ਬਰਾਂ » ਐਂਸ.ਬੀ.ਆਈ. ਗਾਹਕਾਂ ਲਈ ਜ਼ਰੂਰੀ ਖ਼ਬਰ: 4 ਸਤੰਬਰ ਦੀ ਰਾਤ ਨੂੰ ਬੰਦ ਰਹੇਗੀ ਯੂ ਪੀ. ਆਈ.ਸਰਵਿਸ, ਜਾਣੋ ਸਮਾਂ ਅਤੇ ਵਿਕਲਪ

ਐਂਸ.ਬੀ.ਆਈ. ਗਾਹਕਾਂ ਲਈ ਜ਼ਰੂਰੀ ਖ਼ਬਰ: 4 ਸਤੰਬਰ ਦੀ ਰਾਤ ਨੂੰ ਬੰਦ ਰਹੇਗੀ ਯੂ ਪੀ. ਆਈ.ਸਰਵਿਸ, ਜਾਣੋ ਸਮਾਂ ਅਤੇ ਵਿਕਲਪ

ਬੇਅੰਤ ਬਰਨਾਲਾ
 ਭਾਰਤੀ ਸਟੇਟ ਬੈਂਕ ਦੀ ਯੂ ਪੀ. ਆਈ. ਸੇਵਾ 4 ਸਤੰਬਰ ਦੀ ਰਾਤ ਨੂੰ ਮੇਨਟੇਨੈਂਸ ਕਾਰਨ ਕੁਝ ਸਮੇਂ ਲਈ ਬੰਦ ਰਹਿਣ ਸਬੰਧੀ ਸੰਕੇਤਕ ਤਸਵੀਰ।
[responsivevoice_button voice="Hindi Male"]

    ਜੇਕਰ ਤੁਸੀਂ ਵੀ ਰੋਜ਼ਾਨਾ ਦੇ ਲੈਣ-ਦੇਣ ਲਈ ਭਾਰਤੀ ਸਟੇਟ ਬੈਂਕ ਦੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਸਿਸਟਮ ਦੇ ਜ਼ਰੂਰੀ ਰੱਖ-ਰਖਾਅ ਅਤੇ ਸੁਧਾਰ ਕਾਰਨ 4 ਸਤੰਬਰ ਦੀ ਰਾਤ ਨੂੰ ਯੂ ਪੀ. ਆਈ. ਸੇਵਾ ਕੁਝ ਸਮੇਂ ਲਈ ਬੰਦ ਰਹੇਗੀ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 4 ਸਤੰਬਰ ਦੀ ਰਾਤ 12 ਵਜੇ ਕੇ 15 ਮਿੰਟ ਤੋਂ ਲੈ ਕੇ ਰਾਤ 1 ਵਜੇ ਤੱਕ ਯਾਨੀ ਕਰੀਬ 45 ਮਿੰਟ ਲਈ ਆਮ ਯੂ ਪੀ. ਆਈ.ਭੁਗਤਾਨ ਸੇਵਾ ਪ੍ਰਭਾਵਿਤ ਰਹੇਗੀ। ਇਸ ਸਮੇਂ ਦੌਰਾਨ ਗਾਹਕ ਆਮ ਯੂ ਪੀ. ਆਈ. ਰਾਹੀਂ ਕੋਈ ਵੀ ਲੈਣ-ਦੇਣ ਨਹੀਂ ਕਰ ਸਕਣਗੇ। ਇਸ ਲਈ ਜੇਕਰ ਤੁਸੀਂ ਇਸ ਸਮੇਂ ਦੌਰਾਨ ਕੋਈ ਜ਼ਰੂਰੀ ਭੁਗਤਾਨ ਕਰਨਾ ਹੈ, ਤਾਂ ਉਸ ਨੂੰ ਪਹਿਲਾਂ ਹੀ ਨਿਪਟਾ ਲੈਣਾ ਸਮਝਦਾਰੀ ਹੋਵੇਗੀ, ਖ਼ਾਸ ਕਰਕੇ ਵੱਡੀਆਂ ਰਕਮਾਂ ਦੇ ਟ੍ਰਾਂਸਫਰ ਲਈ ਪਹਿਲਾਂ ਤੋਂ ਤਿਆਰੀ ਰੱਖਣੀ ਜ਼ਰੂਰੀ ਹੈ। ਹਾਲਾਂਕਿ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮੇਨਟੇਨੈਂਸ ਦਾ ਕੰਮ ਤੈਅ ਸਮੇਂ ਤੋਂ ਪਹਿਲਾਂ ਵੀ ਪੂਰਾ ਹੋ ਸਕਦਾ ਹੈ। ਇਸ ਮੇਨਟੇਨੈਂਸ ਦੌਰਾਨ ਗਾਹਕਾਂ ਦੀ ਸਹੂਲਤ ਲਈ ਇੱਕ ਰਾਹਤ ਦੀ ਖ਼ਬਰ ਇਹ ਹੈ ਕਿ ਡਿਜੀਟਲ ਭੁਗਤਾਨ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ। ਛੋਟੇ ਲੈਣ-ਦੇਣ ਲਈ ਗਾਹਕ ਯੂ ਪੀ. ਆਈ. ਲਾਈਟ ਸੇਵਾ ਦੀ ਵਰਤੋਂ ਕਰ ਸਕਦੇ ਹਨ। ਯੂ ਪੀ. ਆਈ.ਲਾਈਟ ਦੀ ਵਰਤੋਂ ਕਰਦੇ ਸਮੇਂ ਹਰ ਵਾਰ ਪਾਸਵਰਡ ਦਰਜ ਕਰਨ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਛੋਟੇ ਖਰਚੇ ਜਿਵੇਂ ਚਾਹ, ਕਰਿਆਨੇ ਜਾਂ ਹੋਰ ਰੋਜ਼ਾਨਾ ਦੀਆਂ ਲੋੜਾਂ ਲਈ ਭੁਗਤਾਨ ਜਲਦੀ ਹੋ ਜਾਂਦਾ ਹੈ। ਇਸ ਸੇਵਾ ਰਾਹੀਂ ਇੱਕ ਵਾਰ ਵਿੱਚ ਵੱਧ ਤੋਂ ਵੱਧ 1,000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਖਾਤੇ ਵਿੱਚ ਕੁੱਲ 5,000 ਰੁਪਏ ਤੱਕ ਦਾ ਬੈਲੈਂਸ ਰੱਖਿਆ ਜਾ ਸਕਦਾ ਹੈ। ਜੇਕਰ ਆਮ ਯੂ ਪੀ. ਆਈ. ਨਿਯਮਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਯੂ ਪੀ. ਆਈ. ਰਾਹੀਂ ਇੱਕ ਦਿਨ ਵਿੱਚ ਕੁੱਲ 1 ਲੱਖ ਰੁਪਏ ਤੱਕ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ ਅਤੇ ਵਿਅਕਤੀ ਤੋਂ ਵਿਅਕਤੀ ਭੁਗਤਾਨ ਲਈ ਰੋਜ਼ਾਨਾ 20 ਲੈਣ-ਦੇਣ ਦੀ ਸੀਮਾ ਤੈਅ ਹੈ। ਹਾਲਾਂਕਿ ਕੁਝ ਖ਼ਾਸ ਤਰ੍ਹਾਂ ਦੇ ਭੁਗਤਾਨਾਂ ਜਿਵੇਂ ਕਿ ਬੀਮਾ, ਸ਼ੇਅਰ ਬਾਜ਼ਾਰ ਦੇ ਆਈ.ਪੀ.ਓ, ਟੈਕਸ, ਹਸਪਤਾਲ ਅਤੇ ਸਕੂਲ-ਕਾਲਜ ਦੀਆਂ ਫ਼ੀਸਾਂ ਲਈ ਇਹ ਸੀਮਾ 5 ਲੱਖ ਰੁਪਏ ਤੱਕ ਰੱਖੀ ਗਈ ਹੈ। ਇਸ ਤੋਂ ਇਲਾਵਾ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਸਰਕਾਰ ਵੱਲੋਂ ਕੁਝ ਚੁਣਵੇਂ ਵਪਾਰਕ ਲੈਣ-ਦੇਣ ‘ਤੇ ਵਪਾਰੀ ਕਟੌਤੀ ਦਰ ਯਾਨੀ ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਬਾਰੇ ਸਤੰਬਰ ਦੇ ਵਿਚਕਾਰ ਤੱਕ ਅਧਿਕਾਰਤ ਸੂਚਨਾ ਆਉਣ ਦੀ ਉਮੀਦ ਹੈ। ਭਾਰਤ ਵਿੱਚ ਡਿਜੀਟਲ ਲੈਣ-ਦੇਣ ਦੀ ਵਰਤੋਂ ਵਿੱਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ, ਜਿੱਥੇ ਸਾਲ 2016-17 ਵਿੱਚ ਇਹ ਅੰਕੜਾ ਮਹਿਜ਼ 0.07 ਲੱਖ ਕਰੋੜ ਰੁਪਏ ਸੀ, ਉੱਥੇ ਹੀ ਸਾਲ 2025-26 ਵਿੱਚ ਇਹ ਵਧ ਕੇ ਕਰੀਬ 314 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬੈਂਕ ਗਾਹਕਾਂ ਲਈ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸਟੇਟ ਬੈਂਕ ਨੇ ਆਪਣੀ ਤਨਖਾਹ ਖਾਤਾ ਯੋਜਨਾ ਵਾਲੇ ਗਾਹਕਾਂ ਲਈ ਦੂਜੇ ਬੈਂਕਾਂ ਦੇ ਏ.ਟੀ.ਐਮ ਤੋਂ ਮਿਲਣ ਵਾਲੇ ਮੁਫ਼ਤ ਲੈਣ-ਦੇਣ ਦੀ ਸੀਮਾ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਕਿ ਨਵਾਂ ਨਿਯਮ 1 ਅਕਤੂਬਰ 2026 ਤੋਂ ਲਾਗੂ ਹੋਣ ਜਾ ਰਿਹਾ ਹੈ।

ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਕ੍ਰੈਡਿਟ ਕਾਰਡ ਬੰਦ ਕਰਨ ਵਿੱਚ ਦੇਰੀ ਪਵੇਗੀ ਮਹਿੰਗੀ, ਬੈਂਕਾਂ ਨੂੰ ਗਾਹਕਾਂ ਨੂੰ ਦੇਣਾ ਪਵੇਗਾ ਹਰਜਾਨਾ

0 0 votes
Article Rating
Subscribe
Notify of
guest
0 Comments
Oldest
Newest Most Voted
Live Tv
Live kirtan sri harmandir sahib

ਖੁੱਲੀਆਂ ਅੱਖਾਂ 24 ਨਾਲ ਅਪਡੇਟ ਰਹੋ

ਸਾਡੇ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲਓ ਅਤੇ ਖ਼ਬਰਾਂ ਆਪਣੇ ਇਨਬਾਕਸ ਵਿੱਚ ਪ੍ਰਾਪਤ ਕਰੋ।

ਹੋਰ ਪੜ੍ਹੋ

Our Visitor

0 0 8 9 1 5
Users Today : 65
Users Yesterday : 195
Users Last 7 days : 487

ਰਾਸ਼ੀਫਲ